ਰੋਜ਼ਾਨਾਂ ਵਰਤੀਆਂ ਜਾਣ ਵਾਲੀਆਂ ਇਹ ਦਵਾਈਆਂ ਟੈਸਟ 'ਚ ਹੋਈਆਂ ਫੇਲ

By: abp sanjha | | Last Updated: Saturday, 22 April 2017 12:06 PM
ਰੋਜ਼ਾਨਾਂ ਵਰਤੀਆਂ ਜਾਣ ਵਾਲੀਆਂ ਇਹ ਦਵਾਈਆਂ ਟੈਸਟ 'ਚ ਹੋਈਆਂ ਫੇਲ

ਨਵੀਂ ਦਿੱਲੀ : ਬੁਖਾਰ ਜਾਂ ਫਿਰ ਦਰਦ ‘ਚ ਲਈਆਂ ਜਾਣ ਵਾਲੀਆਂ ਦਰਦਨਾਸ਼ਕ ਦਵਾਈ ਕੋਂਬੀਫਲੇਮ ਅਤੇ ‘ਡੀ ਕੋਲਡ ਟੋਟਲ’ ਬਹੁਤ ਘਟੀਆਂ ਹਨ। ਕੇਂਦਰੀ ਦਵਾਈ ਸਟੈਂਡਰਡ ਕੰਟਰੋਲਰ ਸੰਸਥਾਂ (ਸੀ. ਡੀ. ਐੱਸ. ਸੀ. ਓ.) ਦੀ ਜਾਂਚ ‘ਚ ਪ੍ਰਸਿੱਧ ਦਰਦਨਾਸ਼ਕ ਕੋਂਬੀਫਲੇਮ, ਠੰਡ ਲੱਗਣ ‘ਤੇ ਲਈ ਜਾਣ ਵਾਲੀ ‘ਡੀ ਕੋਲਡ ਟੋਟਲ’ ਨੂੰ ਘਟੀਆ ਪਾਇਆ ਗਿਆ ਹੈ। ਇਨ੍ਹਾਂ ‘ਤੇ ਪਿਛਲੇ ਮਹੀਨੇ ਟੈਸਟ ਕੀਤਾ ਗਿਆ ਸੀ।

 

 

ਟੈਸਟ ‘ਚ ਫੇਲ ਹੋਈ ਇਹ ਦਵਾ

ਦਵਾ ਕੰਪਨੀ ਸਨੋਫੀ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ 2015 ‘ਚ ਬਣੀ ਹੋਈ ਕੋਂਬੀਫਲੇਮ ਘਟੀਆ ਦੱਸ ਗਈ ਕਿਉਂਕਿ ਉਹ ਟੈਸਟ ‘ਚ ਫੇਲ ਹੋ ਗਈ। ਬੁਲਾਰੇ ਨੇ ਕਿਹਾ ਕਿ ਅਧਿਕਾਰਤ ਤੌਰ ‘ਤੇ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ‘ਤੇ ਕਾਰਵਾਈ ਕੀਤੀ ਜਾਵੇਗੀ। ‘ਡੀ ਕੋਲਡ ਟੋਟਲ’ ਦੀ ਦਵਾਈ ਵੀ ਟੈਸਟ ਦੌਰਾਨ ਫੇਲ ਹੋਈ। ਉਸ ਦੇ ਏ. ਡੀ. 762 ਬੈਚ ਨੰਬਰ ‘ਤੇ ਪ੍ਰੀਖਣ ਕੀਤਾ ਗਿਆ ਸੀ।

ਜਾਂਚ ‘ਚ ਸਿਪਲਾ ਦੀ Oflox-100 DT, Theo Asthalin ਦਵਾਈਆਂ ਅਤੇ ਕੈਡਿਲਾ ਦੀ Cadilose solution ਨੂੰ ਵੀ ਘਟੀਆ ਦੱਸਿਆ ਗਿਆ ਹੈ। ਸੀ. ਡੀ. ਐੱਸ. ਸੀ. ਓ. ਨੇ ਕੁੱਲ ਮਿਲਾ ਕੇ 60 ਦਵਾਈਆਂ ਲਈ ਅਲਰਟ ਜਾਰੀ ਕੀਤਾ ਹੈ। ਇਸ ‘ਚ ਉਪਰ ਦੱਸੀਆਂ ਗਈਆਂ ਪੰਜ ਦਵਾਈਆਂ ਵੀ ਸ਼ਾਮਲ ਹਨ, ਜੋ ਕਿ ਮਾਰਚ 2017 ‘ਚ ਕੀਤੇ ਗਏ ਵੱਖ-ਵੱਖ ਟੈਕਟ ‘ਚ ਫੇਲ ਹੋਈਆਂ।

 

 

ਕੋਂਬੀਫਲੇਮ ਲਗਾਤਾਰ ਚੌਥੀ ਵਾਰ ਫੇਲ ਹੋਈ

ਕੋਂਬੀਫਲੇਮ ਦੇ ਬੈਚ ਨੰਬਰ ਏ.151195, ਜੋ ਕਿ ਅਕਤੂਬਰ 2015 ‘ਚ ਬਣੀ ਸੀ, ‘ਤੇ ਟੈਸਟ ਕੀਤਾ ਗਿਆ ਸੀ। ਕੋਂਬੀਫਲੇਮ ਇਸ ਤੋਂ ਪਹਿਲਾਂ ਤਿੰਨ ਵਾਰ ਸੀ. ਡੀ. ਐੱਸ. ਸੀ. ਓ. ਵੱਲੋਂ ਘਟੀਆ ਦੱਸੀ ਜਾ ਚੁੱਕੀ ਹੈ। ਉਹ ਟੈਸਟ ਫਰਵਰੀ, ਅਪ੍ਰੈਲ ਅਤੇ ਜੂਨ ‘ਚ ਹੋਏ ਸਨ। ਉਦੋਂ ਵੀ ਅਜਿਹੇ ਹੀ ਟੈਸਟ ਕੀਤੇ ਗਏ ਸਨ। ਪਿਛਲੀ ਵਾਰ ਜਦੋਂ ਕੋਂਬੀਫਲੇਮ ਨੂੰ ਘਟੀਆ ਦੱਸਿਆ ਗਿਆ ਸੀ, ਤਾਂ ਉਸ ਨੂੰ ਬਣਾਉਣ ਵਾਲੀ ਕੰਪਨੀ ਸਨੋਫੀ ਇੰਡੀਆ ਨੇ ਕਮੀ ਵਾਲੇ ਸਾਰੇ ਬੈਚਾਂ ਨੂੰ ਵਾਪਸ ਮੰਗਾ ਲਿਆ ਸੀ। ਸਨੋਫੀ ਇੰਡੀਆ ਨੂੰ ਕੋਂਬੀਫਲੇਮ ਤੋਂ ਸਾਲਾਨਾ 169.2 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।

First Published: Saturday, 22 April 2017 12:06 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ