ਮੋਟਾਪੇ ਬਾਰੇ ਵਿਗਿਆਨੀਆਂ ਦੀ ਨਵੀਂ ਖੋਜ, ਮੌਟਾਪੇ ਦੇ ਨਵੇਂ ਕਾਰਨ ਲੱਭੇ

By: ABP SANJHA | | Last Updated: Monday, 23 October 2017 3:23 PM
ਮੋਟਾਪੇ ਬਾਰੇ ਵਿਗਿਆਨੀਆਂ ਦੀ ਨਵੀਂ ਖੋਜ, ਮੌਟਾਪੇ ਦੇ ਨਵੇਂ ਕਾਰਨ ਲੱਭੇ

ਚੰਡੀਗੜ੍ਹ: ਵਿਗਿਆਨੀਆਂ ਦੀ ਇੱਕ ਖੋਜ ‘ਚ ਪਤਾ ਲੱਗਾ ਹੈ ਕਿ ਸਰੀਰਕ ਮਿਹਨਤ ਘੱਟ ਕਰਨ ਤੇ ਟੁੱਟਵੀਂ ਨੀਂਦ ਨਾਲ ਮੋਟਾਪਾ ਵਧਾਉਣ ਵਾਲੇ ਅਨੁਵੰਸ਼ਿਕ ਕਾਰਕ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਨਸਾਨ ਦੇ ਸਰੀਰ ‘ਚ ਜੇਕਰ ਮੋਟਾਪਾ ਵਧਾਉਣ ਵਾਲੇ ਜੀਨ ਪਹਿਲਾਂ ਤੋਂ ਮੌਜੂਦ ਹੋਣ ਤਾਂ ਸਰੀਰਕ ਨਾਕਾਮੀ ਕਾਰਨ ਮੋਟਾਪੇ ਦਾ ਖ਼ਤਰਾ ਦੁੱਗਣਾ ਵਧ ਜਾਂਦਾ ਹੈ।
ਇਹ ਖੋਜ ਯੂਨੀਵਰਸਿਟੀ ਆਫ਼ ਐਕਸੇਟਰ ਮੈਡੀਕਲ ਸਕੂਲ ਦੇ ਵਿਗਿਆਨੀਆਂ ਨੇ ਕੀਤਾ ਹੈ। ਖੋਜ ਲਈ 40 ਤੋਂ 70 ਦੀ ਉਮਰ ਵਿਚਕਾਰ ਵਾਲੇ ਬ੍ਰਿਟੇਨ ਦੇ 85 ਹਜ਼ਾਰ ਹਿੱਸੇਦਾਰਾਂ ‘ਚ ਮੋਟਾਪਾ ਵਧਾਉਣ ਵਾਲੇ 76 ਜੀਨ ਕਾਰਕ ਤੇ ਰਿਸਟ ਐਕਸੇਲੋਮੀਟਰ ਨਾਲ ਇਕੱਠੀਆਂ ਕੀਤੀਆਂ ਜਾਣਕਾਰੀਆਂ ਦਾ ਅਧਿਐਨ ਕੀਤਾ ਗਿਆ।
ਇਨ੍ਹਾਂ ਜਾਣਕਾਰੀਆਂ ਦੀ ਤੁਲਨਾ ਹਿੱਸੇਦਾਰਾਂ ਦੇ ਬਾਡੀ ਮਾਸ ਇੰਡੈਕਸ ਨਾਲ ਕੀਤੀ ਗਈ। ਇਸ ਤੋਂ ਪਤਾ ਲੱਗਾ ਕਿ ਕਿਸੇ ਔਸਤ ਲੰਬਾਈ ਵਾਲੇ ਇਨਸਾਨ ‘ਚ ਜੇਕਰ ਮੋਟਾਪਾ ਵਧਾਉਣ ਵਾਲੇ 10 ਜੀਨ ਮੌਜੂਦ ਹਨ ਤੇ ਉਹ ਸੁਸਤ ਹੈ ਤਾਂ ਉਸ ਦਾ 3.6 ਕਿਲੋ ਵਜ਼ਨ ਵਧੇਗਾ ਜਦਕਿ ਸਰੀਰਕ ਕੰਮ ਕਰਨ ਵਾਲੇ ਸਿਰਫ਼ 2.8 ਕਿਲੋ ਵਜ਼ਨ ਹੀ ਵਧੇਗਾ।
ਇਸ ਸੋਧ ਤੋਂ ਸਪਸ਼ਟ ਹੁੰਦਾ ਹੈ ਕਿ ਹਰ ਵਿਅਕਤੀ ਦੇ ਮੋਟਾਪੇ ਦਾ ਕਾਰਨ ਵੱਖ ਹੋ ਸਕਦਾ ਹੈ। ਅਜਿਹੇ ‘ਚ ਇਸ ਸ਼ੋਧ ਤੋਂ ਮਿਲੀ ਜਾਣਕਾਰੀ ਨਾਲ ਡਾਕਟਰ ਆਸਾਨੀ ਨਾਲ ਕਿਸੇ ਵੀ ਵਿਅਕਤੀ ਦਾ ਮੋਟਾਪਾ ਘੱਟ ਕਰਵਾਉਣ ਜਾਂ ਉਸ ਨੂੰ ਸੰਤੁਲਤ ਕਰਨ ‘ਚ ਮਦਦ ਕਰ ਸਕਣਗੇ।
First Published: Monday, 23 October 2017 3:23 PM

Related Stories

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ

ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ
ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ

ਨਵੀਂ ਦਿੱਲੀ: ਇੰਨੀ ਦਿਨੀਂ ਫੇਸਬੁੱਕ ‘ਤੇ ਪੂਜਾ ਬਿਜਰਨੀਆ ਨਾਂ ਦੀ ਇੱਕ ਲੜਕੀ ਛਾਈ