ਖੋਜ-ਇਸ ਤਰ੍ਹਾਂ ਡਿਨਰ ਕਰਨ ਨਾਲ ਫਾਇਦਾ ਨਹੀਂ, ਹੁੰਦਾ ਨੁਕਸਾਨ

By: ਏਬੀਪੀ ਸਾਂਝਾ | | Last Updated: Saturday, 3 March 2018 1:50 PM
ਖੋਜ-ਇਸ ਤਰ੍ਹਾਂ ਡਿਨਰ ਕਰਨ ਨਾਲ ਫਾਇਦਾ ਨਹੀਂ, ਹੁੰਦਾ ਨੁਕਸਾਨ

ਚੰਡੀਗੜ੍ਹ-ਡਿਨਰ ਸਮੇਂ ਜੋ ਲੋਕ ਮੋਬਾਈਲ ਫ਼ੋਨ ਤੋਂ ਦੂਰੀ ਨਹੀਂ ਰੱਖਦੇ, ਉਹ ਆਪਣੇ ਡਿਨਰ ਦਾ ਮਜ਼ਾ ਵੀ ਨਹੀਂ ਲੈਂਦੇ। ਇਹ ਡਿਨਰ ਟੇਬਲ ‘ਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਫ਼ੋਨ ‘ਤੇ ਗੱਲਾਂ ਜਾਂ ਸੰਦੇਸ਼ ਭੇਜਦੇ ਹੋਏ ਸਮਾਂ ਬਤੀਤ ਕਰਦੇ ਹਨ।

 

 
ਕੈਨੇਡਾ ਸਥਿਤ ‘ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ’ ਦੇ ਖ਼ੋਜੀਆਂ ਵੱਲੋਂ ਕੀਤੇ ਗਏ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਸਮਾਰਟ ਫ਼ੋਨ ਨੇ ਆਹਮਣੇ-ਸਾਹਮਣੇ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਰੇਆਨ ਡਿਊਰ ਨੇ ਕਿਹਾ,”ਮੰਨਿਆ ਕਿ ਇੱਕ ਸਮਾਰਟ ਫ਼ੋਨ ਬਹੁਤ ਉਪਯੋਗੀ ਹੁੰਦਾ ਹੈ ਪਰ ਇੰਨਾ ਵੀ ਨਹੀਂ ਕਿ ਆਪਣਿਆਂ ‘ਚ ਦੂਰੀਆਂ ਦਾ ਕਾਰਨ ਬਣ ਜਾਵੇ।”
ਜਿਸ ਸਮੇਂ ਲੋਕਾਂ ਨੂੰ ਆਪਣਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰਨਾ ਚਾਹੀਦਾ ਹੈ, ਉਸ ਸਮੇਂ ਵੀ ਉਹ ਫ਼ੋਨ ‘ਤੇ ਹੀ ਰੁੱਝੇ ਹੁੰਦੇ ਹਨ।

 

 

ਅਧਿਐਨ ‘ਚ ਸਾਹਮਣੇ ਆਇਆ ਕਿ ਅਜਿਹੇ ਕਈ ਕੀਮਤੀ ਪਲ ਜਿਨ੍ਹਾਂ ਦਾ ਲੋਕ ਅਨੰਦ ਮਾਣ ਸਕਦੇ ਸਨ, ਉਨ੍ਹਾਂ ਨੂੰ ਉਹ ਸਿਰਫ਼ ਫ਼ੋਨ ‘ਚ ਵਿਅਸਤ ਹੋਣ ਕਾਰਨ ਬਰਬਾਦ ਕਰ ਦਿੰਦੇ ਹਨ। ਇਸ ਲਈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖਾਣਾ ਖਾਣ ਸਮੇਂ ਫ਼ੋਨ ਨੂੰ ਆਪਣੇ ਤੋਂ ਦੂਰ ਰੱਖਣ।

 

 

‘ਐਕਸਪੈਰੀਮੈਂਟਲ ਸੋਸ਼ਲ ਸਾਈਕਾਲੋਜੀ’ ਨਾਮਕ ਜਨਰਲ ‘ਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਿਕ ਖ਼ੋਜੀਆਂ ਨੇ 300 ਤੋਂ ਵਧੇਰੇ ਲੋਕਾਂ ‘ਤੇ ਅਧਿਐਨ ਕੀਤਾ, ਜੋ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਡਿਨਰ ਕਰਨ ਲਈ ਰੈਸਟੋਰੈਂਟਾਂ ‘ਚ ਗਏ। ਅਧਿਐਨ ‘ਚ ਸ਼ਾਮਲ ਲੋਕਾਂ ‘ਚੋਂ ਕੁੱਝ ਨੇ ਫ਼ੋਨ ਡਿਨਰ ਟੇਬਲ ‘ਤੇ ਰੱਖਿਆ ਅਤੇ ਕਈਆਂ ਨੇ ਦੂਰ ਰੱਖਿਆ। ਖਾਣੇ ਮਗਰੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭੋਜਨ ਦਾ ਅਨੰਦ ਲਿਆ ਜਾਂ ਨਹੀਂ ਅਤੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ।

 

 
ਜਿਨ੍ਹਾਂ ਲੋਕਾਂ ਨੇ ਫ਼ੋਨ ਨੇੜੇ ਰੱਖਿਆ ਸੀ, ਉਨ੍ਹਾਂ ਨੇ ਦੱਸਿਆ ਕਿ ਉਹ ਭੋਜਨ ਦਾ ਪੂਰੀ ਤਰ੍ਹਾਂ ਅਨੰਦ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਦਾ ਧਿਆਨ ਵਾਰ-ਵਾਰ ਫ਼ੋਨ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਬੈਠੇ ਸਾਥੀਆਂ ਨੇ ਵੀ ਕਿਹਾ ਕਿ ਉਹ ਵੀ ਉਦਾਸ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦਾ ਸਾਥੀ ਫ਼ੋਨ ਵੱਲ ਵਧੇਰੇ ਧਿਆਨ ਦੇ ਰਿਹਾ ਸੀ।

 

 
ਰੇਆਨ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਫ਼ੋਨ ਦੂਰ ਰੱਖੇ ਸਨ ਉਨ੍ਹਾਂ ਨੇ ਖ਼ੁਦ ਨੂੰ ਘੱਟ ਉਦਾਸ ਮਹਿਸੂਸ ਕੀਤਾ ਕਿਉਂਕਿ ਉਹ ਖਾਣੇ ਦੇ ਨਾਲ-ਨਾਲ ਸਾਥੀ ਨਾਲ ਗੱਲਾਂ ਵੀ ਕਰ ਰਹੇ ਸਨ। ਅਖੀਰ ‘ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਲੋਕ ਆਪਣਾ ਫ਼ੋਨ ਦੂਰ ਰੱਖ ਕੇ ਖਾਣਾ ਖਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨਾਲ ਖ਼ੁਸ਼ ਮਹਿਸੂਸ ਕਰਨਗੇ ਅਤੇ ਭੋਜਨ ਦਾ ਅਨੰਦ ਵਧੇਰੇ ਲਿਆ ਜਾ ਸਕੇਗਾ।

First Published: Saturday, 3 March 2018 1:45 PM

Related Stories

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ

ਅਨੇਕਾਂ ਬਿਮਾਰੀਆਂ ਲਈ ਰਾਮਬਾਨ ਹੈ ਇਹ ਚੀਜ਼
ਅਨੇਕਾਂ ਬਿਮਾਰੀਆਂ ਲਈ ਰਾਮਬਾਨ ਹੈ ਇਹ ਚੀਜ਼

ਨਵੀਂ ਦਿੱਲੀ: ਭਗਵਾਨ ਗਣੇਸ਼ ਨੂੰ ਅਰਪਿਤ ਕੀਤੀ ਜਾਣ ਵਾਲੀ ਨਰਮ ਦੂਬ (ਬਰਮੂਡਾ ਗਰਾਸ)

ਬਹੁਤ ਘੱਟ ਲੋਕ ਜਾਣਗੇ ਸਲਾਦ ਦੇ ਫਾਇਦੇ
ਬਹੁਤ ਘੱਟ ਲੋਕ ਜਾਣਗੇ ਸਲਾਦ ਦੇ ਫਾਇਦੇ

ਨਵੀਂ ਦਿੱਲੀ: ਆਮ ਤੌਰ ‘ਤੇ ਅਸੀਂ ਕਦੇ ਸਲਾਦ ਖਾ ਲੈਂਦੇ ਹਾਂ ਕਦੇ ਨਹੀਂ ਪਰ ਜੇਕਰ

ਡਾਰਕ ਅੰਡਰ ਆਰਮਜ਼ ਤੋਂ ਛੁਟਕਾਰੇ ਦੇ ਸੌਖੇ ਘਰੇਲੂ ਨੁਸਖੇ
ਡਾਰਕ ਅੰਡਰ ਆਰਮਜ਼ ਤੋਂ ਛੁਟਕਾਰੇ ਦੇ ਸੌਖੇ ਘਰੇਲੂ ਨੁਸਖੇ

ਚੰਡੀਗੜ੍ਹ: ਡਾਰਕ ਅੰਡਰ ਆਰਮਜ਼ ਭਾਵ ਗੂੜ੍ਹੇ ਕਾਲੇ ਰੰਗ ਵਾਲੀਆਂ ਬਗਲਾਂ (ਕੱਛਾਂ)

ਖੋਜ: ਤੰਦਰੁਸਤ ਸਰੀਰ 'ਚ ਫ਼ਿਕਰਮੰਦ ਬਿਮਾਰੀਆਂ ਬਾਰੇ ਦੱਸੇਗੀ ਇਹ ਤਕਨੀਕ
ਖੋਜ: ਤੰਦਰੁਸਤ ਸਰੀਰ 'ਚ ਫ਼ਿਕਰਮੰਦ ਬਿਮਾਰੀਆਂ ਬਾਰੇ ਦੱਸੇਗੀ ਇਹ ਤਕਨੀਕ

ਬੀਜਿੰਗ- ਮਾਹਿਰਾਂ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ

ਮਨੁੱਖ ਦੀ ਹੋਣੀ: ਬਹੁਤਿਆਂ ਲਈ ਛੇ ਘੰਟਾ ਸੌਣਾ ਵੀ ਹਰਾਮ!
ਮਨੁੱਖ ਦੀ ਹੋਣੀ: ਬਹੁਤਿਆਂ ਲਈ ਛੇ ਘੰਟਾ ਸੌਣਾ ਵੀ ਹਰਾਮ!

ਨਵੀਂ ਦਿੱਲੀ: ਭਾਰਤ ‘ਚ ਕਰੀਬ 56 ਫੀਸਦੀ ਕਾਰਪੋਰੇਟ ਕਰਮਚਾਰੀ 6 ਘੰਟੇ ਤੋਂ ਵੀ ਘੱਟ

ਇਮਤਿਹਾਨਾਂ ਦੇ ਦਿਨਾਂ 'ਚ ਇਹ ਗੱਲਾਂ ਰੱਖੋ ਯਾਦ!
ਇਮਤਿਹਾਨਾਂ ਦੇ ਦਿਨਾਂ 'ਚ ਇਹ ਗੱਲਾਂ ਰੱਖੋ ਯਾਦ!

ਨਵੀਂ ਦਿੱਲੀ: ਇਹ ਉਹ ਸਮਾਂ ਹੈ ਜਦੋਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਇਮਤਿਹਾਨ ਦੇ

ਸਾਵਧਾਨ! ਇਕੱਲਾਪਣ ਨਾਲ ਦਿਲ ਨੂੰ ਖ਼ਤਰਾ
ਸਾਵਧਾਨ! ਇਕੱਲਾਪਣ ਨਾਲ ਦਿਲ ਨੂੰ ਖ਼ਤਰਾ

ਨਿਊਯਾਰਕ: ਸਾਡੇ ‘ਚੋਂ ਕਈ ਲੋਕ ਕਈ ਵਾਰ ਇਕੱਲਾਪਣ ਮਹਿਸੂਸ ਕਰਦੇ ਹਨ ਪਰ ਲੰਬੇ

ਬੁਢਾਪੇ ਤੱਕ ਵਾਲ ਰਹਿਣਗੇ ਲੰਬੇ ਤੇ ਕਾਲੇ, ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ
ਬੁਢਾਪੇ ਤੱਕ ਵਾਲ ਰਹਿਣਗੇ ਲੰਬੇ ਤੇ ਕਾਲੇ, ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ

ਚੰਡੀਗੜ੍ਹ: ਜਾਰਜ ਵਾਸ਼ਿੰਗਟਨ ਸਕੂਲ ਆਫ਼ ਮੈਡੀਸਨ ਦੀ ਨਵੀਨਤਮ ਖੋਜ ਅਨੁਸਾਰ ਰੋਜ਼ ਦੀ