ਸਰਵੇ 'ਚ ਖੁਲਾਸਾ! 47 ਫ਼ੀਸਦੀ ਲੋਕ ਕਹਿੰਦੇ ਮੌਤ ਨੂੰ ਮਾਸੀ

By: abp sanjha | | Last Updated: Monday, 1 May 2017 4:47 PM
ਸਰਵੇ 'ਚ ਖੁਲਾਸਾ! 47 ਫ਼ੀਸਦੀ ਲੋਕ ਕਹਿੰਦੇ ਮੌਤ ਨੂੰ ਮਾਸੀ

ਨਵੀਂ ਦਿੱਲੀ: ਸੇਵ ਲਾਈਫ਼ ਫਾਊਂਡੇਸ਼ਨ ਤੇ ਵੋਡਾਫੋਨ ਇੰਡੀਆ ਲਿਮਟਿਡ ਨੇ ਨਵੀਂ ਦਿੱਲੀ ਵਿੱਚ ਥੀਮ ‘ਸੇਫ਼ਟੀ ਇੰਨ ਮੋਬਿਲਿਟੀ  ਤਹਿਤ ਭਾਰਤ ਦੀ ਪਹਿਲੀ ਰਿਪੋਰਟ ਜਾਰੀ ਕੀਤੀ। ਸਟੱਡੀ ਮੁਤਾਬਕ 94 ਫ਼ੀਸਦੀ ਲੋਕ ਮੰਨਦੇ ਹਨ ਕਿ ਗੱਡੀ ਚਲਾਉਂਦੇ ਸਮੇਂ ਮੋਬਾਈਲਫ਼ੋਨ ਦਾ ਇਸਤੇਮਾਲ ਖ਼ਤਰਨਾਕ ਹੈ ਪਰ ਇਸ ਵਿੱਚ 47 ਫ਼ੀਸਦੀ ਇਹ ਗੱਲ ਮੰਨਦੇ ਹਨ ਕਿ ਉਹ ਗੱਡੀ ਚਲਾਉਂਦੇ ਸਮੇਂ ਫ਼ੋਨ ਸੁਣਦੇ ਹਨ।
ਰਿਪੋਰਟ ਡਿਸਟ੍ਰੈਕਟਿਡ ਡਰਾਈਵਿੰਗ ਇੰਨ ਇੰਡੀਆ: ਦੀ ਸਟੱਡੀ ਆਨ ਮੋਬਾਈਲ ਯੂਜੇਜ਼, ਪੈਟਰਨ ਐਂਡ ਬਿਹੇਵੀਅਰ ਦਾ ਐਕਸਪੋਜ਼ਰ ਵੋਡਾਫੋਨ ਇੰਡੀਆ ਦੇ ਰੈਗੂਲੇਟਰੀ ਤੇ ਸੀਐਸਆਰ ਨਿਰਦੇਸ਼ਕ ਪੀ. ਬਾਲਾਜੀ ਤੇ ਸੇਵ ਲਾਈਫ਼ ਦੇ ਆਪਰੇਸ਼ਨਜ਼ ਨਿਰਦੇਸ਼ਕ ਸਾਜੀ ਚੇਰੀਅਨ ਦੇ ਵੱਲੋਂ ਕੀਤੀ ਗਈ। ਇਸ ਸਰਵੇ ਵਿੱਚ ਅੱਠ ਸ਼ਹਿਰਾਂ ਦੇ 1749 ਵਾਹਨ ਚਾਲਕ ਸ਼ਾਮਲ ਸਨ। ਇਨ੍ਹਾਂ ਵਾਹਨ ਚਾਲਕਾਂ ਵਿੱਚ ਦੋਪਹੀਆ, ਤਿਪਹੀਆ ਤੇ ਚਾਰ ਪਹੀਆ ਵਾਹਨ ਚਾਲਕ ਸਮੇਤ ਟਰੱਕ-ਬੱਸ ਦੇ ਚਾਲਕ ਵੀ ਸ਼ਾਮਲ ਸਨ।
ਅਧਿਐਨ ਵਿੱਚ 34 ਫ਼ੀਸਦੀ ਚਾਲਕਾਂ ਨੇ ਦੱਸਿਆ ਉਹ ਵਾਹਨ ਚਲਾਉਣ ਦੌਰਾਨ ਫ਼ੋਨ ਉੱਤੇ ਗੱਲ ਕਰਦੇ ਸਮੇਂ ਅਚਾਨਕ ਬਰੇਕ ਲਾਉਂਦੇ ਹਨ। ਜਦੋਂਕਿ 20 ਫ਼ੀਸਦੀ ਚਾਲਕਾਂ ਨੇ ਮੰਨਿਆ ਕਿ ਉਹ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦਾ ਇਸਤੇਮਾਲ ਦੇ ਕਾਰਨ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚੇ ਹਨ। ਸਰਵੇ ਦੇ ਨਤੀਜੇ ਦਰਸਾਉਂਦੇ ਹਨ ਕਿ 96 ਫ਼ੀਸਦੀ ਯਾਤਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਜਦੋਂ ਵਾਹਨ ਚਾਲਕ ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦਾ ਇਸਤੇਮਾਲ ਕਰਦਾ ਹੈ।
ਇਸ ਮੌਕੇ ਉੱਤੇ ਅਭੈ ਡੇਮਲੇ ਨੇ ਕਿਹਾ ਭਾਰਤ ਸਰਕਾਰ ਸੜਕ ਦੁਰਘਟਨਾਵਾਂ ਤੇ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਵਚਨਬੱਧ ਹੈ। ਲੋਕ-ਸਭਾ ਵੱਲੋਂ ਮੋਟਰ ਵਾਹਨ ਸੰਸ਼ੋਧਨ ਕਾਨੂੰਨ ਪਾਸ ਕੀਤਾ ਗਿਆ ਹੈ। ਮਾਨਸੂਨ ਸੈਸ਼ਨ ਵਿੱਚ ਕਾਨੂੰਨ ਉੱਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਆਮ ਜਨਤਾ ਦੇ ਵਾਹਨ ਚਲਾਉਂਦੇ ਸਮੇਂ ਫ਼ੋਨ ਨੂੰ ਨਜ਼ਰਅੰਦਾਜ਼ ਕਰਨ ਬਾਰੇ ਸਿੱਖਿਅਤ ਕਰਨ ਲਈ ਇੱਕ ਛੋਟਾ ਆਡੀਓ ਵਿਜੂਅਲ ਔਕੇਟੂਈਗਨੋਰ ਵੀ ਲਾਂਚ ਕੀਤਾ ਜਾ ਰਿਹਾ ਹੈ। ਬਾਲਾ ਜੀ ਨੇ ਕਿਹਾ ਵੋਡਾਫੋਨ ਵਿੱਚ ਸਾਡੇ ਕਰਮਚਾਰੀ, ਐਸੋਸੀਏਟਸ, ਉਪਭੋਗਤਾਵਾਂ, ਸਮੁਦਾਏ ਤੇ ਆਮ ਜਨਤਾ ਦੀ ਸੁਰੱਖਿਆ ਸਿਹਤ ਤੇ ਕਲਿਆਣ ਸਾਡੀ ਪਹਿਲੀ ਪ੍ਰਾਥਮਿਕਤਾ ਰਹੀ ਹੈ।
First Published: Monday, 1 May 2017 4:47 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ