ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਵੱਧ ਸਕਦਾ ਭਾਰ

By: abp sanjha | | Last Updated: Tuesday, 5 December 2017 9:16 AM
ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਵੱਧ ਸਕਦਾ ਭਾਰ

ਚੰਡੀਗੜ੍ਹ : ਸਵੇਰ ਦਾ ਨਾਸ਼ਤਾ ਨਾ ਕਰਨਾ ਸਿਹਤ ‘ਤੇ ਭਾਰੀ ਪੈ ਸਕਦਾ ਹੈ। ਨਵੀਂ ਖੋਜ ‘ਚ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਆਦਤ ਨਾਲ ਨਾ ਸਿਰਫ਼ ਸਰੀਰ ਦਾ ਅੰਦਰੂਨੀ ਜੈਵਿਕ ਚੱਕਰ ਗੜਬੜਾ ਸਕਦਾ ਹੈ ਬਲਕਿ ਵਜ਼ਨ ਵੀ ਵੱਧ ਸਕਦਾ ਹੈ। ਨਾਸ਼ਤਾ ਨਾ ਕਰਨ ਵਰਗੀ ਖਾਣ ਪੀਣ ਦੀ ਬੇਨਿਯਮੀ ਆਦਤ ਦਾ ਸਬੰਧ ਆਮ ਤੌਰ ‘ਤੇ ਮੋਟਾਪੇ, ਟਾਈਪ-2 ਡਾਇਬਟੀਜ਼ ਅਤੇ ਦਿਲ ਦੇ ਰੋਗ ਨਾਲ ਹੈ। ਖਾਣਾ ਖਾਣ ਦੇ ਸਮੇਂ ਦਾ ਹਾਲਾਂਕਿ ਸਰੀਰ ਦੇ ਅੰਦਰੂਨੀ ਜੈਵਿਕ ਚੱਕਰ ‘ਤੇ ਪੈਣ ਵਾਲਾ ਅਸਰ ਹਾਲੇ ਤਕ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਹੋ ਸਕਿਆ।

 

 

ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਅਤੇ ਹਿਬਰੂ ਯਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਜੈਵਿਕ ਚੱਕਰ ਨਾਲ ਸਬੰਧਤ ਕਲਾਕ ਜੀਨ ‘ਤੇ ਨਾਸ਼ਤਾ ਕਰਨ ਦਾ ਅਸਰ ਪੈਂਦਾ ਹੈ। ਇਹ ਜੀਨ ਸਿਹਤਮੰਦ ਲੋਕਾਂ ਅਤੇ ਡਾਇਬਟੀਜ਼ ਪੀੜਤਾਂ ‘ਚ ਖਾਣਾ ਖਾਣ ਤੋਂ ਬਾਅਦ ਦੇ ਗਲੂਕੋਜ਼ ਅਤੇ ਇੰਸੁਲਿਨ ਪ੍ਰਤੀਿਯਆਵਾਂ ਨੂੰ ਕੰਟਰੋਲ ਕਰਦਾ ਹੈ।

 

 

ਖੋਜਕਰਤਾ ਡੈਨੀਅਲ ਜੈਗੂਬੋਵਿਚ ਨੇ ਕਿਹਾ ਕਿ ਸਾਡੀ ਖੋਜ ਤੋਂ ਜਾਹਿਰ ਹੁੰਦਾ ਹੈ ਕਿ ਨਾਸ਼ਤਾ ਕਰਨ ਨਾਲ ਕਲਾਕ ਜੀਨ ਸਰਗਰਮ ਹੁੰਦੇ ਹਨ ਅਤੇ ਸਿੱਟੇ ਵਜੋਂ ਗਲਾਇਸੇਮਿਕ ਕੰਟਰੋਲ ਬਿਹਤਰ ਹੁੰਦਾ ਹੈ। ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਨਾਸ਼ਤਾ ਕਰਨ ਨਾਲ ਨਾ ਸਿਰਫ਼ ਮੈਟਾਬਾਲਿਜ਼ਮ ‘ਚ ਸੁਧਾਰ ਹੋ ਸਕਦਾ ਹੈ ਬਲਕਿ ਵਜ਼ਨ ਘਟਾਉਣ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਤੋਂ ਬਚਾਅ ‘ਚ ਮਦਦ ਮਿਲ ਸਕਦੀ ਹੈ।

First Published: Tuesday, 5 December 2017 9:16 AM

Related Stories

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ