OMG! ਭਾਰ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦੈ...!

By: ABP Sanjha | | Last Updated: Tuesday, 1 August 2017 2:21 PM
OMG! ਭਾਰ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦੈ...!

ਨਵੀਂ ਦਿੱਲੀ: ਲੋਕ ਅਕਸਰ ਭਾਰ ਵਧਣ ਤੋਂ ਫਿਕਰਮੰਦ ਰਹਿੰਦੇ ਹਨ। ਉਹ ਇਸ ਦੇ ਕਾਰਨ ਵੀ ਲੱਭਦੇ ਰਹਿੰਦੇ ਹਨ ਪਰ ਇੱਕ ਖੋਜ ਵਿੱਚ ਭਾਰ ਵਧਣ ਦਾ ਅਜਿਹਾ ਕਾਰਨ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

 

ਕੀ ਕਹਿੰਦੀ ਹੈ ਇਹ ਖੋਜ:

‘ਐਪੇਟਾਈਟ’ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਖਾਣ ਵਿੱਚ ਸਵਾਦ ਨਹੀਂ ਆਉਂਦਾ, ਉਨ੍ਹਾਂ ਦੀਆਂ ਟੇਸਟ ਬਡਸ (ਸਵਾਦ ਦੀ ਪਛਾਣ ਕਰਨ ਵਾਲੇ ਅੰਗ) ਕਮਜ਼ੋਰ ਹੁੰਦੀਆਂ ਹਨ। ਸਵਾਦ ਲੈਣ ਦੀ ਇੱਛਾ ਕਾਰਨ ਉਹ ਮਿੱਠਾ ਜ਼ਿਆਦਾ ਖਾਂਦੇ ਹਨ। ਇਸ ਵਜ੍ਹਾ ਨਾਲ ਉਨ੍ਹਾਂ ਦਾ ਭਾਰ ਵੀ ਵਧ ਜਾਂਦਾ ਹੈ। ਟੇਸਟ ਬਡਸ ਕਮਜ਼ੋਰ ਹੋਣ ਕਾਰਨ ਲੋਕ ਜ਼ਿਆਦਾ ਕੈਲੋਰੀਜ਼ ਵਾਲਾ ਭੋਜਨ ਖਾਂਦੇ ਹਨ।

 

ਕੀ ਕਹਿੰਦੇ ਮਾਹਰ:

ਨਿਊਯਾਰਕ ਦੀ ਕਾਰਨੇਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਰੋਬਿਨ ਡੰਡੋ ਦਾ ਕਹਿਣਾ ਹੈ ਕਿ ਜੋ ਲੋਕ ਮਿੱਠੇ ਪ੍ਰਤੀ ਸੈਂਸਟੀਵਿਟੀ ਗੁਆ ਲੈਂਦੇ ਹਨ, ਉਹ ਲੋੜ ਤੋਂ ਜ਼ਿਆਦਾ ਮਿੱਠਾ ਲੈਣਾ ਪਸੰਦ ਕਰਦੇ ਹਨ।

 

ਕਿਵੇਂ ਕੀਤੀ ਗਈ ਇਹ ਖੋਜ:

ਰਿਸਰਚ ਦੌਰਾਨ ‍ਹਿੱਸਾ ਲੈਣ ਵਾਲਿਆਂ ਦੀਆਂ ਟੇਸਟ ਬਡਸ ਨੂੰ ਸੁਸਤ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਖਾਣ ਵਿੱਚ ਜ਼ਿਆਦਾ ਮਿੱਠੇ ਭੋਜਨ ਦਿੱਤੇ ਗਏ। ਖੋਜ ਦੇ ਨਤੀਜੀਆਂ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੀਆਂ ਸੁਆਦ ਇੰਦਰੀਆਂ ਨੂੰ ਠੱਲ੍ਹ ਦਿੱਤਾ ਗਿਆ ਸੀ, ਉਨ੍ਹਾਂ ਜ਼ਿਆਦਾ ਮਾਤਰਾ ਵਿੱਚ ਮਿੱਠਾ ਖਾਣਾ ਪਸੰਦ ਕੀਤਾ।

First Published: Tuesday, 1 August 2017 2:21 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ