ਇਹ ਖ਼ਬਰ ਪੜ੍ਹਕੇ ਕਾਰਾਂ ਵਾਲੇ ਵੀ ਚਲਾਉਣ ਲੱਗਣਗੇ ਸਾਈਕਲ

By: ਏਬੀਪੀ ਸਾਂਝਾ | | Last Updated: Friday, 21 April 2017 10:16 AM
ਇਹ ਖ਼ਬਰ ਪੜ੍ਹਕੇ ਕਾਰਾਂ ਵਾਲੇ ਵੀ ਚਲਾਉਣ ਲੱਗਣਗੇ ਸਾਈਕਲ

ਲੰਡਨ  : ਸਾਈਕਲ ਚਲਾਉਣਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ‘ਚ ਸਹਾਇਕ ਹੋ ਸਕਦਾ ਹੈ। ਤਾਜ਼ਾ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਖੋਜ ਮੁਤਾਬਿਕ ਯਕੀਨੀ ਤੌਰ ‘ਤੇ ਸਾਈਕਲ ਚਲਾਉਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਤੋਂ ਵੀ ਬਚਿਆ ਜਾ ਸਕਦਾ ਹੈ।

 

ਇਸ ਸਬੰਧ ‘ਚ ਬਰਤਾਨੀਆ ਮੈਡੀਕਲ ਜਰਨਲ ‘ਚ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜਕਾਰੀਆਂ ਨੇ ਦੱਸਿਆ ਕਿ ਦਫ਼ਤਰ ਤਕ ਸਾਈਕਲ ਚਲਾ ਕੇ ਜਾਣਾ ਪੈਦਲ ਜਾਣ ਤੋਂ ਵੀ ਵੱਧ ਲਾਭਕਾਰੀ ਹੈ। ਸਾਈਕਲ ਦੀ ਯਕੀਨੀ ਵਰਤੋਂ ਕਰਨ ਨਾਲ ਕੈਂਸਰ ਦਾ ਖ਼ਤਰਾ 45 ਫ਼ੀਸਦੀ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 46 ਫ਼ੀਸਦੀ ਤਕ ਘੱਟ ਹੋ ਜਾਂਦਾ ਹੈ।

 

 

ਇਥੇ ਹੀ ਪੈਦਲ ਚਲਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 27 ਫ਼ੀਸਦੀ ਘੱਟ ਜਾਂਦਾ ਹੈ। ਨਾਲ ਹੀ ਇਨ੍ਹਾਂ ਬਿਮਾਰੀਆਂ ਨਾਲ ਜਾਨ ਜਾਣ ਦਾ ਖ਼ਤਰਾ 36 ਫ਼ੀਸਦੀ ਘੱਟ ਹੋ ਜਾਂਦਾ ਹੈ। ਪੈਦਲ ਚੱਲਣਾ ਕੈਂਸਰ ਦੀ ਸੰਭਾਵਨਾ ਨੂੰ ਘੱਟ ਨਹੀਂ ਕਰਦਾ ਹੈ। ਖੋਜ ਦੌਰਾਨ 2,64,377 ਲੋਕਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ ਜਿਨ੍ਹਾਂ ਦੀ ਅੌਸਤ ਉਮਰ 53 ਸਾਲ ਸੀ।

First Published: Friday, 21 April 2017 10:11 AM