ਸੀਵਰੇਜ ਦੇ 14 ਨਮੂਨਿਆਂ ਵਿੱਚ ਮਿਲਿਆ ਪੋਲੀਓ ਵਾਇਰਸ, ਜ਼ਿੰਮੇਵਾਰ ਕੌਣ ਹੈ ਜਾਣ ਕੇ ਉੱਡ ਜਾਣਗੇ ਹੋਸ਼

By: ਰਵੀ ਇੰਦਰ ਸਿੰਘ | | Last Updated: Saturday, 28 October 2017 5:00 PM
ਸੀਵਰੇਜ ਦੇ 14 ਨਮੂਨਿਆਂ ਵਿੱਚ ਮਿਲਿਆ ਪੋਲੀਓ ਵਾਇਰਸ, ਜ਼ਿੰਮੇਵਾਰ ਕੌਣ ਹੈ ਜਾਣ ਕੇ ਉੱਡ ਜਾਣਗੇ ਹੋਸ਼

ਨਵੀਂ ਦਿੱਲੀ: ਹੈਦਰਾਬਾਦ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਕੀਤੇ ਗਏ ਸੀਵਰੇਜ ਦੇ 14 ਨਮੂਨਿਆਂ ਦੀ ਜਾਂਚ ਦੌਰਾਨ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। 2014 ਵਿੱਚ ਪੋਲੀਓ ਮੁਕਤ ਐਲਾਨੇ ਜਾਣ ਤੋਂ ਬਾਅਦ ਹੁਣ ਭਾਰਤ ਵਿੱਚ ਸੀਵਰੇਜ ਦੇ ਇਨ੍ਹਾਂ ਨਮੂਨਿਆਂ ‘ਚ ਪੋਲੀਓ ਵਾਇਰਸ ਦੀ ਮੌਜੂਦਗੀ ਪਾਈ ਗਈ ਹੈ। ਮਾਹਰਾਂ ਮੁਤਾਬਕ ਟੀਕਾਕਰਨ ਪ੍ਰੋਗਰਾਮ ਤਹਿਤ ਮੂੰਹ ਰਾਹੀਂ ਦਿੱਤੀਆਂ ਜਾਣ ਵਾਲੀਆਂ ਪੋਲੀਓ ਰੋਕੂ ਬੂੰਦਾਂ (ਓ.ਪੀ.ਵੀ.) ਇਸ ਵਾਇਰਸ ਨੂੰ ਅੱਗੇ ਫੈਲਾਉਣ ਦੀ ਵਜ੍ਹਾ ਬਣ ਸਕਦੀਆਂ ਹਨ।

 

ਪੋਲੀਓ-

 

ਪੋਲੀਓ, ਜਿਸ ਨੂੰ ਪੋਲੀਓਮਾਈਲਿਟਿਸ ਵੀ ਕਿਹਾ ਜਾਂਦਾ ਹੈ, ਇੱਕ ਸੰਚਾਰ ਰੋਗ ਹੈ। ਇਸ ਦਾ ਮਤਲਬ ਕਿ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਬਿਮਾਰੀ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਪੋਲੀਓ ਇੱਕ ਅਜਿਹਾ ਵਾਇਰਸ ਹੈ, ਜੋ ਕਿਸੇ ਵਿਅਕਤੀ ਦੇ ਸਰੀਰ ਨੂੰ ਨੁਕਸਾਨ ਨਾ ਪਹੁੰਚਾ ਕੇ ਉਸ ਤੋਂ ਅੱਗੇ ਫੈਲ ਸਕਦਾ ਹੈ ਤੇ ਦੂਜਿਆਂ ਨੂੰ ਇਨਫੈਕਸ਼ਨ ਕਰ ਦਿੰਦਾ ਹੈ।

 

ਕੀ ਹੈ ਮਾਹਰਾਂ ਦੀ ਰਾਇ-

 

ਭਾਰਤੀ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਮੁਖੀ ਡਾ. ਕੇ.ਕੇ. ਅਗਰਵਾਲ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਆਦਾ ਹਾਨੀਕਾਰਕ ਪੋਲੀਓ ਵਾਇਰਸ ਦਾ ਹਾਲੇ ਤਕ ਪਤਾ ਨਹੀਂ ਲੱਗਾ ਹੈ। ਭਾਰਤ ਪਿਛਲੇ 5 ਸਾਲਾਂ ਤੋਂ ਪੋਲੀਓ ਮੁਕਤ ਹੈ। ਜਿਸ ਵਾਇਰਸ ਦਾ ਪਤਾ ਲੱਗਾ ਹੈ, ਉਹ ਦਵਾਈ ਤੋਂ ਪੈਦਾ ਹੋਇਆ ਪੋਲੀਓ ਵਾਇਰਸ (ਵੀ.ਡੀ.ਪੀ.ਵੀ.) ਹੈ, ਨਾ ਕਿ ਖ਼ਤਰਨਾਕ ਪੋਲੀਓ ਵਾਇਰਸ। ਸੀਵਰੇਜ ਦੇ ਪਾਣੀ ਵਿੱਚ ਪਹਿਲਾਂ ਵੀ ਅਜਿਹਾ ਮਿਲ ਚੁੱਕਾ ਹੈ, ਜਿਸ ਦਾ ਜ਼ੋਖਮ ਨਾ ਦੇ ਬਰਾਬਰ ਹੀ ਹੁੰਦਾ ਹੈ।

 

ਪੋਲੀਓ ਦੇ ਲੱਛਣ-

 

ਪੋਲੀਓ ਦੇ ਕੁੱਲ ਮਾਮਲਿਆਂ ਵਿੱਚੋਂ ਤਕਰੀਬਨ 1 ਫ਼ੀ ਸਦ ਮਰੀਜ਼ਾਂ ਹੀ ਲਕਵੇ ਤੋਂ ਪੀੜਤ ਹੁੰਦੇ ਹਨ। ਕੁਝ ਲੱਛਣ ਜਿਵੇਂ ਅੰਤੜੀਆਂ ਤੇ ਪੱਠਿਆਂ (ਮਾਂਸਪੇਸ਼ੀਆਂ) ਵਿੱਚ ਦਰਦ, ਅੰਗਾਂ ਵਿੱਚ ਢਿੱਲਾਪਣ, ਅਸਥਾਈ ਜਾਂ ਸਥਾਈ ਰੂਪ ਵਿੱਚ ਨਕਾਰਾ ਹੋਇਆ ਅੰਗ, ਚੂਲ਼ੇ, ਗਿੱਟਿਆਂ ਤੇ ਪੈਰਾਂ ਵਿੱਚ ਪਰੇਸ਼ਾਨੀ ਪੋਲੀਓ ਦਾ ਲੱਛਣ ਹੋ ਸਕਦੀ ਹੈ।

 

ਪੋਲੀਓ ਟੀਕਾ-

 

ਪੋਲੀਓ ਨਾਲ ਲੜਨ ਲਈ ਦੋ ਟੀਕੇ ਉਪਲਬਧ ਹਨ- ਨਕਾਰਾ ਪੋਲੀਓ ਵਾਇਰਸ (ਆਈ.ਪੀ.ਵੀ.) ਤੇ ਮੂੰਹ ਰਾਹੀਂ ਪੀਣਯੋਗ ਪੋਲੀਓ ਬੂੰਦਾਂ (ਓ.ਪੀ.ਵੀ.)। ਆਈ.ਪੀ.ਵੀ. ਵਿੱਚ ਟੀਕਿਆਂ ਦੀ ਲੜੀ ਹੁੰਦੀ ਹੈ ਜੋ ਜਨਮ ਤੋਂ 2 ਮਹੀਨੇ ਬਾਅਦ ਸ਼ੁਰੂ ਹੁੰਦੀ ਹੈ ਤੇ 6 ਸਾਲ ਤਕ ਜਾਰੀ ਰਹਿੰਦੀ ਹੈ। ਓ.ਪੀ.ਵੀ. ਪੋਲੀਓ ਵਾਇਰਸ ਦਾ ਹੀ ਇੱਕ ਕਮਜ਼ੋਰ ਰੂਪ ਹੁੰਦੀ ਹੈ, ਜੋ ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰਚੱਲਿਤ ਟੀਕਾ ਹੈ।

 

ਕੁਝ ਇਲਾਜ-

  • ਆਰਾਮ ਕਰੋ
  • ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਲੈ ਸਕਦੇ ਹੋ
  • ਸਾਹ ਲੈਣ ਵਿੱਚ ਸਹਾਇਤਾ ਲਈ ਪੋਰਟੇਬਲ ਵੈਂਟੀਲੇਟਰ ਵਰਤਿਆ ਜਾ ਸਕਦਾ ਹੈ
  • ਰੋਜ਼ਾਨਾ ਕਸਰਤ ਕਰੋ
  • ਫਲਾਂ ਤੇ ਸਬਜ਼ੀਆਂ ਸਮੇਤ ਪੌਸ਼ਟਿਕ ਭੋਜਨ ਦਾ ਸੇਵਨ ਕਰ

 

ਨੋਟ: ਕਿਸੇ ਵੀ ਸੁਝਾਅ ਦੀ ਏ.ਬੀ.ਪੀ. ਸਾਂਝਾ ਪੁਸ਼ਟੀ ਨਹੀਂ ਕਰਦਾ ਹੈ। ਲਾਗੂ ਕਰਨ ਤੋਂ ਪਹਿਲਾਂ ਕਿਰਪਾ ਕਰ ਕੇ ਆਪਣੇ ਡਾਕਟਰ ਦਾ ਮਸ਼ਵਰਾ ਜ਼ਰੂਰ ਲਵੋ।

First Published: Saturday, 28 October 2017 5:00 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ