ਬੜੀ ਖਤਰਨਾਕ ਹੈ ਪੋਰਨ ਫਿਲਮਾਂ ਵੇਖਣ ਦੀ ਆਦਤ, ਜਾਣੋ ਕਿਵੇਂ

By: abp sanjha | | Last Updated: Friday, 21 April 2017 6:14 PM
ਬੜੀ ਖਤਰਨਾਕ ਹੈ ਪੋਰਨ ਫਿਲਮਾਂ ਵੇਖਣ ਦੀ ਆਦਤ, ਜਾਣੋ ਕਿਵੇਂ

ਨਵੀਂ ਦਿੱਲੀ: ਤੁਸੀਂ ਖ਼ਾਲੀ ਸਮੇਂ ਵਿੱਚ ਪੋਰਨ ਦੇਖਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਤੁਰੰਤ ਪੋਰਨ ਦੇਖਣਾ ਛੱਡ ਦੇਣਾ ਚਾਹੀਦਾ ਹੈ। ਜੀ ਹਾਂ, ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।

 

ਕੀ ਕਹਿੰਦੀ ਰਿਸਰਚ-

ਖੋਜ ਮੁਤਾਬਕ ਪੋਰਨ ਦੀ ਲਤ (ਏਡਿਕਟ) ਹੋਣ ਤੋਂ ਰੋਮਾਂਟਿਕ ਰਿਲੇਸ਼ਨਸ਼ਿਪ ਉੱਤੇ ਬਹੁਤ ਅਸਰ ਪੈਂਦਾ ਹੈ। ਰਿਸਰਚ ਮੁਤਾਬਕ ਅਜਿਹੇ ਲੋਕ ਰੋਮਾਂਟਿਕ ਰਿਲੇਸ਼ਨਸ਼ਿਪ ਬਣਾਉਣ ਵਿੱਚ ਆਰਾਮ ਮਹਿਸੂਸ ਨਹੀਂ ਪਾਉਂਦੇ।

ਕੀ ਕਹਿੰਦੇ ਮਾਹਿਰ-

ਯੂਟਾ ਵਿੱਚ ਯੰਗ ਯੂਨੀਵਰਸਿਟੀ ਦੇ ਖ਼ੋਜੀਆਂ ਨਾਥਨ ਲਿਉਨਹਾਰਟ ਦਾ ਕਹਿਣਾ ਹੈ ਕਿ ਪੋਰਨ ਏਡਿਕਟ (ਲਤ) ਲੋਕਾਂ ਨੂੰ ਕੋਈ ਵੀ ਰਿਲੇਸ਼ਨ ਸ਼ੁਰੂ ਤੇ ਖ਼ਤਮ ਕਰਨ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੋਰਨੋਗ੍ਰਾਫੀ ਦੇਖਣ ਵਾਲੇ ਲੋਕਾਂ ਨੂੰ ਇਹ ਮੰਨਣ ਲੱਗਦੇ ਹਨ ਕਿ ਉਹ ਰੋਮਾਂਟਿਕ ਪਾਰਟਨਰ ਲਈ ਪਰਫੈਕਟ ਨਹੀਂ।

 

ਚਾਹ ਕੇ ਵੀ ਨਹੀਂ ਛੱਡ ਪਾ ਰਹੇ ਪੋਰਨ ਦੀ ਲਤ-

ਬਹੁਤ ਜ਼ਿਆਦਾ ਲੋਕ ਪੋਰਨੋਗ੍ਰਾਫੀ ਦੇਖਣ ਦੀ ਲਤ ਨੂੰ ਛੱਡਣ ਵੀ ਚਾਹੁੰਦੇ ਹਨ ਪਰ ਇਸ ਵਿੱਚ ਪੂਰੀ ਤਰ੍ਹਾਂ ਅਸਮਰਥ ਹੁੰਦੇ ਹਨ। ਸੈਕਸ ਰਿਸਰਚ ਜਰਨਲ ਵਿੱਚ ਪਬਲਿਕ ਇਹ ਰਿਸਰਚ 350 ਪੁਰਸ਼ਾਂ ਤੇ 336 ਮਹਿਲਾਵਾਂ ਉੱਤੇ ਕੀਤੀ ਗਈ।

 

ਡੇਟਿੰਗ ਤੋਂ ਭੱਜਦੇ ਪੋਰਨ ਏਡਿਕਟਰ-

ਖੋਜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਪੋਰਨੋਗ੍ਰਾਫੀ ਦੀ ਲਤ ਕਾਰਨ ਉਹ ਡੇਟ ਉੱਤੇ ਜਾਣ ਵਿੱਚ ਖ਼ੁਦ ਆਰਾਮ ਮਹਿਸੂਸ ਨਹੀਂ ਕਰਦੇ। ਕੁਝ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਉਹ ਪੋਰਨਗ੍ਰਾਫੀ ਦੇਖਦੇ ਹਨ ਤਾਂ ਡੇਟਿੰਗ ਕਰਨਾ ਬੰਦ ਕਰ ਦਿੰਦੇ ਹਨ। ਕੁਝ ਦਾ ਕਹਿਣਾ ਹੈ ਕਿ ਉਹ ਆਪਣੇ ਪਾਰਟਨਰ ਨੂੰ ਪੋਰਨੋਗ੍ਰਾਫੀ ਦੇਖਣ ਦੀ ਆਦਤ ਦੇ ਬਾਰੇ ਨਹੀਂ ਦੱਸਦੇ ਕਿਉਂਕਿ ਉਹ ਪਾਰਟਨਰ ਦੇ ਨਕਰਾਤਮਕ ਪ੍ਰਤੀਕਿਰਿਆ ਤੋਂ ਡਰਦੇ ਹਨ।

ਸੈਕਸ ਬਾਰੇ ਸੋਚ-

ਲਿਉਨਹਾਰਟ ਨੇ ਦੇਖਿਆ ਹੈ ਕਿ ਇੱਕ ਕਾਰਨ ਹੈ ਜਿਹੜਾ ਅਸੀਂ ਸੋਚਦੇ ਹਾਂ ਜਿਸ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਕਿਉਂਕਿ ਧਾਰਮਿਕ ਲੋਕਾਂ ਦਾ ਜ਼ਿਆਦਾਤਰ ਇਹ ਦੱਸਿਆ ਜਾਂਦਾ ਹੈ ਕਿ ਪੋਰਨੋਗ੍ਰਾਫੀ ਦੇਖਣਾ ਨੈਤਿਕ ਰੂਪ ਤੋਂ ਗ਼ਲਤ ਹੈ। ਇੱਥੋਂ ਤੱਕ ਕਿ ਪੋਰਨੋਗ੍ਰਾਫੀ ਦੇ ਦੇਖਣ ਦਾ ਕਾਰਨ ਨੈਗੇਟਿਵ ਭਾਵਨਾ ਆਉਂਦੀ ਹੈ ਜਿਵੇਂ ਕਿ ਖ਼ੁਦ ਉੱਤੇ ਸ਼ਰਮ ਆਉਣਾ ਤੇ ਉਦਾਸੀ ਆਦਿ। ਲਿਉਨਹਾਰਟ ਦਾ ਮੰਨਣਾ ਹੈ ਕਿ ਸਿਰਫ਼ ਸੈਕਸ ਬਾਰੇ ਸੋਚਣ ਨਾਲ ਪੁਰਸ਼ ਤੇ ਔਰਤ ਜ਼ਿਆਦਾ ਖੁੱਲ੍ਹ ਜਾਂਦੇ ਹਨ ਤੇ ਜ਼ਿਆਦਾ ਖੁੱਲ੍ਹ ਕੇ ਗੱਲ ਕਰਦੇ ਹਨ।

First Published: Friday, 21 April 2017 6:14 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ