ਗੰਜੇਪਣ ਤੇ ਵਾਲ ਝੜਨ ਦਾ ਲੱਭਿਆ ਰਾਜ਼!

By: abp sanjha | | Last Updated: Wednesday, 10 May 2017 12:16 PM
ਗੰਜੇਪਣ ਤੇ ਵਾਲ ਝੜਨ ਦਾ ਲੱਭਿਆ ਰਾਜ਼!

ਨਿਊਯਾਰਕ: ਗੰਜਾਪਣ ਦੁਨੀਆ ਵਿੱਚ ਸਭ ਤੋਂ ਵੱਡੀਆਂ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਇਸ ਦਾ ਭੇਤ ਹਾਲੇ ਤੱਕ ਨਹੀਂ ਪਤਾ ਲੱਗਾ ਸੀ। ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਵਿਗਿਆਨੀਆਂ ਨੇ ਹੁਣ ਗੰਜੇਪਣ ਦਾ ਕਾਰਨ ਲੱਭ ਲਿਆ ਹੈ। ਗੰਜੇਪਨ ਤੇ ਸਫ਼ੈਦ ਵਾਲਾਂ ਲਈ ਸ਼ੈਂਪੂ ਤੇਲ ਹੀ ਨਹੀਂ ਤੁਹਾਡੀਆਂ ਕੋਸ਼ਿਕਾਵਾਂ ਵੀ ਜ਼ਿੰਮੇਵਾਰ ਹੁੰਦੀਆਂ ਹਨ। ਤਾਜ਼ਾ ਖੋਜ ‘ਚ ਜਾਣਿਆ ਗਿਆ ਹੈ ਕਿ ਖ਼ਾਸ ਕਿਸਮ ਦੀਆਂ ਕੋਸ਼ਿਕਾਵਾਂ ਦੇ ਹੋਣ ਜਾਂ ਨਾ ਹੋਣ ਨਾਲ ਵਾਲਾਂ ਦੇ ਵਿਕਾਸ ‘ਤੇ ਪ੍ਰਭਾਵ ਪੈਂਦਾ ਹੈ।
ਖੋਜ ਮੁਤਾਬਕ ਪ੍ਰੋਟੀਨ ਕਰੋਕਸ-20 ਚਮੜੀ ਕੋਸ਼ਿਕਾਵਾਂ ‘ਚ ਸਰਗਰਮ ਹੋ ਕੇ ਉਨ੍ਹਾਂ ਨੂੰ ਵਾਲਾਂ ਦਾ ਆਧਾਰ ਬਣਨ ਵਾਲੀ ਕੋਸ਼ਿਕਾ ‘ਚ ਬਦਲਦਾ ਹੈ। ਇਹ ਕੋਸ਼ਿਕਾਵਾਂ ਐਸਸੀਐਫ ਪ੍ਰੋਟੀਨ ਬਣਾਉਂਦੀਆਂ ਹਨ ਜੋ ਵਾਲਾਂ ਦੇ ਰੰਗ ਲਈ ਜ਼ਰੂਰੀ ਹੁੰਦਾ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਟੈਕਸਾਸ ਸਾਊਥ ਵੈਸਟਰਨ ਮੈਡੀਕਲ ਸੈਂਟਰ ਦੇ ਖੋਜਕਾਰੀਆਂ ਨੇ ਇਨ੍ਹਾਂ ਕੋਸ਼ਿਕਾਵਾਂ ਤੋਂ ਐਸਸੀਐਫ ਨੂੰ ਹਟਾ ਕੇ ਅਧਿਐਨ ਕੀਤਾ। ਐਸਸੀਐਫ ਨੂੰ ਹਟਾਉਂਦੇ ਹੀ ਚੂਹਿਆਂ ਦੇ ਵਾਲ ਸਫ਼ੈਦ ਹੋ ਗਏ।
ਉੱਥੇ ਹੀ ਕਰੋਕਸ-20 ਨੂੰ ਹਟਾਉਣ ਮਗਰੋਂ ਚੂਹਿਆਂ ਦੇ ਸਰੀਰ ‘ਤੇ ਵਾਲ ਨਹੀਂ ਉੱਗੇ ਤੇ ਪੂਰੇ ਵਾਲ ਝੜ ਗਏ। ਵਿਗਿਆਨੀਆਂ ਨੇ ਕਿਹਾ ਕਿ ਵਾਲਾਂ ਦੇ ਝੜਨ ਦੇ ਕਾਰਨ ਨੂੰ ਸਮਝ ਕੇ ਇਨ੍ਹਾਂ ਦੇ ਇਲਾਜ ਦੇ ਨਵੇਂ ਤਰੀਕੇ ਲੱਭਣੇ ਸੰਭਵ ਹੋ ਸਕਦੇ ਹਨ।
First Published: Wednesday, 10 May 2017 12:16 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ