ਨਹੀਂ ਜਾਣਦੇ ਹੋਵੋਗੇ ਸ਼ਹਿਤੂਤ ਖਾਣ ਦੇ 9 ਕਮਾਲ ਦੇ ਫਾਇਦੇ

By: abp sanjha | | Last Updated: Monday, 17 April 2017 10:36 AM
ਨਹੀਂ ਜਾਣਦੇ ਹੋਵੋਗੇ ਸ਼ਹਿਤੂਤ ਖਾਣ ਦੇ 9 ਕਮਾਲ ਦੇ ਫਾਇਦੇ

ਚੰਡੀਗੜ੍ਹ :ਸ਼ਹਿਤੂਤ ਨੂੰ ਫਲਾਂ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ। ਅੱਜਕਲ ਸ਼ਹਿਤੂਤ ਦੀ ਭਰਮਾਰ ਦੇਖੀ ਜਾ ਸਕਦੀ ਹੈ। ਇਹ ਮੌਸਮ ਸ਼ਹਿਤੂਤ ਦੇ ਫਲਣ ਦਾ ਹੈ। ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ। ਗਰਮੀਆਂ ‘ਚ ਲੂ ਤੋਂ ਛੁਟਕਾਰੇ ਲਈ ਵੀ ਇਸ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਆਦੀਵਾਸੀ ਲੋਕ ਸ਼ਹਿਤੂਤ ਦੇ ਮਿੱਠੇ ਫਲਾਂ ਤੋਂ ਇਲਾਵਾ ਇਸ ਦੇ ਪੱਤੇ ਅਤੇ ਤਣਿਆਂ ਦੀ ਵਰਤੋਂ ਵੀ ਨੁਸਖਿਆਂ ਦੇ ਤੌਰ ‘ਤੇ ਕਰਦੇ ਸਨ। ਆਦੀਵਾਸੀ ਇਸ ਨੂੰ ਜੜ੍ਹੀ-ਬੂਟੀ ਦੇ ਤੌਰ ‘ਤੇ ਇਸ ਦੇ ਸਾਰੇ ਹਿੱਸਿਆਂ ਦੀ ਵਰਤੋਂ ਕਰਕੇ ਰੋਗਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ ਅਤੇ ਅੱਜ ਵਿਗਿਆਨ ਵੀ ਇਸ ਦੇ ਗੁਣਾਂ ਨੂੰ ਮੰਨਦਾ ਹੈ। ਇਥੇ ਜ਼ਿਕਰ ਕਰਾਂਗੇ ਸ਼ਹਿਤੂਤ ਦੇ 9 ਫਾਇਦਿਆਂ ਦਾ।

 

1. ਸਨ ਸਟ੍ਰੋਕ ਤੋਂ ਬਚਾਅ-

ਪਾਤਾਲਕੋਟ ਦੇ ਆਦੀਵਾਸੀ ਗਰਮੀਆਂ ‘ਚ ਸ਼ਹਿਤੂਤ ਦੇ ਫਲ ਦੇ ਰਸ ‘ਚ ਖੰਡ ਮਿਲਾ ਕੇ ਪੀਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਅਨੁਸਾਰ ਸ਼ਹਿਤੂਤ ਦੀ ਤਾਸੀਰ ਠੰਡੀ ਹੋਣ ਕਾਰਨ ਗਰਮੀ ‘ਚ ਹੋਣ ਵਾਲੇ ਸਨ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।

 

2. ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ-

ਸ਼ਹਿਤੂਤ ਨੂੰ ਮਲਬੇਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਬਨਸਪਤੀ ਨਾਂ ਮੋਰਸ ਅਲਬਾ ਹੈ। ਜੰਗਲਾਂ ਤੋਂ ਇਲਾਵਾ ਇਸ ਨੂੰ ਸੜਕਾਂ ਕੰਢੇ ਅਤੇ ਬਾਗਾਂ ‘ਚ ਵੀ ਦੇਖਿਆ ਜਾ ਸਕਦਾ ਹੈ। ਸ਼ਹਿਤੂਤ ਦੇ ਫਲਾਂ ਦੇ ਰਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ।

 

3. ਪੇਟ ਦੇ ਕੀੜੇ ਮਰਦੇ ਹਨ-

ਸ਼ਹਿਤੂਤ ‘ਚ ਵਿਟਾਮਿਨ-ਏ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਧੇਰੇ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਨੂੰ ਜ਼ਰੂਰੀ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹਨ, ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ।

 

4. ਥਕਾਵਟ ਦੂਰ ਕਰਨ ‘ਚ ਸਹਾਇਕ-

ਗਰਮੀਆਂ ‘ਚ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਸ਼ਹਿਤੂਤ ਦੇ ਫਲ ਇਸ ਵਾਰ-ਵਾਰ ਲੱਗਣ ਵਾਲੀ ਪਿਆਸ ਨੂੰ ਸ਼ਾਂਤ ਕਰਦੇ ਹਨ। ਜੰਗਲਾਂ ‘ਚ ਪਹਾੜਾਂ ‘ਤੇ ਟ੍ਰੈਕਿੰਗ ਦੌਰਾਨ ਸ਼ਹਿਤੂਤ ਖਾਣ ਨੂੰ ਮਿਲ ਜਾਣ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਥਕਾਵਟ ਦੂਰ ਕਰਨ ‘ਚ ਵੀ ਸਹਾਇਕ ਹੈ।

 

5. ਕੋਲੈਸਟ੍ਰਾਲ ਕੰਟਰੋਲ ਕਰਨ ‘ਚ ਸਹਾਇਕ-

ਇਸ ਦਾ ਰਸ ਦਿਲ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੈ। ਰੋਜ਼ਾਨਾ ਸਵੇਰੇ ਇਸ ਦਾ ਰਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ।

 

6. ਮੁਹਾਸਿਆਂ ਤੋਂ ਛੁਟਕਾਰਾ-

ਸ਼ਹਿਤੂਤ ਦੀ ਛਿੱਲ ਅਤੇ ਨਿੰਮ ਦੀ ਛਿੱਲ ਨੂੰ ਬਰਾਬਰ ਮਾਤਰਾ ‘ਚ ਕੁੱਟ ਕੇ ਇਸ ਦਾ ਲੇਪ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।

 

7. ਖੂਨ ਸਾਫ ਕਰਦਾ –

ਸ਼ਹਿਤੂਤ ਖਾਣ ਨਾਲ ਖੂਨ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਸ਼ਹਿਤੂਤ, ਅੰਤਮੂਲ, ਅੰਗੂਰ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਬਣੇ ਰਸ ‘ਚ ਖੰਡ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ।

 

8. ਸੋਜ ਦੀ ਸਮੱਸਿਆ ਤੋਂ ਛੁਟਕਾਰਾ-

ਡਾਂਗ (ਗੁਜਰਾਤ) ਦੇ ਆਦੀਵਾਸੀਆਂ ਅਨੁਸਾਰ ਸਰੀਰ ਦੇ ਕਿਸੇ ਹਿੱਸੇ ‘ਚ ਸੋਜ ਹੋਣ ‘ਤੇ ਉਸ ‘ਤੇ ਸ਼ਹਿਤੂਤ ਦਾ ਰਸ ਅਤੇ ਸ਼ਹਿਦ ਮਿਲਾ ਕੇ ਲੇਪ ਲਗਾਉਣ ਨਾਲ ਸੋਜ ‘ਚ ਕਾਫੀ ਰਾਹਤ ਮਿਲਦੀ ਹੈ।

 

9. ਜਲਨ ਦੀ ਸਮੱਸਿਆ ਖਤਮ ਹੁੰਦੀ ਹੈ-

ਸ਼ਹਿਤੂਤ ਦਾ ਰਸ ਪੀਣ ਨਾਲ ਹੱਥਾਂ-ਪੈਰਾਂ, ਖਾਸ ਕਰ ਪੈਰਾਂ ਦੀਆਂ ਤਲੀਆਂ ‘ਤੇ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦੇ ਅੱਧਪੱਕੇ ਫਲ ਚਿੱਥ ਕੇ ਖਾਣੇ ਚਾਹੀਦੇ ਹਨ, ਲਾਭ ਮਿਲਦਾ ਹੈ।

First Published: Monday, 17 April 2017 10:30 AM

Related Stories

ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ
ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ

ਨਿਊਯਾਰਕ: ਪੇਟ ਦੇ ਵਧਣ ਦਾ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ

ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!
ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!

ਚੰਡੀਗੜ੍ਹ: ਸ਼ਰਾਬ ਤੇ ਛਾਤੀ ਕੈਂਸਰ ਦੇ ਸਬੰਧ ਤੇ ਨਵੇਂ ਸਬੂਤ ਸਾਹਮਣੇ ਆਏ ਹਨ। ਵਰਲਡ

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ

ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ

ਚੰਡੀਗੜ੍ਹ : ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ

ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ