ਗਰਮੀਆਂ 'ਚ ਚਮਕਦਾਰ ਤੇ ਗੋਰਾ ਚਿਹਰਾ ਰੱਖਣ ਲਈ ਘਰੇਲੂ ਨੁਸਖਾ

By: abp sanjha | | Last Updated: Wednesday, 3 May 2017 3:00 PM
ਗਰਮੀਆਂ 'ਚ ਚਮਕਦਾਰ ਤੇ ਗੋਰਾ ਚਿਹਰਾ ਰੱਖਣ ਲਈ ਘਰੇਲੂ ਨੁਸਖਾ

ਚੰਡੀਗੜ੍ਹ: ਚਿਹਰੇ ਦੀ ਚਮਕ ਹਰ ਕੋਈ ਬਰਕਰਾਰ ਰੱਖਣਾ ਚਾਹੁੰਦਾ ਹੈ ਪਰ ਗਰਮੀਆਂ ਦੇ ਮੌਸਮ ਵਿਚ ਘੱਟੇ-ਮਿੱਟੀ ਅਤੇ ਧੁੱਪ ਕਾਰਨ ਚਮੜੀ ‘ਤੇ ਕਾਫ਼ੀ ਡਲਨੈੱਸ ਦਿਖਾਈ ਦਿੰਦੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਚਿਹਰੇ ‘ਤੇ ਦੇਖਣ ਨੂੰ ਮਿਲਦਾ ਹੈ। ਧੁੱਪ ਕਾਰਨ ਗਰਦਨ, ਚਿਹਰੇ, ਬਾਂਹ, ਹੱਥ ਅਤੇ ਪੈਰਾਂ ‘ਤੇ ਟੈਨਿੰਗ ਆਮ ਨਜ਼ਰ ਆਉਂਦੀ ਹੈ, ਉੱਥੇ ਹੀ ਪਸੀਨੇ ਕਾਰਨ ਚਮੜੀ ‘ਤੇ ਕਿੱਲ-ਮੁਹਾਸੇ ਹੋ ਜਾਂਦੇ ਹਨ। ਅਜਿਹੇ ਵਿਚ ਚਿਹਰੇ ਦਾ ਗਲੋਅ ਕਿਤੇ ਗੁਆਚ ਜਾਂਦਾ ਹੈ। ਇਸ ਗਲੋਅ ਨੂੰ ਪਾਉਣ ਲਈ ਲੜਕੀਆਂ ਬਹੁਤ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਅਤੇ ਸੀਰਮ ਦੀ ਵਰਤੋਂ ਕਰਦੀਆਂ ਹਨ ਪਰ ਇਹ ਬਿਊਟੀ ਪ੍ਰੋਡਕਟ ਕਾਫ਼ੀ ਮਹਿੰਗੇ ਹੁੰਦੇ ਹਨ, ਜਿਨ੍ਹਾਂ ਨੂੰ ਖ਼ਰੀਦ ਸਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜੇ ਤੁਸੀਂ ਵੀ ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੋਮਮੇਡ ਸੀਰਮ ਬਾਰੇ ਦੱਸਦੇ ਹਾਂ, ਜੋ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰ ਕੇ ਡਾਰਕ ਸਪੌਟ, ਸਨ ਟੈਨ ਨੂੰ ਹਟਾ ਕੇ ਨਮੀ ਪ੍ਰਦਾਨ ਕਰਦਾ ਹੈ, ਜਿਸ ਨਾਲ ਚਮੜੀ ਵਿਚ ਮੁੜ ਤਾਜ਼ਗੀ ਆਉਂਦੀ ਹੈ ਅਤੇ ਉਹ ਚਮਕਦਾਰ ਹੁੰਦੀ ਹੈ।

 

ਸਮਗਰੀ-

1. 1 ਚਮਚ ਖੀਰੇ ਦਾ ਰਸ
2. 1/2 ਚਮਚ ਐਲੋਵੇਰਾ ਜ਼ੈਲ
3. 1 ਚਮਚ ਬਦਾਮ ਦਾ ਤੇਲ
4. 1 ਚਮਚ ਗੁਲਾਬ ਜਲ

ਜਿੱਥੇ ਖੀਰਾ ਸਕਿਨ ਨੂੰ ਤਾਜ਼ਗੀ ਅਤੇ ਠੰਢਕ ਪ੍ਰਦਾਨ ਕਰਦਾ ਹੈ, ਉੱਥੇ ਹੀ ਐਲੋਵੇਰਾ ਸਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਅਤੇ ਪ੍ਰਦੂਸ਼ਣ ਤੋਂ ਬਚਾਉਂਦਾ ਹੈ। ਇਹ ਚਮੜੀ ਨੂੰ ਨਮੀ ਪ੍ਰਦਾਨ ਕਰ ਕੇ ਗਲੋਇੰਗ ਬਣਾਉਂਦਾ ਹੈ। ਗੁਲਾਬ ਜਲ ਨੈਚੂਰਲ ਕਲੀਂਜ਼ਰ ਦਾ ਕੰਮ ਕਰਦਾ ਹੈ ਅਤੇ ਚਿਹਰੇ ‘ਤੇ ਫ਼ਾਲਤੂ ਤੇਲ ਨੂੰ ਬਾਹਰ ਕੱਢਦਾ ਹੈ। ਬਦਾਮ ਤੇਲ ਚਿਹਰੇ ‘ਤੇ ਪਏ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ।

 

ਬਣਾਉਣ ਦੀ ਵਿਧੀ-

ਸਭ ਤੋਂ ਪਹਿਲਾਂ ਖੀਰੇ ਨੂੰ ਕੱਦੂਕਸ਼ ਕਰ ਕੇ ਇਸ ਦਾ ਜੂਸ ਕੱਢ ਲਓ। ਫਿਰ ਇਸ ਵਿਚ ਗੁਲਾਬ ਜਲ, ਐਲੋਵੇਰਾ ਜ਼ੈਲ ਅਤੇ ਬਦਾਮ ਤੇਲ ਬਰਾਬਰ ਮਾਤਰਾ ਵਿਚ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡਾ ਗਲੋਇੰਗ ਸੀਰਮ ਤਿਆਰ ਹੈ। ਇਸ ਨੂੰ ਚਿਹਰੇ, ਗਰਦਨ ਅਤੇ ਹੱਥਾਂ ‘ਤੇ ਲੱਗਾ ਸਕਦੇ ਹੋ। ਗਰਮੀਆਂ ਵਿਚ ਰੋਜ਼ਾਨਾ ਚਮੜੀ ‘ਤੇ ਇਸ ਦੀ ਵਰਤੋਂ ਕਰਨ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। ਉਂਜ ਇਸ ਸੀਰਮ ਦੀ ਵਰਤੋਂ ਦਿਨ ਵਿਚ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਰਾਤ ਨੂੰ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ

First Published: Wednesday, 3 May 2017 3:00 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ
ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ

ਨਵੀਂ ਦਿੱਲੀ: ਅਕਸਰ ਲੋਕ ਬਾਹਰੀ ਧੂੜ ਮਿੱਟੀ ਤੋਂ ਬਚਣ ਲਈ ਕਾਰ ਦੇ ਸ਼ੀਸ਼ੇ ਬੰਦ ਕਰ

ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!
ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

ਨਵੀਂ ਦਿੱਲੀ: ਸਾਰਾ ਦਿਨ ਫੁਰਤੀਲਾ ਰਹਿਣ ਲਈ ਸਵੇਰੇ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ

ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 2 ਘੰਟੇ ਡ੍ਰਾਈਵਿੰਗ ਕਰਨ ਨਾਲ

ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!
ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!

ਨਵੀਂ ਦਿੱਲੀ: ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਤੁਹਾਡੀ ਮਾਨਸਿਕ ਸਿਹਤ ਬਾਰੇ ਬਹੁਤ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ