ਜਿਨ੍ਹਾਂ ਨੂੰ ਨੀਂਦਰਾਂ ਨਹੀਂ ਆਉਂਦੀਆਂ, ਉਹ ਇਹ ਖਬਰ ਜ਼ਰੂਰ ਪੜ੍ਹਨ

By: ABP SANJHA | | Last Updated: Sunday, 7 May 2017 2:32 PM
ਜਿਨ੍ਹਾਂ ਨੂੰ ਨੀਂਦਰਾਂ ਨਹੀਂ ਆਉਂਦੀਆਂ, ਉਹ ਇਹ ਖਬਰ ਜ਼ਰੂਰ ਪੜ੍ਹਨ

ਨਵੀਂ ਦਿੱਲੀ: ਜੇਕਰ ਤੁਹਾਨੂੰ ਰਾਤ ਸਮੇਂ ਨੀਂਦ ਨਹੀਂ ਆਉਂਦੀ ਤਾਂ ਇਹ ਗੰਭੀਰ ਸਮੱਸਿਆ ਹੈ। ਕਈ ਲੋਕ ਨੀਂਦ ਲਈ ਗੋਲੀ ਖਾ ਕੇ ਸੌਂਦੇ ਹਨ ਪਰ ਦਵਾਈ ਤੋਂ ਬਿਨਾਂ ਵੀ ਚੰਗੀ ਨੀਂਦ ਲਈ ਜਾ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਵੇਂ-

 

 

ਰਾਤ ਨੂੰ ਨੀਂਦ ਤੋਂ ਪਹਿਲਾਂ ਕਿਤਾਬ ਪੜ੍ਹੋ। ਕੋਸ਼ਿਸ਼ ਕਰੋ ਰਾਤੀ ਸਾਉਣ ਤੋਂ ਪਹਿਲਾਂ ਸ਼ਰਾਬ ਨਾ ਪੀਤੀ ਜਾਵੇ। ਜੇਕਰ ਤੁਸੀਂ ਗੀਤ ਸੰਗੀਤ ਦੇ ਸ਼ੌਕੀਨ ਹੋ ਤਾਂ ਹਲਕਾ ਸੰਗੀਤ ਸੁਣੋ ਨੀਂਦ ਆ ਜਾਵੇਗੀ। ਉਲਟੀ ਗਿਣਤੀ ਸ਼ੁਰੂ ਕਰੋ, ਜਿਸ ਤਰ੍ਹਾਂ 200,199 ਇਸ ਨਾਲ ਤੁਹਾਨੂੰ ਖ਼ੁਦ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ।

 

 

 

 

ਜੇਕਰ ਨੀਂਦ ਨਹੀਂ ਆ ਰਹੀ ਤਾਂ ਆਪਣੇ ਸਾਹ ਲੈਣ ਦੀ ਪ੍ਰਕ੍ਰਿਆ ਉੱਤੇ ਧਿਆਨ ਦਿਓ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਸੌਣ ਤੋਂ ਪਹਿਲਾਂ ਨਾਂ ਲੈਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ। ਜੇਕਰ ਕਿਸੇ ਤਣਾਅ ਵਿੱਚ ਹੋ ਤਾਂ ਛੇਤੀ ਨਾਲ ਉਸ ਨੂੰ ਦੂਰ ਕਰੋ ਇਸ ਨਾਲ ਚੰਗੀ ਨੀਂਦ ਆਵੇਗੀ।

First Published: Sunday, 7 May 2017 2:32 PM