ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!

By: ABP SANJHA | | Last Updated: Monday, 15 May 2017 3:06 PM
ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!

ਲੰਡਨ: ਸਮੇਂ ਸਿਰ ਨੀਂਦ ਲੈਣਾ ਪਿਤਾ ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ। ਖੋਜਕਰਤਵਾਂ ਨੇ ਪਾਇਆ ਹੈ ਕਿ ਅੱਧੀ ਰਾਤ ਤੋਂ ਪਹਿਲਾਂ ਸੌਣ ਵਾਲੇ ਲੋਕਾਂ ਦਾ ਸਪਰਮ ਜ਼ਿਆਦਾ ਚੰਗਾ ਤੇ ਸਿਹਤਮੰਦ ਹੁੰਦਾ ਹੈ। ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹੇ ਲੋਕ, ਜੋ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਨੀਂਦ ਲੈਂਦੇ ਹਨ, ਉਨ੍ਹਾਂ ਦਾ ਸਪਰਮ ਕਾਫ਼ੀ ਚੰਗਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਸ਼ੁਕਰਾਣੂ ਚੰਗੇ ਹਨ ਤੇ ਇਸ ਦਾ ਅੰਡੇ ਵਿੱਚ ਜਾਣ ਦੀ ਸੰਭਾਵਨਾ ਚੰਗੀ ਰਹੀ ਹੈ।

 
ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਅੱਧੀ ਰਾਤ ਤੋਂ ਬਾਅਦ ਸੌਂਦੇ ਹਨ। ਉਨ੍ਹਾਂ ਦੇ ਸ਼ੁਕਰਾਣੂਆਂ ਦੀ ਸੰਖਿਆ ਘੱਟ ਰਹੀ ਤੇ ਅਜਿਹੇ ਸ਼ੁਕਰਾਣੂ ਛੇਤੀ ਮਰ ਵੀ ਰਹੇ ਹਨ। ਰਿਪੋਰਟ ਅਨੁਸਾਰ ਚੀਨ ਦੇ ਹਾਰਬਿਨ ਮੈਡੀਕਲ ਯੂਨੀਵਰਸਿਟੀ ਦੇ ਖੋਜਕਰਤਵਾਂ ਨੇ ਆਖਿਆ ਹੈ ਕਿ ਦੇਰ ਨਾਲ ਬਿਸਤਰ ਉੱਤੇ ਜਾਣਾ ਨੁਕਸਾਨਦੇਹ ਹੈ ਕਿਉਂਕਿ ਸ਼ੁਕਰਾਣੂ ਵਿਰੋਧੀ ਐਂਟੀ ਬਾਡੀ ਦੇ ਪੱਧਰ ਵਿੱਚ ਵਾਧਾ ਕਰ ਦਿੰਦਾ ਹੈ। ਇਹ ਇੱਕ ਪ੍ਰਕਾਰ ਦਾ ਪ੍ਰੋਟੀਨ ਹੈ ਜਿਸ ਨੂੰ ਇਮਿਊਨ ਸਿਸਟਮ ਵੱਲੋਂ ਉਤਪੰਨ ਕੀਤਾ ਜਾਂਦਾ ਹੈ। ਇਹ ਸਿਹਤਮੰਦ ਸ਼ੁਕਰਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ।

 

 

ਪਹਿਲੇ ਦੀ ਖੋਜ ਵਿੱਚ ਪਤਾ ਲੱਗਿਆ ਸੀ ਕਿ ਇੱਕ ਵਿਅਕਤੀ ਜੋ ਅੱਠ ਘੰਟੇ ਦੀ ਨੀਂਦ ਲੈ ਰਿਹਾ ਹੈ, ਉਸ ਦੀ ਤੁਲਨਾ ਵਿੱਚ ਛੇ ਘੰਟੇ ਦੀ ਨੀਂਦ ਲੈਣ ਵਾਲਿਆਂ ਵਿੱਚ ਸ਼ਕਰਾਣੂਆਂ ਦੀ ਸੰਖਿਆ 25 ਫ਼ੀਸਦੀ ਘੱਟ ਹੁੰਦੀ ਹੈ। ਇਸ ਖੋਜ ਦਾ ਜ਼ਿਕਰ ‘ਮਾਨੀਟਰ’ ਵਿੱਚ ਕੀਤਾ ਗਿਆ ਹੈ। ਇਸ ਖੋਜ ਵਿੱਚ 981 ਲੋਕਾਂ ਦੀ ਨੀਂਦ ਦੇ ਤਰੀਕਿਆਂ ਦੀ ਨਿਗਰਾਨੀ ਕੀਤੀ ਗਈ।

 

 

 

ਇਸ ਵਿੱਚ 981 ਲੋਕਾਂ ਨੂੰ ਇੱਕ ਨਿਸ਼ਚਿਤ ਸਮੇਂ 8 ਵਜੇ ਤੋਂ 10 ਵਜੇ ਤੱਕ ਨੀਂਦ ਲਈ ਆਖਿਆ ਗਿਆ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਅੱਧੀ ਰਾਤ ਤੋਂ ਬਾਅਦ ਸੌਣ ਲਈ ਆਖਿਆ ਗਿਆ। ਇਸ ਦੀ ਖੋਜ ਤੋਂ ਬਾਅਦ ਸ਼ੰਕਰਾਣੂਆਂ ਦੇ ਨਮੂਨੇ ਦੇਖੇ ਗਏ ਜਿਸ ਵਿੱਚ ਛੇਤੀ ਨੀਂਦ ਵਾਲਿਆਂ ਦਾ ਸਪਰਮ ਸਿਹਤਮੰਦ ਦੇਖਿਆ ਗਿਆ।

 

 

ਨੋਟ- ਇਹ ਦਾਅਵੇ ਖੋਜ ਦੇ ਹਨ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।

First Published: Monday, 15 May 2017 3:06 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ