ਹੁਣ ਬਿਮਾਰੀਆਂ ਬਾਰੇ ਸਭ ਕੁਝ ਦੱਸੇਗਾ ਸਮਾਰਟਫ਼ੋਨ ਐਪ 

By: abp sanjha | | Last Updated: Wednesday, 9 August 2017 4:42 PM
ਹੁਣ ਬਿਮਾਰੀਆਂ ਬਾਰੇ ਸਭ ਕੁਝ ਦੱਸੇਗਾ ਸਮਾਰਟਫ਼ੋਨ ਐਪ 

ਨਵੀਂ ਦਿੱਲੀ: ਗੁੜਗਾਓਂ ਦੀ ਇੱਕ ਕੰਪਨੀ ਨੇ ਅਜਿਹਾ ਸਮਾਰਟਫ਼ੋਨ ਐਪ ਬਣਾਇਆ ਹੈ ਕਿ ਜਿਹੜਾ ਸਮਾਰਟ ਰਿਪੋਰਟ ਮੁਹੱਈਆ ਕਰਾਏਗਾ। ਇਹ ਐਪ ਖਪਤਕਾਰਾਂ ਦੀਆਂ ਬਿਮਾਰੀਆਂ ਦਾ ਪਤਾ ਲਾ ਸਕਦਾ ਹੈ। ਲੱਛਣਾਂ ਤੇ ਜੀਵਨ ਸ਼ੈਲੀ ਦੀਆਂ ਸੂਚਨਾਵਾਂ ਦੇ ਆਧਾਰ ‘ਤੇ ਲੁੱਕੀਆਂ ਹੋਈਆਂ ਘਾਟਾਂ ਬਾਰੇ ਦੱਸ ਸਕਦਾ ਹੈ।
ਹੇਲਦੀਵੇਜ਼ ਨਾਮ ਦਾ ਇਹ ਐਪ ਮਨੁੱਖ ਦੇ ਸਰੀਰ ਨਾਲ ਜੁੜੀਆਂ ਸੂਚਨਾਵਾਂ ਜਿਵੇਂ ਬਲੱਡ-ਪ੍ਰੈੱਸ਼ਰ, ਵਜ਼ਨ ਤੇ ਸ਼ੂਗਰ ਦੇ ਲੈਵਲ ਦਾ ਪਤਾ ਲਾ ਸਕਦਾ ਹੈ। ਇਸ ਦੇ ਨਾਲ ਇਹ ਭਵਿੱਖ ਲਈ ਆਪਣੇ ਸਾਰੇ ਜਾਂਚ ਪਰਿਣਾਮਾਂ ਨੂੰ ਸਟੋਰ ਵੀ ਕਰ ਸਕਦਾ ਹੈ।
ਹੈਲਦੀਵੇਜ਼ ਦੇ ਸੀਈਓ ਤੇ ਸੰਸਥਾਪਕ ਦੀਪਕ ਸਾਹਨੀ ਮੁਤਾਬਕ ਪੈਥੋਲੌਜੀ ਜਾਂਚ ਵਿੱਚ ਇੱਕ ਮੈਡੀਕਲ ਰਿਪੋਰਟ ਨੂੰ ਸਮਝਣਾ ਤੇ ਫਿਰ ਕਿਸੇ ਦੇ ਸਿਹਤ ਉੱਤੇ ਉਸ ਦੇ ਪ੍ਰਭਾਵ ਨੂੰ ਸਮਝਣਾ ਹਮੇਸ਼ਾ ਤੋਂ ਹੀ ਇੱਕ ਚੁਨੌਤੀ ਰਿਹਾ ਹੈ। ਸਾਹਨੀ ਨੇ ਦੱਸਿਆ ਕਿ ਇਸ ਐਪ ਵਿੱਚ ਲੋਕ ਇੱਕ ਬਟਨ ਕਲਿੱਕ ਕਰਕੇ ਹੀ ਆਪਣੇ ਸਿਹਤ ਦਾ ਪੂਰਾ ਗਿਆਨ ਪ੍ਰਾਪਤ ਕਰ ਸਕਦੇ ਹਨ।
ਇਸ ਸਮਾਰਟਫ਼ੋਨ ਦੇ ਫ਼ੀਚਰ ਬਿਮਾਰੀਆਂ ਦਾ ਪਤਾ ਲਾਉਣ ਵਿੱਚ ਮਦਦ ਕਰਦੇ ਹਨ ਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਬਿਮਾਰੀ ਦੇ ਖ਼ਤਰੇ ਬਾਰੇ ਵਿੱਚ ਦੱਸ ਦਿੰਦੇ ਹਨ। ਇਸ ਦੇ ਨਾਲ ਹੀ ਇਹ ਐਪ ਉਪਭੋਗਤਾਵਾਂ ਦੀ ਜਾਂਚ, ਲੱਛਣਾਂ ਤੇ ਜੀਵਨ ਸ਼ੈਲੀ ਸਬੰਧੀ ਸੂਚਨਾ ਦੇ ਆਧਾਰ ਉੱਤੇ ਜੀਵਨ ਸ਼ੈਲੀ ਤੇ ਖਾਣ-ਪਾਣ ਵਿੱਚ ਬਦਲਾਅ ਦੀ ਸਲਾਹ ਦਿੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਖਪਤਕਾਰਾਂ ਨੂੰ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਇਹ ਸਿਰਫ਼ ਸਿਸਟਮ ਦੀ ਸਲਾਹ ਹੈ। ਰੋਗ ਦੇ ਸਟੀਕ ਪਛਾਣ ਲਈ ਉਪਭੋਗਤਾਵਾਂ ਦੀ ਨਿਸ਼ਚਿਤ ਸਪੈਸ਼ਲਿਸਟ ਕੋਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
First Published: Wednesday, 9 August 2017 4:42 PM

Related Stories

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ