ਖੁਲਾਸਾ : ਸਮਾਰਟਫੋਨ ਰੱਖਣ ਵਾਲਿਆਂ ਦੀਆਂ ਅੱਖਾਂ ਨੂੰ ਵੱਡਾ ਖ਼ਤਰਾ!

By: abp sanjha | | Last Updated: Saturday, 15 April 2017 1:51 PM
ਖੁਲਾਸਾ : ਸਮਾਰਟਫੋਨ ਰੱਖਣ ਵਾਲਿਆਂ ਦੀਆਂ ਅੱਖਾਂ ਨੂੰ ਵੱਡਾ ਖ਼ਤਰਾ!

ਚੰਡੀਗੜ੍ਹ : ਕੁਰੂਕਸ਼ੇਤਰ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਦੇ ਅੱਖਾਂ ਦੀ ਬਿਮਾਰੀ ਦੇ ਵਿਭਾਗ ‘ਚ ਹੀ ਹਰ ਰੋਜ਼ ਦੋ ਤੋਂ ਤਿੰਨ ਅਜਿਹੇ ਨੌਜਵਾਨ ਆਉਂਦੇ ਹਨ ਜਿਹੜੇ ਸਮਾਰਟ ਫੋਨ ਦੇ ਕਾਰਨ ਅੱਖਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਹਨ। ਇਨ੍ਹਾਂ ‘ਚ ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਅਜਿਹੇ ਨੌਜਵਾਨ ਹਨ, ਜਿਹੜੇ ਦੇਰ ਰਾਤ ਤਕ ਜਾਂ ਤਾਂ ਆਪਣੇ ਸਮਾਰਟ ਫੋਨ ਨਾਲ ਚਿਪਕੇ ਰਹਿੰਦੇ ਹਨ ਜਾਂ ਫਿਰ ਲੈਪਟਾਪ ‘ਤੇ।

 

ਐੱਲਐੱਨਜੇਪੀ ਹਸਪਤਾਲ ਦੇ ਸੀਨੀਅਰ ਅੱਖਾਂ ਦੇ ਮਾਹਿਰ ਡਾਕਟਰ ਮੁਕੇਸ਼ ਸੈੱਲ ਫੋਨ ਕਾਰਨ ਅੱਖਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ ਕਿ ਹਨੇਰੇ ‘ਚ ਸਮਾਰਟ ਫੋਨ ਦੀ ਸਕਰੀਨ ਦੇਖਦੇ ਰਹਿਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਆ ਜਾਂਦਾ ਹੈ। ਸਮਾਰਟ ਫੋਨ ਤੋਂ ਨਿਕਲਣ ਵਾਲੀ ਤਿੱਖੀ ਰੋਸ਼ਨੀ ਰੇਟਿਨਾ ਦੇ ਮੈਕਿਊਲਰ ਏਰੀਆ ‘ਤੇ ਮਾੜਾ ਅਸਰ ਪਾਉਂਦੀ ਹੈ। ਇਹ ਅੱਖ ਦਾ ਸਭ ਤੋਂ ਅਹਿਮ ਹਿੱਸਾ ਹੈ। ਅੱਖ ਦੇ ਇਸੇ ਬਿੰਦੂ ‘ਤੇ ਪਰਛਾਵੇਂ ‘ਤੇ ਪੈਣ ਵਾਲੀ ਰੋਸ਼ਨੀ ਦੇ ਕਾਰਨ ਅਸੀਂ ਦੇਖ ਸਕਦੇ ਹਾਂ।

 

ਹਨੇਰੇ ‘ਚ ਸੈੱਲ ਫੋਨ ਨਾਲ ਚਿਪਕੇ ਰਹਿਣ ਨਾਲ ਇਸ ਬਿੰਦੂ ਦੇ ਲੈਨਜ਼ ‘ਤੇ ਅਸਰ ਪੈਂਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਅਕੜ ਜਾਂਦੀਆਂ ਹਨ। ਦਰਦ ਹੋਣ ਲੱਗਦਾ ਹੈ ਅਤੇ ਵਿਅਕਤੀ ‘ਚ ਅੱਖਾਂ ਤੋਂ ਰੰਗੀਨ ਗੋਲੇ ਦਿਖਣ ਦੇ ਨਾਲ ਤੇਜ਼ ਦਰਦ ਹੁੰਦਾ ਹੈ, ਜੀ ਮਚਲਨ ਵਰਗੇ ਲੱਛਣ ਵੀ ਹੁੰਦੇ ਹਨ। ਇਸੇ ਤਰ੍ਹਾਂ ਮੋਤੀਆ ਬਿੰਦ ‘ਚ ਧੁੰਦਲੀ ਪਰਤ ਆਉਣਾ, ਸਪੱਸ਼ਟ ਨਾ ਦਿਖਣਾ ਵਰਗੇ ਲੱਛਣ ਨਾਲ ਬਿਮਾਰੀ ਵਧਦੀ ਜਾਂਦੀ ਹੈ। ਡਰਾਈ ਆਈ ਅਤੇ ਐਲਰਜੈਟਿਕ ਕੰਜੈਕਟਿਕਸ ਵਰਗੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ। ਯੂਵਾਇਟਿਸ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

 

ਡਾ. ਮੁਕੇਸ਼ ਦੱਸਦੇ ਹਨ ਕਿ ਸਮਾਰਟ ਫੋਨ ਲਈ ਸਮਾਂ ਨਿਰਧਾਰਤ ਕਰੋ। ਰਾਤ ਨੂੰ ਬੈੱਡ ‘ਤੇ ਲੇਟ ਕੇ ਹਨੇਰੇ ‘ਚ ਇਸ ਦਾ ਇਸਤੇਮਾਲ ਬਿਲਕੁਲ ਨਾ ਕਰੋ। ਜੇਕਰ ਜ਼ਰੂਰੀ ਹੋਵੇ ਤਾਂ ਪਹਿਲਾਂ ਲਾਈਟ ਜਗਾ ਲਵੋ। ਬੱਚਿਆਂ ਨੂੰ ਜੇਕਰ ਇੰਟਰਨੈੱਟ ਤੋਂ ਕੁਝ ਕੱਢਣਾ ਹੈ ਤਾਂ ਦਿਨ ‘ਚ ਸਿਰਫ਼ ਅੱਧਾ ਘੰਟਾ ਹੀ ਇਸ ਦਾ ਇਸਤੇਮਾਲ ਕਰਨ ਦੇਣ।

 

ਸਾਨੂੰ ਹਰ 20 ਮਿੰਟ ‘ਚ ਬ੍ਰੇਕ ਲੈ ਕੇ ਅੱਖਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਮਿਲਦਾ ਹੈ। ਹਰੀਆਂ ਸਬਜ਼ੀਆਂ ਦਾ ਇਸਤੇਮਾਲ ਅੱਖਾਂ ਲਈ ਫਾਇਦੇਮੰਦ ਰਹਿੰਦਾ ਹੈ। ਇਨਫੈਕਸ਼ਨ ਜਾਂ ਹੋਰ ਕੇਸ ‘ਚ ਸਮਾਂ ‘ਤੇ ਜਾਂਚ ਅਤੇ ਇਲਾਜ ‘ਤੇ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ।
ਰਾਤ ਨੂੰ ਲਗਾਤਾਰ ਇਕ ਹੀ ਪੁਜ਼ੀਸ਼ਨ ‘ਚ ਲੇਟ ਕੇ ਹੱਥਾਂ ਤੋਂ ਮੋਬਾਈਲ ਚਲਾਉਣ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹੱਟ ਜਾਂਦੀਆਂ ਹਨ ਅਤੇ ਦਬਾਅ ਟ੍ਰੈਫਿਜੀਅਸ ਨਸਾਂ ‘ਤੇ ਪੈਂਦਾ ਹੈ ਜਿਸ ਨਾਲ ਨਸਾਂ ਸੁੱਜ ਜਾਂਦੀਆਂ ਹਨ। ਇਸ ਦੇ ਬਾਅਦ ਸਰਵਾਈਕਲ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਲੇਟ ਕੇ ਮੋਬਾਈਲ ਚਲਾਉਣ ਅਤੇ ਟੀਵੀ ਦੇਖਣ ਤੋਂ ਪਰਹੇਜ਼ ਕਰੋ।

First Published: Saturday, 15 April 2017 1:49 PM