ਬੋਰੀਅਤ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ

By: abp sanjha | | Last Updated: Monday, 23 January 2017 6:17 PM
ਬੋਰੀਅਤ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ

ਆਈਲੈਂਡ: ਰੋਜ਼ ਦੀ ਬੋਰੀਅਤ ਭਰੀ ਜ਼ਿੰਦਗੀ ਜੀਊਣ ‘ਤੇ ਕਦੇ-ਕਦੇ ਲੱਗਦਾ ਹੈ ਕਿ ਦਫ਼ਤਰ, ਘਰ, ਦੁਨੀਆਦਾਰੀ ਸਭ ਛੱਡ ਕੇ ਕਿਤੇ ਦੂਰ ਨਿਕਲ ਜਾਈਏ। ਕਿਤੇ ਅਜਿਹੀ ਜਗ੍ਹਾ ਜਿਥੇ ਭੀੜ ਨਾ ਹੋਵੇ, ਸ਼ੋਰ-ਸ਼ਰਾਬਾ ਤੇ ਨਾ ਹੀ ਖੁਦ ਲਈ ਸਮਾਂ ਕੱਢਣ ਦੀ ਜਦੋ-ਜਹਿਦ। ਬੱਸ ਵਕਤ ਹੀ ਵਕਤ ਹੋਵੇ। ਜੇ ਤੁਸੀਂ ਅਜਿਹਾ ਕੋਈ ਖ਼ੁਆਬ ਦੇਖ ਰਹੇ ਹੋ ਤਾਂ ਤੁਹਾਡਾ ਖ਼ੁਆਬ ਹਕੀਕਤ ‘ਚ ਹੀ ਬਦਲ ਸਕਦਾ ਹੈ।
ਆਸਟ੍ਰੇਲੀਆ ਦੇ ਟਜਮੇਨੀਆ ਆਈਲੈਂਡ ‘ਚ ਪਾਰਕ ਤੇ ਵਾਈਡਲਾਈਫ ਸਰਵਿਸ ਨੂੰ ਅਜਿਹੇ ਲੋਕਾਂ ਦੀ ਭਾਲ ਹੈ, ਜੋ ਆਈਲੈਂਡ ‘ਤੇ ਰਹਿਣ ਤੇ ਉਸ ਦੀ ਦੇਖ-ਭਾਲ ਕਰ ਸਕਣ। ਜੇ ਤੁਹਾਡੀ ਚੋਣ ਹੁੰਦੀ ਹੈ ਤਾਂ ਤੁਹਾਨੂੰ ਮਾਰਚ ਤੋਂ ਸਤੰਬਰ ਜਾਂ ਸਤੰਬਰ ਤੋਂ ਮਾਰਚ ਤਕ ਰਹਿਣਾ ਹੋਵੇਗਾ। ਸੋਚੋ ਤੁਹਾਡੇ ਹਵਾਲੇ ਪੂਰਾ ਆਈਲੈਂਡ ਹੋ ਜਾਵੇ। ਜਿੱਥੇ ਚਾਰੇ ਪਾਸੇ ਕੁਦਰਤੀ ਦਾ ਹਰਿਆ-ਭਰਿਆ ਸੁੰਦਰ ਨਜ਼ਾਰਾ ਹੋਵੇਗਾ। ਫੁਰਸਤ ਦੇ ਪਲ ਬਿਤਾਉਣ ਲਈ ਪੂਰੀ ਜਗ੍ਹਾ ਤੁਹਾਡੀ ਹੋਵੇਗੀ। ਤੁਹਾਨੂੰ ਰੋਕਣ-ਟੋਕਣ ਵਾਲਾ ਵੀ ਕੋਈ ਨਹੀਂ ਹੋਵੇਗਾ।
ਆਈਲੈਂਡ ‘ਤੇ ਵਕਤ ਬਿਤਾਉਣ ਦੀਆਂ ਕੁਝ ਸ਼ਰਤਾਂ ਵੀ ਹਨ, ਜਿਵੇਂ ਤੁਹਾਡੀ ਸਿਹਤ ਚੰਗੀ ਹੋਣੀ ਚਾਹੀਦੀ, ਦੂਰ-ਦੁਰਾਡੇ ਇਲਾਕਿਆਂ ‘ਚ ਰਹਿਣ ਲਈ ਕੋਈ ਦਿੱਕਤ ਨਾ ਹੋਵੇ ਤੇ ਤੁਹਾਡੇ ਨਾਲ ਇਕ ਸਾਥੀ ਜ਼ਰੂਰ ਹੋਣਾ ਚਾਹੀਦਾ। ਆਈਲੈਂਡ ‘ਤੇ ਤੁਹਾਨੂੰ ਕੰਮ ਵੀ ਕਰਨਾ ਪਵੇਗਾ। ਜਿਵੇਂ ਉਥੋਂ ਦੀਆਂ ਇਮਾਰਤਾਂ ਤੇ ਵੇਲ-ਬੂਟਿਆਂ ਦੀ ਦੇਖ-ਭਾਲ ਕਰਨੀ, ਉਥੇ ਦੇ ਮੌਸਮ ਦੀ ਜਾਣਕਾਰੀ ਭੇਜਣੀ।
ਚੰਗੀ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਪੈਸੇ ਵੀ ਦਿੱਤੇ ਜਾਣਗੇ। ਟਰਾਂਸਪੋਰਟ ਲਈ ਤੁਹਾਡੇ ਕੋਲ ਹੈਲੀਕਾਪਟਰ ਹੋਵੇਗਾ ਜਿਸ ਨਾਲ ਤੁਸੀਂ ਜਿਥੇ ਚਾਹੋ ਆ-ਜਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਵਕਤ ਫੁਰਸਤ ਦੇ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ।

 

First Published: Monday, 23 January 2017 6:17 PM

Related Stories

ਬੰਦੇ ਦੀ ਮੌਤ ਤੋਂ ਬਾਅਦ ਵੀ ਡਰਾਈ ਸਪਰਮ ਨਾਲ ਹੋਣਗੇ ਬੱਚੇ
ਬੰਦੇ ਦੀ ਮੌਤ ਤੋਂ ਬਾਅਦ ਵੀ ਡਰਾਈ ਸਪਰਮ ਨਾਲ ਹੋਣਗੇ ਬੱਚੇ

ਜਾਪਾਨ: ਪੁਲਾੜ ਵਿੱਚ ਸਟੋਰ ਕੀਤੇ ਗਏ ਡਰਾਈ ਸਪਰਮ ਨਾਲ ਚੂਹੇ ਦਾ ਜਨਮ ਹੋਇਆ ਹੈ।

ਗੰਨੇ ਦੇ ਰਸ ਪੀਣ ਦੇ 10 ਫ਼ਾਇਦੇ, ਜਿਹੜੇ ਸ਼ਾਇਦ ਹੀ ਕੋਈ ਜਾਣਦਾ ਹੋਵੇ..
ਗੰਨੇ ਦੇ ਰਸ ਪੀਣ ਦੇ 10 ਫ਼ਾਇਦੇ, ਜਿਹੜੇ ਸ਼ਾਇਦ ਹੀ ਕੋਈ ਜਾਣਦਾ ਹੋਵੇ..

ਗਰਮੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸੰਬੰਧੀ...

ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ
ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ

ਨਿਊਯਾਰਕ: ਪੇਟ ਦੇ ਵਧਣ ਦਾ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ

ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!
ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!

ਚੰਡੀਗੜ੍ਹ: ਸ਼ਰਾਬ ਤੇ ਛਾਤੀ ਕੈਂਸਰ ਦੇ ਸਬੰਧ ਤੇ ਨਵੇਂ ਸਬੂਤ ਸਾਹਮਣੇ ਆਏ ਹਨ। ਵਰਲਡ

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ