ਜ਼ਿਆਦਾ ਸੈਲਫੀ ਲੈਣ ਨਾਲ ਬੰਦੇ ਨੂੰ ਇਹ ਬਿਮਾਰ ਹੁੰਦੀ

By: abp sanjha | | Last Updated: Tuesday, 19 December 2017 9:52 AM
ਜ਼ਿਆਦਾ ਸੈਲਫੀ ਲੈਣ ਨਾਲ ਬੰਦੇ ਨੂੰ ਇਹ ਬਿਮਾਰ ਹੁੰਦੀ

ਲੰਡਨ- ਭਾਰਤ ‘ਚ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ‘ਤੇ ਸਮਾਰਟ ਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੁੰਦਾ ਹੈ, ਉਹ ਉਨ੍ਹਾਂ ਦੀ ਇੱਕ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦਾ ਇਲਾਜ ਜ਼ਰੂਰੀ ਹੈ।ਬ੍ਰਿਟੇਨ ਦੀ ਨੌਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲ ਨਾਡੂ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਦੀ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਲੋੜ ਤੋਂ ਜ਼ਿਆਦਾ ਸੈਲਫੀ ਖਿੱਚਣਾ ਇੱਕ ‘ਡਿਸਆਰਡਰ’ ਹੈ ਅਤੇ ਇਸ ਦੇ ਇਲਾਜ ਦੀ ਲੋੜ ਹੈ। ਇਸ ਡਿਸਆਰਡਰ ਨੂੰ ‘ਸੈਲਫਾਈਟ ਦਾ ਨਾਂਅ ਦਿੱਤਾ ਗਿਆ ਹੈ।

 

 

ਇਨ੍ਹਾ ਖੋਜੀਆਂ ਨੇ ਸੈਲਫਾਈਟਿਸ ਬਿਹੇਵੀਅਰ ਸਕੇਲ ਵੀ ਬਣਾਇਆ ਹੈ, ਜਿਸ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸੈਲਫੀ ਦੀ ਬਿਮਾਰੀ ਕਿੰਨੀ ਡੰੂਘਾਈ ਵਿੱਚ ਹੈ। ਖੋਜ ਮੁਤਾਬਕ ਸੈਲਫਾਈਟਿਸ ਦੇ ਤਿੰਨ ਪੜਾਅ ਹੁੰਦੇ ਹਨ। ਸ਼ੁਰੂ ਦੇ ਪੜਾਅ ਮਤਲਬ ਸ਼ੁਰੂ ਦੇ ਲੱਛਣ ਦਿਨ ਵਿੱਚ ਤਿੰਨ ਸੈਲਫੀ ਲੈਣ ਦੇ ਹੁੰਦੇ ਹਨ, ਪਰ ਅਕਸਰ ਇਹ ਸੈਲਫੀ ਸੋਸ਼ਲ ਮੀਡੀਆ ‘ਤੇ ਪੋਸਟ ਨਹੀਂ ਕੀਤੀ ਜਾਂਦੀ। ਗੰਭੀਰ ਪੜਾਅ ਵਿੱਚ ਇਹ ਲੱਛਣ ਵਧ ਜਾਂਦੇ ਹਨ। ਫਿਰ ਪੀੜਤ ਆਪਣੀ ਸੈਲਫੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨੀ ਸ਼ੁਰੂ ਕਰ ਦਿੰਦਾ ਹੈ।

 

 

ਕਰੋਨਿਕ ਸੈਲਫਾਈਟਿਸ ਵਿੱਚ ਉਹ 24 ਘੰਟੇ ਆਪਣੀ ਸੈਲਫੀ ਸੋਸ਼ਲ ਮੀਡੀਆ ਉਤੇ ਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਅਜਿਹੇ ਲੋਕ ਘੱਟ ਤੋਂ ਘੱਟ ਛੇ ਸੈਲਫੀਆ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ। ਇਨ੍ਹਾਂ ਖੋਜੀਆਂ ਨੇ ਸੈਲਫੀ ਦੀ ਪ੍ਰੇਰਨਾ ਬਾਰੇ ਵੀ ਦੱਸਿਆ ਹੈ। ਸੈਲਫਾਈਟਿਸ ਨਾਲ ਪੀੜਤ ਲੋਕ ਜ਼ਿਆਦਾਤਰ ਆਪਣਾ ਆਤਮ ਵਿਸ਼ਵਾਸ, ਮੂਡ ਠੀਕ ਕਰਨ, ਆਪਣੀਆਂ ਯਾਦਾਂ ਸੁਰੱਖਿਅਤ ਰੱਖਣ ਅਤੇ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਇਸ ਬਿਮਾਰੀ ਤੋਂ ਬਚਾਅ ਇਸ ਦੀ ਗੰਭੀਰਤਾ ‘ਤੇ ਨਿਰਭਰ ਕਰਦਾ ਹੈ।

First Published: Tuesday, 19 December 2017 9:52 AM

Related Stories

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ