ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ

By: abp sanjha | | Last Updated: Monday, 17 July 2017 3:19 PM
ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ

ਨਵੀਂ ਦਿੱਲੀ: ਮੁਕਾਬਲੇ ਦੇ ਦੌਰ ਵਿੱਚ ਹਰ ਕੰਪਨੀ ਆਪਣੇ ਮੁਲਾਜ਼ਮਾਂ ਲਈ ਹਰ ਸੰਭਵ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕਰਦੀ ਹੈ। ਟੈੱਕ ਕੰਪਨੀ ਸੇਲਸਫੋਰਸ ਨੇ ਆਪਣੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਦੀ ਪੈਟਰਨਿਟੀ ਲੀਵ ਦੇਣ ਦਾ ਦਾਅਵਾ ਕੀਤਾ ਹੈ। ਹੁਣ ਤੱਕ ਸੇਲਸਫੋਰਸ ਇੱਕ ਅਜਿਹੀ ਕੰਪਨੀ ਹੈ ਜਿਹੜੀ ਜ਼ਿਆਦਾ ਸੈਕੰਡਰੀ ਕੇਅਰ ਲੀਵ ਦੇ ਰਹੀ ਹੈ।
ਹਾਲ ਵਿੱਚ ਹੀ ਮਾਈਕ੍ਰੋਸਾਫਟ ਨੇ ਪੈਟਰਨਿਟੀ ਲੀਵ ਛੇ ਹਫਤੇ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕਿਊਮਿੰਸ ਇੰਡਿਆ ਨੇ ਇੱਕ ਮਹੀਨੇ ਦੀ ਪੈਟਰਨਿਟੀ ਲੀਵ ਦੇ ਕੇ ਬੈਂਚਮਾਰਕ ਸੈੱਟ ਕੀਤਾ ਸੀ। ਦੂਸਰੀ ਕੰਪਨੀਆਂ 10 ਦਿਨ ਤੋਂ ਲੈ ਕੇ ਦੋ ਹਫਤਿਆਂ ਤੱਕ ਦੀ ਪੈਟਰਨਿਟੀ ਲੀਵ ਦਿੰਦੀਆਂ ਹਨ ਪਰ ਸੇਲਸਫੋਰਸ ਜਿਹੜੀ ਸਿਰਫ ਲੇਬਰ ਨੂੰ ਹੀ ਮੌਕਾ ਦਿੰਦੀ ਹੈ, ਹੁਣ ਇਸ ਨੇ 12 ਹਫਤਿਆਂ ਦੀ ਪੈਟਰਨਿਟੀ ਲੀਵ ਦੇ ਕੇ ਕਰਮਚਾਰੀਆਂ ਨੂੰ ਵੱਡਾ ਗੱਫਾ ਦਿੱਤਾ ਹੈ।
ਕੰਪਨੀ ਦੇ ਡਾਇਰੈਕਟਰ ਜਨਾਦੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਪੈਟਰਨਿਟੀ ਲੀਵ ਵਿੱਚ ਵੀ ਤਨਖਾਹ ਦੇਣਾ ਸਹੀ ਸਮਝਦੇ ਹਨ ਕਿਉਂਕਿ ਨਵੇਂ ਮਾਪੇ ਬਣਨਾ ਬਹੁਤ ਵੱਡੀ ਜਿੰਮੇਦਾਰੀ ਹੁੰਦੀ ਹੈ। ਜਿਨ੍ਹਾਂ ਮਾਂ-ਬਾਪ ਨੂੰ ਪੈਟਰਨਿਟੀ ਲੀਵ ਉੱਤੇ ਤਨਖਾਹ ਨਹੀਂ ਮਿਲਦੀ, ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸੇਲਸਫੋਰਸ ਵਿੱਚ 25,000 ਕਰਮਚਾਰੀ ਹਨ। ਇੰਡੀਆ ਵਿੱਚ ਕੰਪਨੀ ਦੇ ਦਿੱਲੀ, ਮੁੰਬਈ ਹੈਦਰਾਬਾਦ ਤੇ ਬੈਂਗਲੁਰੂ ਵਿੱਚ ਦਫਤਰ ਹਨ।
First Published: Monday, 17 July 2017 3:19 PM