ਰਾਤ ਨੂੰ ਕਰੋ ਇਹ ਘਰੇਲੂ ਉਪਾਅ, ਸਵੇਰੇ ਪਾਓ ਚਮਕਦੇ ਹੋਏ ਦੰਦ

By: abp sanjha | | Last Updated: Thursday, 28 December 2017 4:38 PM
ਰਾਤ ਨੂੰ ਕਰੋ ਇਹ ਘਰੇਲੂ ਉਪਾਅ, ਸਵੇਰੇ ਪਾਓ ਚਮਕਦੇ ਹੋਏ ਦੰਦ

ਚੰਡੀਗੜ੍ਹ: ਦੰਦ ਸਾਡੇ ਚਿਹਰੇ ਦਾ ਮੁੱਖ ਹਿੱਸਾ ਹਨ, ਦੰਦ ਜੇਕਰ ਸਾਫ ਨਾ ਹੋਣ ਤਾਂ ਇਨਸਾਨ ਨੂੰ ਸ਼ਰਮਿੰਦਗੀ ਝੇਲਣੀ ਪੈਂਦੀ ਹੈ। ਮੋਤੀਆਂ ਵਰਗੇ ਚਮਕਦੇ ਸਫੇਦ ਦੰਦ ਤੁਹਾਡੀ ਸੁੰਦਰਤਾ ਅਤੇ ਵਿਅਕਤੀਤੱਵ ‘ਚ ਚਾਰ ਚੰਦ ਲਗਾ ਦਿੰਦੇ ਹਨ। ਇਕ ਚਮਕਦਾਰ ਮੁਸਕਾਨ ਨਾਲ ਤੁਹਾਡੇ ਆਤਮਵਿਸ਼ਵਾਸ ‘ਚ ਵਾਧਾ ਹੋਵੇਗਾ ਅਤੇ ਤੁਸੀਂ ਜਨਤਕ ਰੂਪ ਨਾਲ ਪ੍ਰਫੁੱਲਿਤ ਮਹਿਸੂਸ ਕਰਦਾ ਹੈ ਪਰ ਪੀਲੇ ਦੰਦ ਤੁਹਾਡੇ ਚਿਹਰੇ ਦੀ ਖੂਬਸੂਰਤੀ ਘੱਟ ਕਰ ਦਿੰਦੇ ਹਨ। ਪੀਲੇ ਦੰਦਾਂ ਦੇ ਕਾਰਨ ਨਾ ਸਿਰਫ ਚਿਹਰੇ ਦੀ ਖੂਬਸੂਰਤੀ ਪ੍ਰਭਾਵਿਤ ਹੁੰਦੀ ਹੈ ਸਗੋਂ ਆਤਮਵਿਸ਼ਵਾਸ ‘ਚ ਵੀ ਕਮੀ ਆਉਂਦੀ ਹੈ।

 

ਬਹੁਤ ਸਾਰੇ ਲੋਕ ਪੀਲੇ ਦੰਦਾਂ ਕਾਰਨ ਲੋਕਾਂ ਦੇ ਸਾਹਮਣੇ ਹੱਸਣ ਤੋਂ ਬੱਚਦੇ ਹਨ ਜਾਂ ਮੂੰਹ ‘ਤੇ ਹੱਥ ਰੱਖ ਕੇ ਹੱਸਦੇ ਹਨ। ਇਸ ਲਈ ਦੰਦਾਂ ਦਾ ਸਫੇਦ ਹੋਣ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਪਹਿਲੂ ਹੈ। ਹਾਲਾਂਕਿ ਲੇਜਰ ਉਪਚਾਰ ਵਰਗੇ ਕਈ ਦੰਦ ਇਲਾਜ ਕਲੀਨਿਕ ‘ਚ ਉਪਲੱਬਧ ਹਨ। ਪਰ ਕੁਝ ਆਸਾਨ ਅਤੇ ਸਾਧਾਰਨ ਘਰੇਲੂ ਉਪਾਵਾਂ ਦੀ ਮਦਦ ਨਾਲ ਤੁਸੀਂ ਰਾਤ ਭਰ ‘ਚ ਚਮਕਦੇ ਦੰਦ ਪਾ ਸਕਦੇ ਹੋ।

 

ਸਟਾਰਬੇਰੀ-

ਦੰਦਾਂ ਨੂੰ ਚਮਕਦਾਰ ਬਣਾਉਣ ਦਾ ਸਭ ਤੋਂ ਆਸਾਨ ਉਪਾਅ ਹੈ। ਸਟਾਰਬੇਰੀ ‘ਚ ਨੈਚੁਰਲ ਟੀਥ ਵਹਾਈਟਨਰ ਦੇ ਰੂਪ ‘ਚ ਕੰਮ ਕਰਨ ਦੀ ਸਮੱਰਥਾ ਹੈ ਅਤੇ ਸਟਾਰਬੇਰੀ ‘ਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਦੰਦਾਂ ਨੂੰ ਸਫੇਦ ਅਤੇ ਚਮਕਦਾਰ ਬਣਾਉਂਦਾ ਹੈ। ਦੰਦਾਂ ‘ਚ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਸਟਾਰਬੇਰੀ ਨੂੰ ਪੀਸ ਲਓ। ਇਸ ਦੇ ਪਲਪ ‘ਚ ਥੋੜ੍ਹਾ ਬੇਕਿੰਗ ਸੋਡਾ ਮਿਲਾਓ। ਬਰੱਸ਼ ਕਰਨ ਤੋਂ ਬਾਅਦ ਇਸ ਮਿਸ਼ਰਨ ਨੂੰ ਉਂਗਲੀ ਨਾਲ ਦੰਦਾਂ ਤੇ ਲਗਾ ਕੇ ਕੁੱਲਾ ਕਰਨ ਤੋਂ ਪਹਿਲਾਂ ਕੁਝ ਮਿੰਟ ਲਈ ਛੱਡ ਦਿਓ।

 

 

ਬੇਕਿੰਗ ਸੋਡਾ-

ਇਹ ਇਕ ਕੁਦਰਤੀ ਕਲੀਨਜ਼ਰ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਹ ਦੰਦਾਂ ਦੇ ‘ਚ ਲੁੱਕੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਬੇਕਿੰਗ ਸੋਡਾ ਅਤੇ ਟੂਥਪੇਸਟ ਨੂੰ ਬਰਾਬਰ ਮਾਤਰਾ ‘ਚ ਮਿਲਾ ਲਓ। ਫਿਰ ਸਾਮਾਨ ਰੂਪ ਨਾਲ ਉਪਰੀ ਅਤੇ ਹੇਠਲੇ ਦੰਦਾਂ ਤੇ ਲਗਾ ਲਓ। ਸੁਨਿਸ਼ਚਿਤ ਕਰੋ ਕਿ ਪੇਸਟ ਚੰਗੀ ਤਰ੍ਹਾਂ ਨਾਲ ਫੈਲ ਕੇ ਤੁਹਾਡੇ ਦੰਦਾਂ ਦੇ ਸਾਰੇ ਹਿੱਸੇ ਨੂੰ ਕਲਰ ਕਰੇ। ਅੱਧੇ ਘੰਟੇ ਲਈ ਇਸ ਨੂੰ ਇੰਝ ਹੀ ਛੱਡ ਦਿਓ।

 

ਨਿੰਬੂ-

ਵਿਟਾਮਿਨ ਸੀ ਦਾ ਸਭ ਤੋਂ ਵੱਡਾ ਸਰੋਤ ਨਿੰਬੂ ਮੰਨਿਆ ਜਾਂਦਾ ਹੈ ਅਤੇ ਵਿਟਾਮਿਨ ਸੀ ਦੰਦ ਸਫੇਦ ਕਰਨ ‘ਚ ਮਦਦ ਕਰਦਾ ਹੈ। ਚਮਚਦਾਰ ਦੰਦ ਪਾਉਣ ਲਈ ਨਿੰਬੂ ਦਾ ਛਿਲਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ। ਸਫੇਦ ਦੰਦਾਂ ਲਈ ਨਿੰਬੂ ਦੇ ਛਿਲਕੇ ਲੈ ਕੇ ਉਸ ਨੂੰ ਦੰਦਾਂ ਦੇ ਅੰਦਰਲੇ ਹਿੱਸੇ ‘ਤੇ ਰਗੜੋ। ਇਹ ਸਕਰਬਰ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਦੰਦਾਂ ਦੇ ਰੋਗਾਣੂਆਂ ਅਤੇ ਹੋਰ ਕਣਾਂ ਨੂੰ ਜੜ ਤੋਂ ਦੂਰ ਕਰਕ ਦਿੰਦਾ ਹੈ। ਇਹ ਤਕਨੀਕ ਬਹੁਤ ਅਸਾਨ ਅਤੇ ਸਸਤਾ ਹੈ।

 

ਸੇਬ-

ਐਪਲ ਸਾਈਡਰ ਸਿਰਕੇ ‘ਚ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਦੰਦਾਂ ਨੂੰ ਸਫੇਦ ਬਣਾਉਣ ਦੀ ਸਮੱਰਥਾ ਹੁੰਦੀ ਹੈ। ਸਿਰਕਾ ਪੀਐਚ ਦੇ ਅਸਮਾਨ ਸੰਤੁਲਨ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ ਜੋ ਬੈਕਟੀਰੀਆਂ ਨੂੰ ਮਾਰਨ ‘ਚ ਮਦਦ ਕਰਦਾ ਹੈ। ਤੁਹਾਨੂੰ ਕਰਨਾ ਸਿਰਫ ਇੰਨਾ ਹੈ ਕਿ ਦੰਦਾਂ ‘ਤੇ ਸਿਰਕੇ ਨੂੰ ਰਗੜ ਕੇ ਕੁਝ ਮਿੰਟ ਲਈ ਇੰਝ ਹੀ ਛੱਡ ਦਿਓ ਅਤੇ ਫਿਰ 100 ਮਿਲੀਲੀਟਰ ਸਿਰਕੇ ਨਾਲ ਕੁੱਲਾ ਕਰ ਲਓ। ਪ੍ਰਭਾਵੀ ਨਤੀਜ਼ੇ ਪਾਉਣ ਲਈ ਇਸ ਉਪਾਅ ਨੂੰ ਸਵੇਰੇ ਦੰਦਾਂ ‘ਚ ਬਰੱਸ਼ ਕਰਨ ਤੋਂ ਪਹਿਲਾਂ ਵਰਤੋਂ ਕਰੋ।

First Published: Thursday, 28 December 2017 4:36 PM

Related Stories

ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ
ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

ਚੰਡੀਗੜ੍ਹ: ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ

ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?
ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?

ਚੰਡੀਗੜ੍ਹ: ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਾਉਣ ਨਾਲ ਇਹ

ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..
ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..

ਚੰਡੀਗੜ੍ਹ-ਸਰਦੀਆਂ ਵਿੱਚ ਧੁੱਪ ਵਿੱਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ

ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ
ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ

ਚੰਡੀਗੜ੍ਹ: ਤੁਸੀਂ ਗਰੀਨ ਟੀ, ਹਰਬਲ ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹਾਂ ਦੇ ਫਾਇਦੇ

ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ
ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ

ਚੰਡੀਗੜ੍ਹ: ਅਕਸਰ ਦੇਖਿਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਨੱਕ ਬੰਦ ਹੋ ਜਾਂਦਾ ਹੈ, ਪਰ

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ