ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

By: ABP Sanjha | | Last Updated: Tuesday, 25 July 2017 1:54 PM
ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

ਨਵੀਂ ਦਿੱਲੀ: ਸਾਰਾ ਦਿਨ ਫੁਰਤੀਲਾ ਰਹਿਣ ਲਈ ਸਵੇਰੇ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ ਹੀ, ਪਰ ਅਸੀਂ ਕੁਝ ਅਜਿਹਾ ਦੱਸਣ ਜਾ ਰਹੇ ਹਾਂ ਜਿਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਰੋਜ਼ਾਨਾ ਨਾਸ਼ਤਾ ਕਰੇ ਬਿਨਾਂ ਘਰੋਂ ਬਾਹਰ ਨਹੀਂ ਜਾਓਗੇ।

 

ਹਾਲ ਹੀ ‘ਚ ਆਈ ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਸਵੇਰ ਦਾ ਨਾਸ਼ਤਾ ਕਰਨ ਨਾਲ ਆਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। 50 ਹਜ਼ਾਰ ਲੋਕਾਂ ‘ਤੇ ਕੀਤੀ ਗਈ ਇਸ ਖੋਜ ਵਿੱਚ ਇਹ ਪਾਇਆ ਗਿਆ ਕਿ ਪੂਰੇ ਦਿਨ ਦੀ ਤੁਲਨਾ ਵਿੱਚ ਬ੍ਰੇਕਫਾਸਟ ਸਮੇਂ ਸਭ ਤੋਂ ਜ਼ਿਆਦਾ ਭੋਜਨ ਖਾਣ ਵਾਲਿਆਂ ਦਾ ਬਾਡੀ ਮਾਸ ਇੰਡੈਕਸ ਉਨ੍ਹਾਂ ਤੋਂ ਘੱਟ ਹੁੰਦਾ ਹੈ ਜੋ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਖਾਂਦੇ ਹਨ।

 

ਜਨਰਲ ਆਫ਼ ਨਿਊਟ੍ਰੀਸ਼ਨ ਵਿੱਚ ਲੇਖਿਕਾ ਹਾਨਾ ਕਾਹਲੇਓਵਾ ਦਾ ਕਹਿਣਾ ਹੈ ਕਿ ਹੈਵੀ ਬ੍ਰੇਕਫਾਸਟ ਕਰਨ ਨਾਲ ਭੁੱਖ ਘੱਟ ਲੱਗਦੀ ਹੈ। ਅਜਿਹਾ ਕਰਨ ਨਾਲ ਮਿਠਾਈਆਂ ਤੇ ਚਰਬੀ ਵਧਾਉਣ ਵਾਲੀਆਂ ਹੋਰ ਚੀਜ਼ਾਂ ਖਾਣ ਦੀ ਲਾਲਸਾ ਵੀ ਘੱਟ ਜਾਂਦੀ ਹੈ।

 

ਮਾਹਰਾਂ ਮੁਤਾਬਕ ਰੋਜ਼ਾਨਾ ਨਾਸ਼ਤਾ ਕਰਨ ਨਾਲ ਕੁੱਲ ਊਰਜਾ ਦੀ ਖਪਤ ਘੱਟ ਹੁੰਦੀ ਹੈ। ਬਲੱਡ ਲਿਪਿਡ ਘੱਟ ਹੁੰਦਾ ਹੈ। ਇੰਸੂਲਿਨ ਸੈਂਸਟੀਵਿਟੀ ਤੇ ਗਲੂਕੋਜ਼ ਟੌਲਰੈਂਸ ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਉਲਟ ਸ਼ਾਮ ਵੇਲੇ ਜ਼ਿਆਦਾ ਖਾਣ ਦੇ ਸਰੀਰ ਵਿਰੋਧੀ ਪ੍ਰਭਾਵ ਪੈਂਦੇ ਹਨ ਤੇ ਵਜ਼ਨ ਵਧਦਾ ਹੈ।

 

ਜੇਕਰ ਤੁਸੀਂ ਵੀ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਨਾਸ਼ਤਾ ਕਰੋ, ਦੁਪਹਿਰ ਨੂੰ ਵੀ ਭੋਜਨ ਕਰੋ, ਰਾਤ ਦਾ ਭੋਜਨ ਤੇ ਸਨੈਕਸ ਤਿਆਗੋ ਤੇ ਰਾਤ ਸਮੇਂ ਘੱਟੋ-ਘੱਟ 8 ਘੰਟਿਆਂ ਲਈ ਕੁਝ ਨਹੀਂ ਖਾਣਾ ਚਾਹੀਦਾ।

First Published: Tuesday, 25 July 2017 1:53 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ