ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?

By: abp sanjha | | Last Updated: Thursday, 14 September 2017 2:02 PM
ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?

ਚੰਡੀਗੜ੍ਹ: ਲੰਬੇ ਸਮੇਂ ਦੇ ਰਿਸ਼ਤੇ ਵਿੱਚ ਇੱਕੋ ਹੀ ਪਾਰਟਨਰ ਨਾਲ ਰਹਿਣ ਕਰਕੇ ਔਰਤਾਂ ਦੀ ਮਰਦਾਂ ਦੇ ਮੁਕਾਬਲੇ ਸੈਕਸ ਪ੍ਰਤੀ ਦਿਲਚਸਪੀ ਦੁੱਗਣੀ ਘੱਟ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸਟੱਡੀ ਆਫ਼ ਬ੍ਰਿਟਿਸ਼ ਸੈਕਸੂਅਲ ਇੰਸਟੀਚਿਊਟ ਨੇ ਕੀਤੀ ਹੈ। ਇਸ ਸਟੱਡੀ ਵਿੱਚ ਸਰਵੇ ਕੀਤਾ ਗਿਆ ਜਿਸ ਵਿੱਚ ਪੰਜ ਹਜ਼ਾਰ ਪੁਰਸ਼ਾਂ ਤੇ 6,700 ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਸਟੱਡੀ ਬੀਜੇਐਮ ਜਰਨਲ ਵਿੱਚ ਛਪੀ ਹੈ।

 

ਖੋਜਕਰਤਾਵਾਂ ਮੁਤਾਬਕ ਔਰਤਾਂ ਵਿੱਚ ਸੈਕਸ ਪ੍ਰਤੀ ਇੱਛਾ ਵਿੱਚ ਗਿਰਾਵਟ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸ ਸਮੱਸਿਆ ਨੂੰ ਨਿਬੇੜਨ ਲਈ ਡਰੱਗ ਦੇ ਇਸਤੇਮਾਲ ਉੱਤੇ ਰੋਕ ਲਾਉਣ ਦੀ ਜ਼ਰੂਰਤ ਹੈ।

 

ਸੈਕਸ ਥਰੈਪਿਸਟ ਅਮਾਂਡਾ ਮੇਜਰ ਦਾ ਕਹਿਣਾ ਹੈ ਕਿ ਸੈਕਸ ਵਿੱਚ ਘੱਟ ਹੁੰਦੀ ਦਿਲਚਸਪੀ ਨੂੰ ਆਮ ਗੱਲ ਵਜੋਂ ਨਹੀਂ ਲੈਣਾ ਚਾਹੀਦਾ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪੁਰਸ਼ਾਂ ਤੇ ਔਰਤਾਂ ਦੀਆਂ ਜ਼ਰੂਰਤਾਂ ਬਦਲ ਰਹੀਆਂ ਹਨ।

 

ਸਰਵੇ ਵਿੱਚ ਸਾਹਮਣੇ ਆਇਆ ਹੈ ਕਿ 15 ਫ਼ੀਸਦੀ ਪੁਰਸ਼ ਤੇ 35 ਫ਼ੀਸਦੀ ਔਰਤਾਂ ਦੀ ਸੈਕਸ ਵਿੱਚ ਦਿਲਚਸਪੀ ਨਹੀਂ ਰਹੀ। ਮਰਦਾਂ ਵਿੱਚ 35-44 ਉਮਰ ਵਿੱਚ ਸੈਕਸ ਵਿੱਚ ਦਿਲਚਸਪੀ ਘੱਟ ਸੀ ਜਦਕਿ ਔਰਤਾਂ ਵਿੱਚ 55-66 ਦੀ ਉਮਰ ਦਰਮਿਆਨ ਸੈਕਸ ਦਿਲਚਸਪੀ ਵਿੱਚ ਗਿਰਾਵਟ ਸਭ ਤੋਂ ਉੱਚੇ ਪੱਧਰ ਉੱਤੇ ਸੀ।
ਯੂਨੀਵਰਸਿਟੀ ਆਫ਼ ਸਾਉਥੈਂਪਟਨ ਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਖ਼ੋਜੀਆਂ ਦਾ ਕਹਿਣਾ ਹੈ ਕਿ ਔਰਤਾਂ ਵਿੱਚ ਮਾਸਿਕ ਧਰਮ ਬੰਦ ਹੋਣ ਕਾਰਨ ਨਹੀਂ ਬਲਕਿ ਘਰ ਵਿੱਚ ਬੱਚੇ, ਖ਼ਰਾਬ ਸਿਹਤ, ਗੱਲਬਾਤ ਵਿੱਚ ਗਰਮਜੋਸ਼ੀ ਵਿੱਚ ਕਮੀ ਤੇ ਭਾਵਨਾਤਮਕ ਲਗਾਅ ਵਿੱਚ ਉਦਾਸੀਨਤਾ ਕਾਰਨ ਮਹਿਲਾਵਾਂ ਤੇ ਪੁਰਸ਼ਾਂ ਵਿੱਚ ਸੈਕਸ ਇੱਛਾ ਦੀ ਕਮੀ ਹੋ ਰਹੀ ਹੈ।

 

ਕੀ ਕਰਨਾ ਚਾਹੀਦਾ-

-ਜੇਕਰ ਅਜਿਹੀ ਗੱਲ ਦਿੱਸੇ ਤਾਂ ਇਸ ਸਬੰਧੀ ਸ਼ੁਰੂ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਹੈ।

-ਇਸ ਦੀ ਅਣਗਹਿਲੀ ਕਾਰਨ ਦੂਜੀਆਂ ਸਮੱਸਿਆਵਾਂ ਵੀ ਘਰ ਕਰ ਸਕਦੀਆਂ ਹਨ। ਇਸ ਦੀ ਵਜ੍ਹਾ ਨਾਲ ਚਿੜਚਿੜੇ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਇੰਨਾ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।

 

-ਸੈਕਸ ਕਰਨ ਲਈ ਦੂਜੇ ਤਰੀਕਿਆਂ ਨੂੰ ਅਜ਼ਮਾਉਣਾ ਚਾਹੀਦਾ ਹੈ। ਜਿਵੇਂ ਇੱਕ ਦੂਜੇ ਦਾ ਹੱਥ ਫੜਨਾ, ਇੱਕ-ਦੂਜੇ ਨਾਲ ਗੱਲਬਾਤ ਕਰਨੀ, ਗਲੇ ਲਾਉਣ ਨੂੰ ਜ਼ਿਆਦਾ ਤਵੱਜ਼ੋ ਦੇਣੀ ਚਾਹੀਦੀ ਹੈ।

-ਤੁਹਾਨੂੰ ਪਾਰਟਨਰ ਦੀ ਰਿਸਪੈਕਟ ਕਰਨ ਤੇ ਉਸ ਦੀ ਸਮਝ ਦਾ ਖ਼ਿਆਲ ਰੱਖਣ ਵੀ ਜ਼ਰੂਰੀ ਹੈ।

 

-ਸੈਕਸ ਥਰੈਪਿਸਟ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਰਿਲੇਸ਼ਨਸ਼ਿਪ ਕੌਂਸਲਰ ਦੀ ਵੀ ਮਦਦ ਲੈ ਸਕਦੇ ਹੋ।

 

-ਗ਼ੁੱਸੇ ਨਾਲੋਂ ਜ਼ਿਆਦਾ ਰਚਨਾਤਮਿਕਤਾ ਉੱਤੇ ਧਿਆਨ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰਕ ਸਬੰਧ ਬਣਾਉਣ ਵਿੱਚ ਗਰਮਜੋਸ਼ੀ ਬਣੀ ਰਹਿੰਦੀ ਹੈ।

 

-ਸਟੱਡੀ ਵਿੱਚ ਇੱਕ ਇਹ ਗੱਲ ਵੀ ਉੱਭਰੀ ਹੈ ਕਿ ਔਰਤ ਇੱਕ ਪੱਧਰ ਤੱਕ ਆਪਣੀ ਸੈਕਸ ਇੱਛਾ ਨੂੰ ਆਪਣੇ ਪਾਰਟਨਰ ਨਾਲ ਸਾਂਝਾ ਨਹੀਂ ਕਰਦੀ। ਉਹ ਆਪਣੀ ਪਸੰਦ ਤੇ ਨਾਪਸੰਦ ਵੀ ਨਹੀਂ ਜ਼ਾਹਿਰ ਕਰਦੀ। ਇਸ ਵਜ੍ਹਾ ਨਾਲ ਵੀ ਸੈਕਸ ਦੀ ਇੱਛਾ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ।

First Published: Thursday, 14 September 2017 2:02 PM

Related Stories

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ