ਭੋਜਨ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

By: abp sanjha | | Last Updated: Wednesday, 3 May 2017 10:57 AM
ਭੋਜਨ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

ਚੰਡੀਗੜ੍ਹ: ਭੋਜਨ ਤੋਂ ਬਾਅਦ ਗਰਮ ਪਾਣੀ ਪੀਣ ਅਤੇ ਦਿਲ ਦੇ ਦੌਰੇ ਦੇ ਬਾਰੇ ਵਿੱਚ ਵੀ ਇੱਕ ਵਧੀਆ ਲੇਖ ਹੈ । ਚੀਨੀ ਅਤੇ ਜਾਪਾਨੀ ਲੋਕ ਭੋਜਨ ਤੋਂ ਬਾਅਦ ਠੰਢੇ ਪਾਣੀ ਦੀ ਥਾਂ ਗਰਮ ਚਾਹ ਪੀਂਦੇ ਹਨ। ਅਜਿਹਾ ਕਰਨ ਦੇ ਨਾਲ ਕੀ ਹੁੰਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਪਰ ਹੁਣ ਸਾਨੂੰ ਵੀ ਉਨ੍ਹਾਂ ਦੀ ਇਹ ਆਦਤਾਂ ਅਪਣਾ ਲੈਣੀਆਂ ਚਾਹੀਦੀਆਂ ਹਨ। ਸ਼ਾਇਦ ਹੀ ਅਜਿਹਾ ਕਰਨ ਨਾਲ ਕੁੱਝ ਵਧੀਆ ਹੋ ਜਾਵੇ।

 

 

ਭੋਜਨ ਦੇ ਨਾਲ ਜਾਂ ਬਾਅਦ ‘ਚ ਕੋਈ ਵੀ ਠੰਢਾ ਤਰਲ ਪਦਾਰਥ ਦਾ ਸੇਵਨ ਕਰਨਾ ਬਹੁਤ ਨੁਕਸਾਨਦੇਹ ਹੈ, ਕਿਉਂਕਿ ਠੰਢਾ ਪਾਣੀ ਤੁਹਾਡੇ ਭੋਜਨ ‘ਚ ਖਾਧੇ ਘਿਉ ਜਾਂ ਤੇਲ ਵਾਲੇ ਪਦਾਰਥਾਂ ਨੂੰ ਠੋਸ ਰੂਪ ਵਿੱਚ ਬਦਲ ਦਿੰਦਾ ਹੈ ।

 

 

ਜਿਸ ਕਾਰਨ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ । ਜਦੋਂ ਇਹ ਸਰੀਰ ਦੇ ਅੰਦਰ ਕਿਰਿਆ ਕਰਦਾ ਹੈ ਤਾਂ ਇਹ ਟੁੱਟ ਜਾਂਦਾ ਹੈ ਅਤੇ ਜਲਦੀ ਹੀ ਇਹ ਠੋਸ ਭੋਜਨ ਜ਼ਿਆਦਾ ਤੇਜ਼ੀ ਨਾਲ ਅੰਤੜੀਆਂ ਦੁਆਰਾ ਸੋਖ ਲਿਆ ਜਾਂਦਾ ਹੈ ।

 

 

ਇਹ ਅੰਤੜੀਆਂ ਵਿੱਚ ਇਕੱਠਾ ਹੋ ਜਾਂਦਾ ਹੈ। ਫਿਰ ਜਲਦੀ ਹੀ ਚਰਬੀ ਵਿੱਚ ਬਦਲ ਜਾਂਦਾ ਹੈ ਅਤੇ ਕੈਂਸਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ । ਇਸ ਲਈ ਸਭ ਤੋਂ ਵਧੀਆ ਇਹ ਹੈ ਕਿ ਭੋਜਨ ਦੇ ਬਾਅਦ ਗਰਮ ਤਰੀ ਜਾਂ ਨਿੱਘਾ ਪਾਣੀ ਪੀਓ। ਇੱਕ ਗਲਾਸ ਨਿੱਘਾ ਪਾਣੀ ਸੌਣ ਤੋਂ ਠੀਕ ਪਹਿਲਾਂ ਪੀਣਾ ਚਾਹੀਦਾ ਹੈ ।

First Published: Wednesday, 3 May 2017 10:57 AM