ਔਰਤਾਂ ਦੇ ਦਿਮਾਗ ਬਾਰੇ ਹੈਰਾਨੀਜਨਕ ਖੁਲਾਸਾ!

By: ABP SANJHA | | Last Updated: Wednesday, 9 August 2017 12:51 PM
ਔਰਤਾਂ ਦੇ ਦਿਮਾਗ ਬਾਰੇ ਹੈਰਾਨੀਜਨਕ ਖੁਲਾਸਾ!

ਵਾਸ਼ਿੰਗਟਨ: ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦਾ ਦਿਮਾਗ ਖਾਸ ਤੌਰ ‘ਤੇ ਧਿਆਨ ਕੇਂਦਰਤ ਕਰਨ, ਮਨ ਨੂੰ ਨਿਯੰਤਰਣ, ਮਹਿਸੂਸ ਕਰਨ ਤੇ ਤਣਾਅ ਦੇ ਖੇਤਰਾਂ ਵਿੱਚ ਵਧੇਰੇ ਕਿਰਿਆਸ਼ੀਲ ਹੁੰਦਾ ਹੈ। ਇੱਕ ਖੋਜ ‘ਚ 46,034 ਦਿਮਾਗਾਂ ਦਾ ਇਮੇਜਿੰਗ ਰਿਸਰਚ ਕੀਤਾ ਗਿਆ। ਇਸ ਖੋਜ ‘ਚ ਮਹਿਲਾਵਾਂ ਦਾ ਦਿਮਾਗ ਕੁਝ ਖੇਤਰਾਂ ‘ਚ ਵਧੇਰੇ ਕਿਰਿਆਸ਼ੀਲ ਪਾਇਆ ਗਿਆ।

 

 

ਅਮਰੀਕਾ ‘ਚ ਅਮੇਨ ਕਨੀਨਿਕਸ ਦੇ ਸੰਸਥਾਪਕ ਤੇ ਜਰਨਲ ਆਫ ਅਲਜਾਇਮਰ ਡਿਜੀਜ਼ ‘ਚ ਪ੍ਰਕਾਸ਼ਿਤ ਇਸ ਖੋਜ ਦੇ ਪ੍ਰਮੁੱਖ ਲੇਖਕ ਡੇਨੀਅਲ ਜੀ ਅਮੇਨ ਨੇ ਦੱਸਿਆ ਕਿ ਲਿੰਗ ਅਧਾਰਤ ਦਿਮਾਗੀ ਭਿੰਨਤਾਵਾਂ ਨੂੰ ਸਮਝਣ ਲਈ ਇਹ ਖੋਜ ਮਹੱਤਵਪੂਰਨ ਹੈ। ਉਨ੍ਹਾਂ ਦਾ ਕਹਿਣਾ ਹੈ ਅਸੀਂ ਪੁਰਸ਼ਾਂ ਤੇ ਮਹਿਲਾਵਾਂ ਵਿਚਕਾਰ ਅਜਿਹੀਆਂ ਭਿੰਨਤਾਵਾਂ ਨੂੰ ਨਿਸ਼ਾਬੱਧ ਕੀਤਾ ਹੈ ਜੋ ਅਲਜਾਈਮਰ ਬੀਮਾਰੀ ਜਿਵੇਂ ਦਿਮਾਗ ਨਾਲ ਜੁੜੇ ਵਿਕਾਰਾਂ ਨੂੰ ਲਿੰਗ ਅਧਾਰ ‘ਤੇ ਸਮਝਣ ਦੇ ਲਈ ਮਹੱਤਵਪੂਰਨ ਹੈ।

 

 

ਸਪੇਕਟ (ਏਕਲ ਫੋਟੋ ਉਤਸ੍ਰਜਨ ਗਣਨਾ ਟੋਮੋਗ੍ਰਾਫੀ) ਦਿਮਾਗ ਨੂੰ ਖੂਨ ਪ੍ਰਵਾਹ ਦਾ ਨਾਪ ਕਰ ਸਕਦਾ ਹੈ। ਖੋਜ ‘ਚ 119 ਲੋਕਾਂ ਤੇ ਬ੍ਰੇਨ ਟ੍ਰਾਮਾ, ਬਾਏਪੋਲਰ ਡਿਸਆਰਡਰ, ਮੂਡ ਡਿਸਆਰਡਰ, ਸਿਜੋਫ੍ਰੇਨੀਆ, ਮਨੋਵਿਕਾਰ ਦੇ ਵਿਭਿੰਨ 26,683 ਰੋਗੀਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਸ਼ਿਆਂ ਦੇ ਲਈ ਇਕਾਗਰਤਾ ਵਾਲੇ ਕਰਦੇ ਸਮੇਂ ਕੁੱਲ 128 ਦਿਮਾਗ ਖੇਤਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

 

 

ਖੋਜ ‘ਚ ਪਾਈਆਂ ਗਈਆਂ ਭਿੰਨਤਾਵਾਂ ਨੂੰ ਸਮਝਣਾ ਮਹੱਤਵਪੂਰਨ ਹੈ ਕਿਉਂ ਕਿ ਦਿਮਾਗ ਡਿਸਆਰਡਰ ਪੁਰਸ਼ਾਂ ਤੇ ਮਹਿਲਾਵਾਂ ਨੂੰ ਵੱਖ ਵੱਖ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਮਹਿਲਾਵਾਂ ‘ਚ  ਅਲਜਾਈਮਰ ਬੀਮਾਰੀ, ਅਵਸਦਾ ਤੇ ਤਣਾਅ ਵਿਕਾਰ ਦੀ ਅਧਿਕ ਦਰ ਦੇਖੀ ਗਈ ਜਦ ਕਿ ਪੁਰਸ਼ਾਂ ‘ਚ ਐਡੀ ਐਚ ਡੀ ਦੀ ਵਧੇਰੇ ਦਰ ਤੇ ਆਚਰਣ ਸਬੰਧੀ ਸਮੱਸਿਆਵਾਂ ਦੇਖੀਆਂ ਗਈਆਂ। ਖੋਜ ‘ਚ ਪਾਇਆ ਗਿਆ ਕਿ ਮਹਿਲਾਵਾਂ ‘ਚ ਵਧੇ ਪ੍ਰੀਫਰੰਟਲ ਕਾਰਟਕਸ ਖੂਨ ਪ੍ਰਵਾਹ ਦੇ ਕਾਰਨ ਉਹ ਹਮਦਰਦੀ, ਅੰਤਰ ਗਿਆਨ, ਸਵੈ ਨਿਯੰਤਰਣ, ਸਹਿਯੋਗ ਤੇ ਚਿੰਤਾ ਦੇ ਖੇਤਰਾਂ ‘ਚ ਵਧੇਰੇ ਤਾਕਤ ਪ੍ਰਦਰਸ਼ਿਤ ਕਰਦੀਆਂ ਹਨ।

First Published: Wednesday, 9 August 2017 12:51 PM

Related Stories

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ