ਅਸਲ 'ਚ ਇਹ ਹੈ ਨਿਪੁੰਸਕਤਾ ਦੀ ਜੜ੍ਹ!

By: ABP SANJHA | | Last Updated: Monday, 10 April 2017 12:49 PM
ਅਸਲ 'ਚ ਇਹ ਹੈ ਨਿਪੁੰਸਕਤਾ ਦੀ ਜੜ੍ਹ!

ਨਵੀਂ ਦਿੱਲੀ: ਵਿਸ਼ਵ ਵਿੱਚ ਲੱਖਾਂ ਲੋਕ ਨਿਪੁੰਸਕਤਾ ਜਾਂ ਨਾਮਰਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਨਿਪੁੰਸਕਤਾ ਕੀ ਹੈ ਤੇ ਇਸ ਦਾ ਕਾਰਨ ਕੀ ਹੈ, ਇਸ ਬਾਰੇ ਕੋਈ ਨਹੀਂ ਜਾਣਦਾ। ਆਓ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ। ਨਿਪੁੰਸਕਤਾ ਜ਼ਿਆਦਾਤਰ ਬਜ਼ੁਰਗਾਂ ਦੀ ਲਈ ਆਮ ਸਮੱਸਿਆ ਹੈ ਪਰ ਨੌਜਵਾਨ ਵੀ ਇਸ ਤੋਂ ਬਚੇ ਨਹੀਂ। ਬਰਤਾਨੀਆ ਦੇ ਨੈਸ਼ਨਲ ਹੈਲਥ ਸਰਵਿਸ ਦੇ ਅਨੁਮਾਨ ਅਨੁਸਾਰ 40 ਤੋਂ 70 ਦੀ ਉਮਰ ਵਾਲੇ ਜ਼ਿਆਦਾ ਇਸ ਸਮੱਸਿਆ ਨਾਲ ਪੀੜਤ ਹਨ।

 

ਬਰਤਾਨੀਆ ਵਿੱਚ ਸੈਕਸ ਸਮੱਸਿਆ ਉੱਤੇ 16 ਸਾਲਾਂ ਤੋਂ ਲਗਾਤਾਰ ਕੰਮ ਕਰਨ ਵਾਲੀ ਐਂਜਲਾ ਗਰਗਰੀ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਨੌਜਵਾਨਾਂ ਵਿੱਚ ਨਿਪੁੰਸਕਤਾ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਐਂਜਲਾ ਅਨੁਸਾਰ ਇਸ ਤਰ੍ਹਾਂ ਦੀ ਸਰੀਰਕ ਸਮੱਸਿਆ ਨਾਲ ਜੂਝ ਰਹੇ ਨੌਜਵਾਨਾਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਦਾ ਕਾਰਨ ਮੁੱਠ ਮਾਰਨ (ਹੱਥਰਸੀ) ਤੇ ਅਸ਼ਲੀਲ ਫ਼ਿਲਮਾਂ ਹਨ। ਇਸ ਤੋਂ ਇਲਾਵਾ ਆਪਣੀ ਪਾਰਟਨਰ ਸਾਹਮਣੇ ਲਾਚਾਰ ਹੋਣਾ ਵੀ ਇਸ ਦੀ ਇੱਕ ਵੱਡਾ ਕਾਰਨ ਹੋ ਸਕਦਾ ਹੈ।

 

1998 ਵਿੱਚ ਸੈਕਸ ਸਮਰੱਥਾ ਉੱਤੇ ਪੁਰਸ਼ਾਂ ਦੀਆਂ ਧਾਰਨਾਵਾਂ ਨੂੰ ਲੈ ਕੇ ਪਹਿਲੀ ਵਾਰ ਵਿਸ਼ਵ ਪੱਧਰ ਉੱਤੇ ਸਰਵੇ ਕੀਤਾ ਗਿਆ। ਇਸ ਵਿੱਚ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਨਿਪੁੰਸਕਤਾ ਉਨ੍ਹਾਂ ਦੇ ਦਿਮਾਗ਼ ਵਿੱਚ ਹੈ। ਇਹ ਸਰਵੇ 10 ਦੇਸਾਂ ਦੇ ਚਾਰ ਹਜ਼ਾਰ ਲੋਕਾਂ ਉੱਤੇ ਕੀਤਾ ਗਿਆ ਸੀ। ਇਸ ਵਿੱਚ 50 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਨਿਪੁੰਸਕਤਾ ਦਾ ਕਾਰਨ ਮਨੋਵਿਗਿਆਨਕ ਹੈ।

 

ਇਹ ਵੀ ਸੱਚਾਈ ਹੈ ਕਿ ਨਾਮਰਦੀ ਵਿੱਚ ਤਣਾਅ, ਪਾਰਟਨਰ ਤੋਂ ਸਮੱਸਿਆ, ਚਿੰਤਾ ਤੇ ਅਵਸਾਦ ਦੇ ਨਾਲ ਦਿਮਾਗ਼ੀ ਫਿਤੂਰ ਦੀ ਵੱਡੀ ਭੂਮਿਕਾ ਹੁੰਦੀ ਹੈ। ਬਰਤਾਨੀਆ ਦੇ ਸਿਹਤ ਸਿਸਟਮ ਨੇ ਮਿਸਾਲ ਦਿੰਦਿਆਂ ਆਖਿਆ ਹੈ ਕਿ ਮੁੱਠ ਮਾਰਨ ਦੇ ਵਕਤ ਤੁਹਾਨੂੰ ਕੋਈ ਸਮੱਸਿਆ ਨਹੀਂ ਹੁੰਦੀ। ਕਈ ਵਾਰ ਜਦੋਂ ਤੁਸੀਂ ਬਿਸਤਰੇ ਤੋਂ ਉੱਠਦੇ ਹੋ ਤਾਂ ਵੀ ਤੁਸੀਂ ਠੀਕ ਹੁੰਦੇ ਹੋ ਪਰ ਜਦੋਂ ਆਪਣੇ ਪਾਰਟਨਰ ਨਾਲ ਸੈਕਸ ਕਰਨ ਲਈ ਜਾਂਦੇ ਹੋ ਤਾਂ ਖ਼ੁਦ ਨੂੰ ਲਾਚਾਰ ਪਾਉਂਦੇ ਹੋ।

 

ਜੇਕਰ ਅਜਿਹਾ ਹੈ ਤਾਂ ਇਸ ਦੇ ਪਿੱਛੇ ਮਨੋਵਿਗਿਆਨਕ ਕਾਰਨ ਹੈ ਪਰ ਜੇਕਰ ਕਿਸੇ ਵੀ ਹਾਲਤ ਵਿੱਚ ਤੁਹਾਡਾ ਗੁਪਤ ਅੰਗ ਕੰਮ ਨਹੀਂ ਕਰਦਾ ਤਾਂ ਇਹ ਸਰੀਰਕ ਸਮੱਸਿਆ ਹੈ। ਜੇਕਰ ਪਾਰਟਨਰ ਸਾਹਮਣੇ ਤੁਸੀਂ ਖ਼ੁਦ ਨੂੰ ਲਾਚਾਰ ਸਮਝਦੇ ਹੋ ਤਾਂ ਇਹ ਮਨੋਵਿਗਿਆਨਕ ਸਮੱਸਿਆ ਹੈ। ਬਲੱਡ ਪ੍ਰੈਸ਼ਰ, ਜ਼ਿਆਦਾ ਕੈਸਟ੍ਰੋਲ ਜਾਂ ਸ਼ੂਗਰ ਦੀ ਹਾਲਤ ਵਿੱਚ ਵੀ ਲਿੰਗ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਮਰੀਕਾ ਦੀ ਹਾਰਬਡ ਮੈਡੀਕਲ ਸਕੂਲ ਦੇ ਖ਼ਾਸ ਪਬਲੀਕੇਸ਼ਨ ਅਨੁਸਾਰ ਦਿਲ ਦੀ ਬਿਮਾਰੀ ਦੇ ਕਾਰਨ ਨਿਪੁੰਸਕਤਾ ਵਧ ਰਹੀ ਹੈ।

 

ਧਮਣੀਆਂ ਦੇ ਬੰਦ ਹੋਣ ਕਾਰਨ ਨਾ ਕੇਵਲ ਦਿਲ ਦੀਆਂ ਕੋਸ਼ਕਾਵਾਂ ਪ੍ਰਭਾਵਿਤ ਹੁੰਦੀਆਂ ਹਨ ਸਗੋਂ ਇਸ ਦਾ ਪੂਰੇ ਸਰੀਰ ਉੱਤੇ ਅਸਰ ਪੈਂਦਾ ਹੈ। ਇੱਥੋਂ ਤੱਕ ਕਿ ਲਿੰਗ ਵਿੱਚ ਤਣਾਅ ਨਾ ਆਉਣ ਦੀ ਬਿਮਾਰੀ ਨਾਲ ਪੀੜਤ 30 ਫ਼ੀਸਦੀ ਲੋਕ ਦਿਲ ਦੇ ਰੋਗ ਤੋਂ ਪੀੜਤ ਹੁੰਦੇ ਹਨ। ਇਸ ਕਾਰਨ ਹਾਰਮੋਨਲ, ਸਜਰੀ ਤੇ ਚੋਟ ਵੀ ਹੋ ਸਕਦੀ ਹੈ।

First Published: Monday, 10 April 2017 12:49 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ