ਪਾਕਿਸਤਾਨੀ ਹਮਲੇ ਮਗਰੋਂ ਸਰਹੱਦੀ ਇਲਾਕੇ ਖਾਲੀ ਕਰਵਾਏ

By: ABP SANJHA | | Last Updated: Sunday, 14 May 2017 1:02 PM
ਪਾਕਿਸਤਾਨੀ ਹਮਲੇ ਮਗਰੋਂ ਸਰਹੱਦੀ ਇਲਾਕੇ ਖਾਲੀ ਕਰਵਾਏ

ਜੰਮੂ: ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਲਗਾਤਾਰ ਗੋਲੀਬਾਰੀ ਜਾਰੀ ਹੈ। ਇਸ ਵਾਰ ਪਾਕਿਸਤਾਨੀ ਫ਼ੌਜ ਦੇ ਨਿਸ਼ਾਨੇ ਉੱਤੇ ਸੈਨਿਕ ਟਿਕਾਣਿਆਂ ਦੀ ਥਾਂ ਰਿਹਾਇਸ਼ੀ ਇਲਾਕੇ ਹਨ। ਇਸ ਕਾਰਨ ਲੋਕਾਂ ਨੂੰ ਆਪਣਾ ਘਰ ਛੱਡ ਕੇ ਬੰਕਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤੀ ਫ਼ੌਜ ਨੇ ਕਰੀਬ ਇੱਕ ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਿਆ ਹੈ।

 

 

 

ਅਸਲ ਵਿੱਚ ਪਾਕਿਸਤਾਨੀ ਸੈਨਾ ਵੱਲੋਂ ਸ਼ਨੀਵਾਰ ਨੂੰ ਰਿਹਾਇਸ਼ੀ ਇਲਾਕਿਆਂ ਉੱਤੇ ਗੋਲੀਬਾਰੀ ਕੀਤੀ ਗਈ ਜੋ ਐਤਵਾਰ ਵਾਲੇ ਦਿਨ ਵੀ ਜਾਰੀ ਹੈ। ਪਾਕਿਸਤਾਨ ਗੋਲੀਬਾਰੀ ਵਿੱਚ ਹੁਣ ਤੱਕ ਦੋ ਆਮ ਲੋਕਾਂ ਦੀ ਮੌਤ ਤੇ ਤਿੰਨ ਜ਼ਖਮੀ ਹੋ ਗਏ ਹਨ। ਭਾਰਤੀ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵੱਲੋਂ 82 ਐਮਐਮ ਤੇ 120 ਐਮਐਮ ਦੇ ਮੋਰਟਰ ਰਾਜੋਰੀ ਸੈਕਟਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਗੇ ਜਾ ਰਹੇ ਹਨ। ਦੂਜੇ ਪਾਸੇ ਭਾਰਤੀ ਸੈਨਾ ਨੇ ਵੀ ਪਾਕਿਸਤਾਨ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।

 

 

 

 
ਰਾਜੌਰੀ ਦੇ ਡਿਪਟੀ ਕਮਿਸ਼ਨਰ ਇਕਬਾਲ ਚੌਧਰੀ ਨੇ ਆਖਿਆ ਕਿ ਅੱਜ ਵੀ ਰੁਕ-ਰੁਕ ਕੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਗੋਲੀਬਾਰੀ ਕਾਰਨ ਰਾਜੌਰੀ ਦੇ ਸੱਤ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

 

 

 

ਫਾਇਰਿੰਗ ਨੂੰ ਦੇਖਦੇ ਹੋਏ ਨੌਸ਼ਹਿਰਾ ਸੈਕਟਰ ਵਿੱਚ 51 ਸਰਕਾਰੀ ਸਕੂਲਾਂ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਵਿੱਚ ਹੀ ਪਾਕਿਸਤਾਨ 268 ਵਾਰੀ ਸੀਜਫਾਇਰ ਦੀ ਉਲੰਘਣਾ ਕਰ ਚੁੱਕਾ ਹੈ। ਦੋਹਾਂ ਦੇਸ਼ਾਂ ਵਿਚਾਲੇ 2003 ਤੋਂ ਸੀਜਫਾਇਰ ਦਾ ਐਲਾਨ ਹੋਇਆ ਸੀ।

First Published: Sunday, 14 May 2017 1:02 PM

Related Stories

ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!
ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!

ਚੰਡੀਗੜ੍ਹ: ਬਲਾਤਕਾਰੀ ਬਾਬੇ ਨਾਲ ਰਿਸ਼ਤਿਆਂ ਕਾਰਨ ਚਰਚਾ ‘ਚ ਆਈ ਹਨਪ੍ਰੀਤ ਦੇ

ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ...

ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਬਨਾਰਸ ਹਿੰਦੂ

ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!
ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸਵੱਛ ਭਾਰਤ ਮੁਹਿੰਮ

ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ
ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ‘ਚ ਸੱਤ ਸਾਲਾਂ ਪ੍ਰਦੂਮਨ ਦੀ

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ

ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ
ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਪਿੱਛੋਂ ਉੱਤਰ