ਮਾੜਾ ਨਤੀਜਾ ਆਉਣ ਕਰਕੇ 12 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ

By: ਏਬੀਪੀ ਸਾਂਝਾ | | Last Updated: Monday, 15 May 2017 6:10 PM
ਮਾੜਾ ਨਤੀਜਾ ਆਉਣ ਕਰਕੇ 12 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ

ਮੱਧ ਪ੍ਰਦੇਸ਼: ਸ਼ੁੱਕਰਵਾਰ ਨੂੰ ਐਲਾਨੇ ਗਏ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਮੱਧ ਪ੍ਰਦੇਸ਼ ਸੂਬੇ ਵਿੱਚ 12 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਨਤੀਜਿਆਂ ਤੋਂ ਨਿਰਾਸ਼ ਸਨ। ਮਰਨ ਵਾਲੇ ਬੱਚਿਆਂ ਵਿੱਚ ਦੋ ਭੈਣ-ਭਰਾ ਵੀ ਹਨ। ਭੁਪਾਲ ਦਾ ਇੱਕ ਵਿਦਿਆਰਥੀ ਨੂੰ 90 ਫੀਸਦ ਅੰਕਾਂ ਦੀ ਉਮੀਦ ਸੀ, ਨਾ ਮਿਲਣ ‘ਤੇ ਉਸ ਨੇ ਖੁਦਕੁਸ਼ੀ ਕਰ ਲਈ। ਮਰਨ ਵਾਲੇ 12 ਬੱਚਿਆਂ ਵਿੱਚੋਂ 10 ਬੱਚੇ 12ਵੀਂ ਜਮਾਤ ਦੇ ਹੀ ਹਨ।

 

ਸਰਕਾਰੀ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਪਿਛਲੇ 5 ਸਾਲਾਂ ਦੌਰਾਨ 685 ਬੱਚੇ ਨਤੀਜਿਆਂ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਚੁੱਕੇ ਹਨ। ਪਿਛਲੇ ਸਾਲ 39 ਬੱਚਿਆਂ ਨੇ ਜਾਨ ਦਿੱਤੀ ਸੀ ਤੇ ਇਸ ਸeਲ ਇਹ ਗਿਣਤੀ ਘਟੀ ਹੈ। ਇਸ ਵਾਰ ਵੀ ਨਤੀਜਿਆਂ ਤੋਂ ਨਿਰਾਸ਼ ਵਿਦਿਆਰਥੀਆਂ ਨੇ ਮਰਨ ਲਈ ਵੱਖ-ਵੱਖ ਤਰੀਕੇ ਅਪਣਾਏ। ਕਿਸੇ ਨੇ ਫਾਂਸੀ ਲਾਈ, ਕਿਸੇ ਨੇ ਜ਼ਹਿਰ ਪੀਤਾ ਤਾਂ ਕਿਸੇ ਨੇ ਰੇਲਗੱਡੀ ਥੱਲੇ ਆ ਕੇ ਜਾਨ ਗਵਾ ਦਿੱਤੀ।

 

ਸਤਨਾ ਜ਼ਿਲ੍ਹੇ ਦੇ ਭੈਣ-ਭਰਾ ਰਸ਼ਮੀ ਤੇ ਦੀਪੇਂਦਰ 12ਵੀਂ ਤੇ 10ਵੀਂ ਵਿੱਚੋਂ ਫੇਲ੍ਹ ਹੋਣ ਕਾਰਨ ਖੁਦਕੁਸ਼ੀ ਕਰ ਗਏ। ਜਾਣਕਾਰੀ ਮੁਤਾਬਕ ਸਿੱਖਿਆ ਮੰਡਲ ਦੀ ਹੈਲਪਲਾਈਨ ਤੇ ਨਤੀਜੇ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਦੇ ਤਕਰੀਬਨ 5000 ਫੋਨ ਆ ਚੁੱਕੇ ਹਨ। ਘੱਟ ਨੰਬਰ ਆਉਣ ‘ਤੇ ਖੁਦਕੁਸ਼ੀ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਬੱਚਿਆਂ ‘ਤੇ ਮਾਪਿਆਂ ਵੱਲੋਂ ਪਾਇਆ ਜਾਂਦਾ ਦਬਾਅ ਵੀ ਹੈ।

First Published: Monday, 15 May 2017 6:10 PM

Related Stories

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ