ਕਰਜ਼ ਮਾਫੀ ਲਈ 25,000 ਕਿਸਾਨ ਸੜਕਾਂ 'ਤੇ, 180 ਕਿਲੋਮੀਟਰ ਰੋਸ ਮਾਰਚ

By: ਏਬੀਪੀ ਸਾਂਝਾ | | Last Updated: Wednesday, 7 March 2018 12:32 PM
ਕਰਜ਼ ਮਾਫੀ ਲਈ 25,000 ਕਿਸਾਨ ਸੜਕਾਂ 'ਤੇ, 180 ਕਿਲੋਮੀਟਰ ਰੋਸ ਮਾਰਚ

ਨਾਸਿਕ: ਉੱਤਰੀ ਮਹਾਰਾਸ਼ਟਰ ਦੇ ਨਾਸਿਕ ਤੋਂ ਕਰੀਬ 25,000 ਕਿਸਾਨ ਪੂਰਾ ਕਰਜ਼ਾ ਮੁਆਫੀ ਤੇ ਹੋਰ ਪ੍ਰੇਸ਼ਾਨੀਆਂ ਨੂੰ ਲੈ ਕੇ ਮੁੰਬਈ ਤੱਕ ਲੰਮੇ ਰੋਸ ਮਾਰਚ ‘ਤੇ ਨਿਕਲੇ ਹਨ। ਠਾਣੇ ਤੇ ਪਾਲਘਰ ਦੇ ਕਿਸਾਨ ਵੀ ਮੁੰਬਈ ਜਾ ਰਹੇ ਹਨ। ਅਜਿਹੀ ਉਮੀਦ ਹੈ ਕਿ ਉਹ ਇਸੇ ਮਾਰਚ ਵਿੱਚ ਸ਼ਾਮਲ ਹੋਣਗੇ। ਆਲ ਇੰਡੀਆ ਕਿਸਾਨ ਸਭਾ ਇਸ ਮਾਰਚ ਨੂੰ ਲੀਡ ਕਰ ਰਿਹਾ ਹੈ।

 

ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਰਾਸ਼ਟਰ ਵਿਧਾਨ ਸਭਾ ਘੇਰਨਗੇ। ਨਾਸਿਕ ਤੋਂ ਮੁੰਬਈ ਦੀ ਦੂਰੀ 180 ਕਿੱਲੋਮੀਟਰ ਹੈ। ਕਿਸਾਨਾਂ ਨੇ ਪੂਰੇ ਕਰਜ਼ੇ ਦੀ ਮੁਆਫੀ ਤੇ ਬਿਜਲੀ ਬਿੱਲ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ।

 

ਕਿਸਾਨ ਲੀਡਰ ਰਾਜੂ ਦੇਸਲ ਨੇ ਕਿਹਾ, “ਅਸੀਂ ਸੂਬਾ ਸਰਕਾਰ ਤੋਂ ਚਾਹੁੰਦੇ ਹਾਂ ਕਿ ਉਹ ਸੁਪਰ ਹਾਈਵੇ ਤੇ ਬੁਲਟ ਟ੍ਰੇਨ ਵਰਗੀਆਂ ਵਿਕਾਸ ਸਕੀਮਾਂ ਦੇ ਨਾਂ ‘ਤੇ ਖੇਤੀ ਵਾਲੀ ਜ਼ਮੀਨ ਨੂੰ ਟੇਕਓਵਰ ਨਾ ਕਰਨ।” ਉਨ੍ਹਾਂ ਕਿਹਾ ਕਿ 25 ਹਜ਼ਾਰ ਕਿਸਾਨ ਮੁੰਬਈ ਤੱਕ ਮਾਰਚ ਲਈ ਨਿਕਲ ਚੁੱਕੇ ਹਨ।

 

ਰਾਜੂ ਦੇਸਲ ਨੇ ਦੱਸਿਆ ਕਿ ਬੀਜੇਪੀ ਸਰਕਾਰ ਵੱਲੋਂ 34,000 ਕਰੋੜ ਰੁਪਏ ਦੀ ਕਰਜਾ ਮੁਆਫੀ ਦੇ ਐਲਾਨ ਤੋਂ ਬਾਅਦ ਹੁਣ ਤੱਕ 1,753 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ‘ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ।

First Published: Wednesday, 7 March 2018 12:32 PM

Related Stories

ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ
ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ

ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਕਿਸਾਨਾਂ ਦੀ

ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ
ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ

ਚੰਡੀਗੜ੍ਹ: ਇਕ ਪਾਸੇ ਜਿਥੇ ਪੈਸੇ ਦੀ ਦੌੜ ‘ਚ ਕਿਸਾਨ ਰਸਾਇਣਾਂ ਦੀ ਵਰਤੋਂ ਕਰਕੇ

ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ
ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ

ਚੰਡੀਗੜ੍ਹ: ਪੰਜਾਬ ਦੇ ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ ਹਨ। ਇਸ ਲਈ ਉਨ੍ਹਾਂ

ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ
ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ

ਚੰਡੀਗੜ੍ਹ: ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ (ਪੰਜਾਬ) ਨੇ ਇਲਜ਼ਾਮ ਲਾਇਆ ਹੈ ਕਿ

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ
ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ
ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਮਾਮਲਾ ਹਾਈਕੋਰਟ ਪਹੁੰਚ ਗਿਆ

ਚੰਦਨ ਨਾਲ ਮਹਿਕੇਗਾ ਪੰਜਾਬ !
ਚੰਦਨ ਨਾਲ ਮਹਿਕੇਗਾ ਪੰਜਾਬ !

ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ

ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ
ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ

ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ
ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ

ਜਲੰਧਰ: ਕਰਜ਼ਾ ਮੁਆਫੀ ਦੇ ਦੂਜੇ ਗੇੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ