ਭਾਰਤ 'ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ 'ਤੇ ਤਾਇਨਾਤ

By: ABP SANJHA | | Last Updated: Thursday, 18 May 2017 5:19 PM
ਭਾਰਤ 'ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ 'ਤੇ ਤਾਇਨਾਤ

ਨਵੀਂ ਦਿੱਲੀ: ਬੋਫੋਰਸ ਤੋਪਾਂ ਦੇ ਸੌਦੇ ਦੇ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਭਾਰਤੀ ਫ਼ੌਜ ‘ਚ ਨਵੀਆਂ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। 155 ਐਮਐਮ/39 ਕੈਲੀਬਰ ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਇਸ ਹਫ਼ਤੇ ਤੱਕ ਫ਼ੌਜ ‘ਚ ਸ਼ਾਮਲ ਹੋ ਜਾਣਗੀਆਂ। ਇਹ ਤੋਪਾਂ ਅਮਰੀਕੀ ਕੰਪਨੀ ਬੀ.ਏ.ਈ. ਤੋਂ ਖ਼ਰੀਦੀਆਂ ਜਾ ਰਹੀਆਂ ਹਨ। ਪਹਿਲੀ ਖੇਪ ‘ਚ ਅਜੇ ਦੋ ਤੋਪਾਂ ਹੀ ਆਉਣਗੀਆਂ।

 

 

ਬੋਫੋਰਸ ਤੋਪਾਂ ਨੂੰ ਭਾਰਤੀ ਸੈਨਾ ਵਿੱਚ 1980-90 ਦੇ ਦੌਰਾਨ ਸ਼ਾਮਲ ਕੀਤਾ ਗਿਆ ਸੀ। ਤੋਪਾਂ ਦੀ ਪਹਿਲੀ ਖੇਪ ਦਾ ਰਾਜਸਥਾਨ ਦੇ ਪੋਖਰਨ ਵਿੱਚ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਚੀਨ ਦੀ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ 145 M 777 ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਦੇ ਸੌਦੇ ਦੇ ਤਹਿਤ ਦੋ ਭਾਰਤ ਵਿੱਚ ਭੇਜੀਆਂ ਜਾ ਰਹੀ ਹਨ।

 

 

 

ਭਾਰਤੀ ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਨ੍ਹਾਂ ਤੋਪਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਤਿੰਨ ਤੋਪਾਂ ਸਤੰਬਰ ਮਹੀਨੇ ਵਿੱਚ ਭਾਰਤ ਆਉਣਗੀਆਂ। ਭਾਰਤ ਨੇ 145 ਹੋਵੀਤਜ਼ਰ ਤੋਪਾਂ ਅਮਰੀਕਾ ਤੋਂ ਖ਼ਰੀਦੀਆਂ ਹਨ। ਇਨ੍ਹਾਂ ਤੋਪਾਂ ਨੂੰ ਖ਼ਰੀਦਣ ਲਈ ਭਾਰਤ ਨੇ ਅਮਰੀਕਾ ਦੇ ਨਾਲ ਚਾਰ ਹਜ਼ਾਰ 743 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ।

First Published: Thursday, 18 May 2017 5:19 PM

Related Stories

ਮੋਦੀ ਵੱਲੋਂ 8 ਲੱਖ ਆਮਦਨੀ ਵਾਲੇ ਨੂੰ ਵੀ ਰਾਖਵੇਂਕਰਨ ਦਾ ਗੱਫਾ
ਮੋਦੀ ਵੱਲੋਂ 8 ਲੱਖ ਆਮਦਨੀ ਵਾਲੇ ਨੂੰ ਵੀ ਰਾਖਵੇਂਕਰਨ ਦਾ ਗੱਫਾ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਓਬੀਸੀ ਰਾਖਵਾਂਕਰਨ ‘ਤੇ ਵੱਡਾ ਫੈਸਲਾ ਲਿਆ

ਮੋਦੀ ਦੇ ਰੇਲ ਮੰਤਰੀ ਦਾ ਅਸਤੀਫਾ!
ਮੋਦੀ ਦੇ ਰੇਲ ਮੰਤਰੀ ਦਾ ਅਸਤੀਫਾ!

ਨਵੀਂ ਦਿੱਲੀ: ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਚਾਰ ਦਿਨਾਂ ‘ਚ ਹੋਏ ਦੋ ਵੱਡੇ ਟ੍ਰੇਨ

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਆਖਰ ਆ ਹੀ ਗਿਆ 200 ਰੁਪਏ ਦਾ ਨੋਟ! 
ਆਖਰ ਆ ਹੀ ਗਿਆ 200 ਰੁਪਏ ਦਾ ਨੋਟ! 

ਨਵੀਂ ਦਿੱਲੀ: ਸਰਕਾਰ ਜਲਦ ਹੀ ਜਨਤਾ ਨੂੰ ਨਵਾਂ ਤੋਹਫ਼ਾ ਦੇਣ ਵਾਲੀ ਹੈ। ਜੀ ਹਾਂ! ਹੁਣ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ
ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ

ਨਵੀਂ ਦਿੱਲੀ:  ਜੇਕਰ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਆਨਲਾਈਨ ਭਰੀ ਹੈ ਤਾਂ

5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ ਵਿਰੁੱਧ
5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ...

ਨਵੀਂ ਦਿੱਲੀ: ਦੇਸ਼ ਦੇ ਪੰਜ ਸਭ ਤੋਂ ਸੀਨੀਅਰ ਜੱਜ ਜਿਨ੍ਹਾਂ ਵਿੱਚ ਚੀਫ ਜਸਟਿਸ ਜੇ.ਐਸ.

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ