ਹਸਪਤਾਲ 'ਚ ਆਕਸੀਜ਼ਨ ਬੰਦ ਹੋਣ ਕਾਰਨ 63 ਮੌਤਾਂ

By: ABP Sanjha | | Last Updated: Saturday, 12 August 2017 7:26 PM
ਹਸਪਤਾਲ 'ਚ ਆਕਸੀਜ਼ਨ ਬੰਦ ਹੋਣ ਕਾਰਨ 63 ਮੌਤਾਂ

ਯੂ.ਪੀ. ਦੇ ਗੋਰਖਪੁਰ ਮੈਡੀਕਲ ਕਾਲਜ ਵਿੱਚ ਦੋ ਦਿਨ ਦੇ ਅੰਦਰ ਆਕਸੀਜਨ ਸਪਲਾਈ ਰੁਕ ਜਾਣ ਕਾਰਨ 63 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ ਵਿਰੋਧੀ ਪੱਖ ਲਗਾਤਾਰ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਦੁਖੀ ਹੈ। ਇੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਾਲੀਵੁੱਡ ਸਿਤਾਰੀਆਂ ਨੇ ਇਸ ਖ਼ਬਰ ਨੂੰ ਸੁਣ ਕੇ ਕਿਸ ਤਰ੍ਹਾਂ ਆਪਣਾ ਦੁੱਖ ਜ਼ਾਹਰ ਕੀਤਾ ਹੈ।

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰੇਲੂ ਹਲਕੇ ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 63 ਬੱਚਿਆਂ ਦੀ ਮੌਤ ਹੋ ਗਈ ਹੈ। 48 ਘੰਟਿਆਂ ਵਿੱਚ 30 ਬੱਚਿਆਂ ਨੇ ਆਕਸੀਜਨ ਦੀ ਤੋਟ ਕਾਰਨ ਫੌਰਨ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਇਨਫੈਕਸ਼ਨ ਅਤੇ ਸਹੀ ਸਮੇਂ ‘ਤੇ ਆਕਸੀਜਨ ਨਾ ਹੋਣ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 63 ਹੋ ਗਈ ਹੈ।

 

ਸ਼ਾਂਤ ਲਈ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਕੈਲਾਸ਼ ਸਤਿਆਰਥੀ ਨੇ ਇਸ ਦਰਦਨਾਕ ਘਟਨਾ ਬਾਰੇ ਟਵੀਟ ਕਰਦਿਆਂ ਕਿਹਾ ਕਿ ਇਹ ਕੋਈ ਦੁਰਘਟਨਾ ਨਹੀਂ ਹੈ ਸਗੋਂ ਕਤਲੇਆਮ ਹੈ।

 

ਇਸ ਤੋਂ ਇਲਾਵਾ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ  ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਇਹ ਹੌਲਨਾਕ ਘਟਨਾ ਵਾਪਰੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।

 

ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

 

ਉੱਤਰ ਪ੍ਰਦੇਸ਼ ਵਿੱਚ ਵਾਪਰੇ ਇਸ ਹੌਲਨਾਕ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨਿਕ ਅਣਗਿਹਲੀਆਂ ਜਾਰੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਹਾਲੇ ਵੀ ਆਕਸੀਜਨ ਦੀ ਸਪਲਾਈ  ਪੂਰੀ ਨਹੀਂ ਕੀਤੀ ਗਈ ਹੈ।

 

ਦੱਸਣਾ ਬਣਦਾ ਹੈ ਕਿ 9 ਅਗਸਤ ਨੂੰ ਯੋਗੀ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 10 ਬੱਚੇ ਐਨਐਨਯੂ ਵਾਰਡ ‘ਚ ਸਨ ਤੇ 12 ਦਿਮਾਗੀ ਵਾਰਡ ਵਿਚ ਦਾਖਲ ਸਨ।

 

ਪਤਾ ਲੱਗਾ ਹੈ ਕਿ ਬਕਾਇਆ ਨਾ ਮਿਲਣ ਤੇ ਆਕਸੀਜਨ ਫਰਮ ਨੇ ਸਪਲਾਈ ਬੰਦ ਕੀਤੀ ਸੀ। ਜਾਣਕਾਰੀ ਅਨੁਸਾਰ ਨੇ ਆਕਸੀਜਨ ਫਰਮ ਨੂੰ 66 ਲੱਖ ਰੁਪਏ ਦੀ ਭੁਗਤਾਨ ਨਾ ਕੀਤੇ ਜਾਣ ਕਾਰਨ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ।

 

ਆਕਸੀਜਨ ਦੀ ਸਪਲਾਈ ਵੀਰਵਾਰ ਨੂੰ ਬੰਦ ਕਰ ਦਿੱਤੀ ਸੀ ਤੇ ਅੱਜ ਦੇ ਸਾਰੇ ਸਿਲੰਡਰ ਖ਼ਤਮ ਹੋ ਗਏ ਸਨ। ਦਿਮਾਗੀ ਵਾਰਡ ਦੇ ਮਰੀਜ਼ ਦੋ ਘੰਟੇ ਦੇ ਤਕ ਅੰਬੂ ਬੈਗ ਰਾਹੀਂ ਗ਼ੈਰ-ਕੁਦਰਤੀ ਸਾਹਾਂ ਦੇ ਸਹਾਰੇ ਹੀ ਰਹੇ।

 

First Published: Friday, 11 August 2017 7:50 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ

ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ

ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...
ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...

ਸਾਹਿਬਗੰਜ:  ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ

ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....
ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ