ਅਗਵਾ 39 ਭਾਰਤੀਆਂ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਨੇ ਖੋਲਿਆ ਭੇਦ..

By: abp sanjha | | Last Updated: Monday, 17 July 2017 9:05 AM
ਅਗਵਾ 39 ਭਾਰਤੀਆਂ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਨੇ ਖੋਲਿਆ ਭੇਦ..

ਨਵੀਂ ਦਿੱਲੀ: ਇਰਾਕ ਵਿਚ ਤਿੰਨ ਸਾਲ ਪਹਿਲਾਂ ਅਗਵਾ ਕੀਤੇ ਗਏ 39 ਭਾਰਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾ ਪੰਜਾਬ ਨਾਲ ਸੰਬੰਧਤ ਹਨ, ਦੇ ਇਰਾਕ ਦੀ ਬਾਦੁਸ਼ ਜੇਲ ਵਿਚ ਬੰਦ ਹੋਣ ਦੇ ਆਸਾਰ ਮਿਲਦੇ ਹਨ। ਇਹ ਜੇਲ ਅੱਤਵਾਦੀਆਂ ਤੋਂ ਛੁਡਾਏ ਗਏ ਮੋਸੂਲ ਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈ।

 

 

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਏਥੇ ਕਿਹਾ ਕਿ ਮੋਸੂਲ ਸ਼ਹਿਰ ਤੋਂ ਇਸਲਾਮਿਕ ਸਟੇਟ ਦਾ ਕਬਜ਼ਾ ਖ਼ਤਮ ਹੋਣ ਪਿੱਛੋਂ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਇਰਾਕ ਭੇਜਿਆ ਗਿਆ ਸੀ। ਉਨ੍ਹਾਂ ਕਿਹਾ, ‘ਵੀ ਕੇ ਸਿੰਘ ਨੇ ਜਾਣਕਾਰੀ ਲਿਆਂਦੀ ਹੈ ਕਿ ਭਾਰਤੀ ਨਾਗਰਿਕ ਇਕ ਹਸਪਤਾਲ ਦੀ ਇਮਾਰਤ ਬਣਾਉਣ ਦਾ ਕੰਮ ਕਰ ਰਹੇ ਸਨ ਤੇ ਫਿਰ ਉਨ੍ਹਾਂ ਨੂੰ ਖੇਤਾਂ ਵਿਚ ਕੰਮ ਵਾਸਤੇ ਲਿਜਾਇਆ ਗਿਆ ਸੀ। ਓਥੋਂ ਉਨ੍ਹਾਂ ਨੂੰ ਮੋਸੂਲ ਦੀ ਬਾਦੁਸ਼ ਜੇਲ ਵਿਚ ਬੰਦ ਕਰ ਦਿਤਾ ਗਿਆ, ਜਿਥੇ ਇਸਲਾਮਿਕ ਸਟੇਟ ਅਤੇ ਇਰਾਕੀ ਫ਼ੌਜ ਵਿਚਾਲੇ ਲੜਾਈ ਅਜੇ ਚੱਲ ਰਹੀ ਹੈ।’

 

 

 

ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤੀਆਂ ਬਾਰੇ ਪੱਕੀ ਜਾਣਕਾਰੀ ਇਰਾਕ ਦੇ ਵਿਦੇਸ਼ ਮੰਤਰੀ ਦੇ ਸਕਦੇ ਹਨ, ਜੋ 24 ਜੁਲਾਈ ਨੂੰ ਭਾਰਤ ਆ ਰਹੇ ਹਨ। ਅੱਜ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸੁਸ਼ਮਾ ਸਵਰਾਜ ਨੇ ਭਾਰਤੀ ਨਾਗਰਿਕਾਂ ਦੇ ਪਰਵਾਰਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ। ਮੀਟਿੰਗ ਵਿਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਅਤੇ ਐਮ ਜੇ ਅਕਬਰ ਵੀ ਸਨ। ਸੁਸ਼ਮਾ ਸਵਰਾਜ ਨੇ ਕਿਹਾ ਕਿ ਪੂਰਬੀ ਮੋਸੂਲ ਨੂੰ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਾਇਆ ਜਾ ਚੁੱਕਾ ਹੈ ਅਤੇ ਹੁਣ ਇਮਾਰਤਾਂ ਦੀ ਜਾਂਚ ਚੱਲ ਰਹੀ ਹੈ।

 

 

ਅਧਿਕਾਰੀਆਂ ਅਜੇ ਨਾਗਰਿਕਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ, ਕਿਉਂਕਿ ਬੰਬ ਜਾਂ ਹੋਰ ਧਮਾਕਾਖੇਜ਼ ਸਮੱਗਰੀ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ‘ਮੈਂ ਅਗਵਾ ਹੋਏ ਭਾਰਤੀ ਨਾਗਰਿਕਾਂ ਦੇ ਪਰਵਾਰਾਂ ਨੂੰ ਪਹਿਲਾਂ ਵੀ ਕਈ ਵਾਰ ਮਿਲੀ ਹਾਂ, ਪਰ ਇਸ ਵਾਰ ਹਾਲਾਤ ਵਖਰੇ ਹਨ, ਇਰਾਕ ਦੇ ਪ੍ਰਧਾਨ ਮੰਤਰੀ ਮੋਸੂਲ ਤੋਂ ਇਸਲਾਮਿਕ ਸਟੇਟ ਦਾ ਕਬਜ਼ਾ ਖ਼ਤਮ ਹੋਣ ਦਾ ਐਲਾਨ ਕਰ ਚੁੱਕੇ ਹਨ।

First Published: Monday, 17 July 2017 7:41 AM

Related Stories

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ

ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ
ਯੋਗੀ ਤੇ ਮੌਰੀਆ ਵੱਲੋਂ ਲੋਕ ਸਭਾ ਤੋਂ ਅਸਤੀਫ਼ਾ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਪਿੱਛੋਂ ਉੱਤਰ

ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ
ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ

ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ ‘ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ

ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!
ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!

ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ

ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!
ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!

ਚੇਨਈ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ