ਮੱਕਾ ਮਸਜਿਦ ਬਲਾਸਟ: ਸਬੂਤਾਂ ਦੀ ਘਾਟ ਸਵਾਮੀ ਅਸੀਮਾਨੰਦ ਸਮੇਤ ਪੰਜ ਬਰੀ

By: ABP Sanjha | | Last Updated: Monday, 16 April 2018 6:45 PM
ਮੱਕਾ ਮਸਜਿਦ ਬਲਾਸਟ: ਸਬੂਤਾਂ ਦੀ ਘਾਟ ਸਵਾਮੀ ਅਸੀਮਾਨੰਦ ਸਮੇਤ ਪੰਜ ਬਰੀ

ਹੈਦਰਾਬਾਦ: ਕੌਮੀ ਜਾਂਚ ਏਜੰਸੀ (ਐਨਆਈਏ) ਦੀ ਅਦਾਲਤ ਨੇ ਹੈਦਰਾਬਾਦ ਦੇ ਮੱਕਾ ਮਸਜਿਦ ਵਿੱਚ 2007 ਵਿੱਚ ਹੋਏ ਧਮਾਕਾ ਕਾਂਡ ਵਿੱਚ ਸਵਾਮੀ ਅਸੀਮਾਨੰਦ ਤੇ ਚਾਰ ਹੋਰਾਂ ਨੂੰ ਅੱਜ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਿਰੋਧੀ ਧਿਰ ਮੁਲਜ਼ਮਾਂ ਵਿਰੁੱਧ ਮਾਮਲਾ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਮੱਕਾ ਮਸਜਿਦ ਵਿੱਚ 18 ਮਈ, 2007 ਨੂੰ ਜੁਮੇ ਦੀ ਨਮਾਜ਼ ਦੌਰਾਨ ਇੱਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ ਤੇ 58 ਲੋਕ ਜ਼ਖ਼ਮੀ ਹੋ ਗਏ ਸਨ।

 

ਇਨ੍ਹਾਂ ਪੰਜਾਂ ਨੂੰ ਕੋਰਟ ਨੇ ਕੀਤਾ ਬਰੀ

 

ਐਨਆਈਏ ਦੀ ਇੱਕ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਸੀਮਾਨੰਦ ਦੇ ਵਕੀਲ ਜੇ.ਪੀ. ਸ਼ਰਮਾ ਨੇ ਦੱਸਿਆ ਕਿ ਬਰੀ ਹੋਣ ਵਾਲੇ ਮੁਲਜ਼ਮਾਂ ਵਿੱਚ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਸਵਾਮੀ ਅਸੀਮਾਨੰਦ ਉਰਫ਼ ਨਬ ਕੁਮਾਰ ਸਰਕਾਰ, ਭਰਤ ਮੋਹਨਲਾਲ ਰਤੇਸ਼ਵਰ ਉਰਫ਼ ਭਰਤ ਭਾਈ ਤੇ ਰਾਜੇਂਦਰ ਚੌਧਰੀ ਸ਼ਾਮਲ ਹਨ।

 

2011 ਵਿੱਚ ਐਨਆਈਏ ਨੂੰ ਸੌਂਪਿਆ ਗਿਆ ਸੀ ਮਾਮਲਾ

 

ਇਸ ਮਾਮਲੇ ਦੀ ਜਾਂਚ ਸਥਾਨਕ ਪੁਲਿਸ ਨੇ ਸ਼ੁਰੂ ਕੀਤੀ ਸੀ ਤੇ ਫਿਰ ਇਸ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 2011 ਵਿੱਚ ਦੇਸ਼ ਦੀ ਅਤਿਵਾਦ ਰੋਕੂ ਏਜੰਸੀ ਐਨਆਈਏ ਨੂੰ ਇਹ ਮਾਮਲਾ ਸੌਂਪਿਆ ਗਿਆ। ਕੱਟੜ ਹਿੰਦੂ ਸੰਗਠਨਾਂ ਨਾਲ ਕਥਿਤ ਤੌਰ ‘ਤੇ ਸੰਪਰਕ ਰੱਖਣ ਵਾਲੇ 10 ਲੋਕ ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਪੰਜਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

 

ਮਾਮਲੇ ਦੇ ਦੋ ਮੁਲਜ਼ਮ ਫਰਾਰ

 

ਮਾਮਲੇ ਵਿੱਚ ਦੋ ਹੋਰ ਮੁਲਜ਼ਮ ਸੰਦੀਪ ਡੀ ਵਾਂਗੇ ਤੇ ਰਾਮਚੰਦਰ ਕਲਸਾਂਗਰਾ ਫਰਾਰ ਹਨ ਤੇ ਇੱਕ ਹੋਰ ਮੁਲਜ਼ਮ ਸੁਨੀਲ ਜੋਸ਼ੀ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ। ਹੋਰ ਦੋ ਮੁਲਜ਼ਮਾਂ ਵਿਰੁੱਧ ਜਾਂਚ ਜਾਰੀ ਹੈ। ਸੁਣਵਾਈ ਦੌਰਾਨ 226 ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਕਰੀਬ 411 ਦਸਤਾਵੇਜ਼ ਪੇਸ਼ ਕੀਤੇ ਗਏ। ਸਵਾਮੀ ਅਸੀਮਾਨੰਦ ਤੇ ਭਰਤ ਮੋਹਨਲਾਲ ਰਾਤੇਸ਼ਵਰ ਜ਼ਮਾਨਤ ‘ਤੇ ਹਨ ਜਦਕਿ ਹੋਰ ਤਿੰਨੇ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਕੇਂਦਰੀ ਜੇਲ੍ਹ ਵਿੱਚ ਹਨ।

First Published: Monday, 16 April 2018 6:45 PM

Related Stories

ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ
ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਿੱਚ ਖੱਬੇ ਪੱਖੀ ਪਾਰਟੀਆਂ ਸ਼ੁੱਕਰਕਵਾਰ ਨੂੰ ਉਪ

IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ
IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ

ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ
ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ: ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ ‘ਕਰਾਈ’

ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ

ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ

ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM
ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM

ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ

20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ
20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ

ਕਰਨਾਲ: ਹਰਿਆਣਾ ਵਿੱਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ

ਪਠਾਨਕੋਟ ’ਚ ਫਿਰ ਹਾਈ ਅਲਰਟ !
ਪਠਾਨਕੋਟ ’ਚ ਫਿਰ ਹਾਈ ਅਲਰਟ !

ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ

ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !

ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ