ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਹੈ ਹੀ ਨਹੀਂ

By: abp sanjha | | Last Updated: Tuesday, 9 January 2018 9:44 AM
ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਹੈ ਹੀ ਨਹੀਂ

ਨਵੀਂ ਦਿੱਲੀ- ਜੱਜਾਂ ਦੀ ਨਿਯੁਕਤੀ ਨਾਲ ਸੰਬੰਧਤ ਪ੍ਰਕਿਰਿਆ ਮੰਗ-ਪੱਤਰ ਉਤੇ ਕੇਂਦਰ ਸਰਕਾਰ ਅਤੇ ਕੋਲੇੇਜੀਅਮ ਵਿਚਾਲੇ ਡੈੱਡਲਾਕ ਕਾਰਨ ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਨਿਯੁਕਤ ਨਹੀਂ ਹੋ ਸਕੇ। ਜੇ ਇਹੀ ਸਥਿਤੀ ਰਹੀ ਤਾਂ ਮਈ ਤੱਕ ਇਹ ਅੰਕੜਾ 12 ਹਾਈ ਕੋਰਟਾਂ ਤੱਕ ਪਹੁੰਚੇ ਜਾਏਗਾ।

 

 
ਭਾਰਤ ਦੀਆਂ ਪ੍ਰਮੁੱਖ ਹਾਈ ਕੋਰਟਾਂ ਦਿੱਲੀ, ਬੰਬੇ ਅਤੇ ਕਲਕੱਤਾ ਵਿੱਚ ਲੰਬੇ ਸਮੇਂ ਤੱਕ ਰੈਗੂਲਰ ਚੀਫ ਜਸਟਿਸ ਨਿਯੁਕਤ ਨਹੀਂ ਕੀਤੇ ਗਏ ਤੇ ਇਥੇ ਕਾਰਜਕਾਰੀ ਮੁੱਖ ਜੱਜਾਂ ਵੱਲੋਂ ਕੰਮ ਚਲਾਇਆ ਜਾ ਰਿਹਾ ਹੈ। ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲਾ ਅਤੇ ਮਣੀਪੁਰ ਹਾਈ ਕੋਰਟ ਵੀ ਕਾਰਜਕਾਰੀ ਮੁੱਖ ਜੱਜਾਂ ਦੇ ਆਸਰੇ ਚੱਲ ਰਹੇ ਹਨ।

 

 

ਇਸ ਸਾਲ ਲਈ ਮਈ ਤੱਕ ਜੰਮੂ-ਕਸ਼ਮੀਰ, ਪੰਜਾਬ ਅਤੇ ਹਰਿਆਣਾ ਤੇ ਤਿ੍ਰਪੁਰਾ ਵੀ ਇਸੇ ਸ਼੍ਰੇਣੀ ਵਿੱਚ ਆਉਣ ਵਾਲੇ ਹਨ। ਤਿ੍ਰਪੁਰਾ ਹਾਈ ਕੋਰਟ ਦੇ ਮੁੱਖ ਜੱਜ ਅਗਲੇ ਮਹੀਨੇ ਸੇਵਾ ਮੁਕਤ ਹੋ ਰਹੇ ਹਨ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਕ੍ਰਮਵਾਰ ਮਾਰਚ ਅਤੇ ਮਈ ਵਿੱਚ ਸੇਵਾਮੁਕਤ ਹੋਣਗੇ।

 

 

ਇਸ ਤਰ੍ਹਾਂ ਜੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ ਤਾਂ ਭਾਰਤ ਦੀਆਂ ਕੁੱਲ 24 ਹਾਈ ਕੋਰਟਾਂ ਵਿਚੋਂ 12 ਹਾਈ ਕੋਰਟਾਂ ਵਿੱਚ ਨਿਯਮਿਤ ਦੀ ਥਾਂ ਕਾਰਜਕਾਰੀ ਮੁੱਖ ਜੱਜ ਹੋਣਗੇ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਰਜਕਾਰੀ ਮੁੱਖ ਜੱਜਾਂ ਵਾਲੀਆਂ ਨੌਂ ਹਾਈ ਕੋਰਟਾਂ ਵਿੱਚ ਨਿਯਮਿਤ ਮੁੱਖ ਜੱਜ ਨਿਯੁਕਤ ਕਰਨ ਲਈ ਸੁਪਰੀਮ ਕੋਰਟ ਦੇ ਕੋਲੇਜੀਅਮ ਤੋਂ ਅਜੇ ਕੋਈ ਪ੍ਰਸਤਾਵ ਨਹੀਂ ਮਿਲਿਆ।

 

 

ਕਾਨੂੰਨ ਅਤੇ ਨਿਆਂ ਰਾਜ ਮੰਤਰੀ ਪੀ ਪੀ ਚੌਧਰੀ ਮੁਤਾਬਕ ਮੌਜੂਦਾ ਪ੍ਰਕਿਰਿਆ ਮੰਗ-ਪੱਤਰ ਅਧੀਨ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਦੀ ਪ੍ਰਕਿਰਿਆ ਅਹੁਦਾ ਖਾਲੀ ਹੋਣ ਦੀ ਸੰਭਾਵਿਤ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਸੁਪਰੀਮ ਕੋਰਟ ਦੀ ਕੋਲੇਜੀਅਮ ਵੱਲੋਂ ਸ਼ੁਰੂ ਹੋਣੀ ਚਾਹੀਦੀ ਸੀ, ਪਰ ਕੁਝ ਕਾਰਨਾਂ ਕਰ ਕੇ ਹੋ ਨਹੀਂ ਸਕੀ।

First Published: Tuesday, 9 January 2018 8:42 AM

Related Stories

ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ

ਨਵੀਂ ਦਿੱਲੀ: ਆਫ਼ਿਸ ਆਫ ਪ੍ਰੋਫਿਟ ਮਾਮਲੇ ਵਿੱਚ ਆਪਣੀਆਂ ਸੀਟਾਂ ਤੋਂ ਹੱਥ ਧੋਣ ਵਾਲੇ

ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ
ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

ਨਵੀਂ ਦਿੱਲੀ: ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ

'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'
'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'

ਨਵੀਂ ਦਿੱਲੀ: ਇਸ ਸਾਲ ਹੋਣ ਵਾਲੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਰਨਾਟਕ ਵੀ ਸ਼ਾਮਲ

ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ
ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ

ਨਵੀਂ ਦਿੱਲੀ: ਗਣਤੰਤਰ ਦਿਵਸ ਤੋਂ ਪਹਿਲਾਂ, ਭਾਰਤ ਦੇ ਸਭ ਮੋਸਟ ਵਾਂਟੇਡ ਅੱਤਵਾਦੀ

ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ
ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ

ਨਵੀਂ ਦਿੱਲੀ: ਮੁਲਕ ਵਿੱਚ ਹੁਣ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲ ਰਹੀਆਂ ਹਨ।

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ
ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ

ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ
ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ

ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ

ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ
ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ

ਪਟਨਾ : ਬਿਹਾਰ ਦੇ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਕ ਦੂਸਰੇ ਦਾ ਹੱਥ ਫੜ ਕੇ ਦਾਜ ਅਤੇ