ਏ.ਬੀ.ਵੀ.ਪੀ. ਕਾਰਕੁਨਾਂ ਕੀਤੀ ਕਾਲਜ 'ਚ ਭੰਨਤੋੜ

By: ABP SANJHA | | Last Updated: Monday, 20 March 2017 4:20 PM
ਏ.ਬੀ.ਵੀ.ਪੀ. ਕਾਰਕੁਨਾਂ ਕੀਤੀ ਕਾਲਜ 'ਚ ਭੰਨਤੋੜ

ਬਰੇਲੀ: ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਤੇ ਸੰਸਥਾਪਕ ਐਮ.ਐਮ. ਗੋਲਵਲਕਰ ਉੱਤੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਬਰੇਲੀ ਕਾਲਜ ਵਿੱਚ ਏਬੀਵੀਪੀ ਵਰਕਰਾਂ ਨੇ ਜੰਮਕੇ ਹੰਗਾਮਾ ਕੀਤਾ ਤੇ ਕਾਲਜ ਵਿੱਚ ਭੰਨਤੋੜ ਕੀਤੀ। ਮਿਲੀ ਜਾਣਕਾਰੀ ਅਨੁਸਾਰ ਕਾਸ਼ੀ ਹਿੰਦੂ ਵਿਸ਼ਵ ਵਿਦਿਆਲਾ ਦੇ ਸੇਵਾਮੁਕਤ ਪ੍ਰੋਫੈਸਰ ਚੌਥੀ ਰਾਮ ਨੇ ਆਪਣੇ ਭਾਸ਼ਣ ਵਿੱਚ ਸੰਘ ਪ੍ਰਮੁੱਖ ਐਮ.ਐਮ. ਗੋਵਲਲਕਰ ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਨੂੰ ਕਥਿਤ ਤੌਰ ਉੱਤੇ ‘ਦਹਿਸ਼ਤਗਰਦ’ ਆਖ ਦਿੱਤਾ।
ਏਬੀਵੀਪੀ ਦੇ ਵਰਕਰਾਂ ਨੂੰ ਇਸ ਗੱਲ ਦਾ ਪਤਾ ਲੱਗਣ ਉੱਤੇ ਉਨ੍ਹਾਂ ਸੈਮੀਨਾਰ ਵਾਲੇ ਇਲਾਕੇ ਵਿੱਚ ਪਹੁੰਚ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਸੀਂ ‘ਬਰੇਲੀ ਨੂੰ ਜੇਐਨਯੂ ਨਹੀਂ ਬਣਨ ਦੇਵਾਂਗੇ। ਇਸ ਦੌਰਾਨ ਸਮਾਜਵਾਦੀ ਸੰਗਠਨ ਦੇ ਸਮਰਥਕ ਵਿਦਿਆਰਥੀ ਪ੍ਰੋਫੈਸਰ ਦੇ ਹੱਕ ਵਿੱਚ ਆ ਗਏ ਤੇ ਏਬੀਵੀਪੀ ਦੇ ਵਰਕਰਾਂ ਨਾਲ ਭਿੜ ਗਏ।
ਇਸ ਦੌਰਾਨ ਏਬੀਵੀਪੀ ਦੇ ਵਰਕਰਾਂ ਨੇ ਕਾਲਜ ਵਿੱਚ ਭੰਨਤੋੜ ਵੀ ਸ਼ੁਰੂ ਕਰ ਦਿੱਤੀ। ਹੰਗਾਮਾ ਵਧਦਾ ਵੇਖ ਕਾਲਜ ਦੇ ਪ੍ਰਬੰਧਕ ਨੇ ਤੁਰੰਤ ਸੈਮੀਨਾਰ ਨੂੰ ਰੱਦ ਕਰ ਦਿੱਤਾ ਤੇ ਪ੍ਰੋਫੈਸਰ ਚੌਥੀ ਰਾਮ ਸੁਰੱਖਿਅਤ ਥਾਂ ਉੱਤੇ ਪਹੁੰਚ ਦਿੱਤਾ। ਇਸ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਵੀ ਕਾਲਜ ਵਿੱਚ ਪਹੁੰਚ ਗਏ ਤੇ ਉਨ੍ਹਾਂ ਹੰਗਾਮਾ ਸ਼ੁਰੂ ਕਰ ਦਿੱਤਾ।
First Published: Monday, 20 March 2017 4:20 PM

Related Stories

ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ
ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ

ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ ‘ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ

ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!
ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!

ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ

ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!
ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!

ਚੇਨਈ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..
ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..

ਨਵੀਂ ਦਿੱਲੀ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਦਿਆਰਥੀ ਸੁਰੱਖਿਆ ਯਕੀਨੀ ਕਰਨ

 12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!
12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰੇਲਵੇ ਦੇ ਕਰੀਬ 12.30 ਲੱਖ ਨਾਨ

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ
ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ

ਲਖਨਊ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ

Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ
Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ

ਨਵੀਂ ਦਿੱਲੀ: ਈ-ਕਾਮਰਸ ਸਾਈਟ ਅਮੇਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 20 ਸਤੰਬਰ