ਹੈਲੀਕਾਪਟਰ ਘੁਟਾਲੇ ਬਾਰੇ ਇਟਲੀ ਦੇ ਫੈਸਲੇ ਦਾ ਭਾਰਤ 'ਚ ਕੀ ਅਸਰ?

By: ਏਬੀਪੀ ਸਾਂਝਾ | | Last Updated: Tuesday, 9 January 2018 1:21 PM
ਹੈਲੀਕਾਪਟਰ ਘੁਟਾਲੇ ਬਾਰੇ ਇਟਲੀ ਦੇ ਫੈਸਲੇ ਦਾ ਭਾਰਤ 'ਚ ਕੀ ਅਸਰ?

ਨਵੀਂ ਦਿੱਲੀ: ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲਾ ਕੇਸ ਵਿੱਚ ਇਟਲੀ ਦੀ ਅਦਾਲਤ ਨੇ ਰਿਸ਼ਵਤ ਦੇਣ ਦੇ ਮੁਲਜ਼ਮਾਂ ਸਣੇ ਕੰਪਨੀ ਦੇ ਵੱਡੇ ਅਫ਼ਸਰਾਂ ਨੂੰ ਬਰੀ ਕਰ ਦਿੱਤਾ ਹੈ। ਹੁਣ ਸਵਾਲ ਹੈ ਕਿ ਭਾਰਤ ਵਿੱਚ ਜਿਨ੍ਹਾਂ ਨੇ ਰਿਸ਼ਵਤ ਲਈ ਉਨ੍ਹਾਂ ਦਾ ਕੀ ਹੋਵੇਗਾ? 3600 ਕਰੋੜ ਰੁਪਏ ਦਾ ਹੈਲੀਕਾਪਟਰ ਸੌਦਾ ਇਟਲੀ ਦੀ ਕੰਪਨੀ ਅਗਸਤਾ ਵੈਸਟਲੈਂਡ ਨਾਲ ਹੋਇਆ ਸੀ। ਕੰਪਨੀ ‘ਤੇ ਰਿਸ਼ਵਤ ਦੇ ਕੇ ਡੀਲ ਪੱਕੀ ਕਰਨ ਦਾ ਇਲਜ਼ਾਮ ਲੱਗਿਆ ਸੀ। ਕੱਲ੍ਹ ਇਸ ਮਾਮਲੇ ਵਿੱਚ ਇਟਲੀ ਦੀ ਅਦਾਲਤ ਦਾ ਫ਼ੈਸਲਾ ਆਇਆ।

 

ਇਟਲੀ ਦੀ ਮਿਸਾਲ ਕੋਰਟ ਨੇ ਦੋ ਮੁਲਜ਼ਮਾਂ ਜੀ ਓਰਸੀ ਤੇ ਬਰੂਨੋ ਸਪੈਗੋਲਿਨੀ ਨੂੰ ਰਿਸ਼ਵਤ ਦੇਣ ਦੇ ਇਲਜ਼ਾਮਾਂ ਤੋਂ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ। ਜੀ ਓਰਸੀ ਫੇਨਮੇਕਾਨਿਕਾ ਦੇ ਸਾਬਕਾ ਪ੍ਰੈਜ਼ੀਡੈਂਟ ਹਨ ਤੇ ਬਰੂਨੋ ਸਪੈਗੋਲਿਨੀ ਅਗਸਤਾ ਵੈਸਟਲੈਂਡ ਦੇ ਸਾਬਕਾ ਸੀਈਓ ਹਨ। ਮਤਲਬ ਜਿਨ੍ਹਾਂ ‘ਤੇ ਰਿਸ਼ਵਤ ਦਾ ਇਲਜ਼ਾਮ ਸੀ, ਉਹ ਰਿਹਾਅ ਹੋ ਗਏ ਹਨ।

 

ਅਗਸਤਾ ਵੈਸਟਲੈਂਡ ਹੈਲੀਕਾਪਟਰ ਦੇ 3600 ਕਰੋੜ ਰੁਪਏ ਦੇ ਸੌਦੇ ਦੇ ਮਾਮਲੇ ਵਿੱਚ ਉਸ ਵੇਲੇ ਦੇ ਏਅਰਫੋਰਸ ਚੀਫ਼ ਐਸਪੀ ਤਿਆਗੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਣੇ 6 ਅਧਿਕਾਰੀਆਂ ‘ਤੇ ਘੁਟਾਲੇ ਦਾ ਇਲਜ਼ਾਮ ਲੱਗਿਆ ਹੈ। ਸੀਬੀਆਈ 9 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਟਲੀ ਵਿੱਚ ਫ਼ੈਸਲੇ ਤੋਂ ਬਾਅਦ ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਦਾ ਕਹਿਣਾ ਹੈ ਕਿ ਭਾਰਤ ਵਿੱਚ ਫ਼ੈਸਲੇ ਦਾ ਕੋਈ ਅਸਰ ਨਹੀਂ ਹੋਵੇਗਾ। ਇੱਥੇ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ ਹੈ। ਸੀਬੀਆਈ ਨੇ ਬਿਆਨ ਦਿੱਤਾ ਅਸੀਂ ਪੂਰੀ ਤਰ੍ਹਾਂ ਵੱਖ ਜਾਂਚ ਕੀਤੀ ਹੈ। ਸਾਡਾ ਕੇਸ ਬੜਾ ਮਜ਼ਬੂਤ ਹੈ।

 

ਓਰਸੀ ਤੇ ਸਪੇਗਨੋਲਿਨੀ ਦੇ ਖ਼ਿਲਾਫ਼ ਮਾਮਲਾ 2012 ਵਿੱਚ ਇਟਲੀ ਦੇ ਅਧਿਕਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ। ਇਟਲੀ ਦੇ ਅਧਿਕਾਰੀ ਭਾਰਤ ਨੂੰ 12 ਹੈਲੀਕਾਪਟਰਾਂ ਦੀ ਵਿਕਰੀ ਲਈ 3600 ਕਰੋੜ ਰੁਪਏ ਦੇ ਸੌਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੇ ਸਨ।

First Published: Tuesday, 9 January 2018 1:08 PM

Related Stories

ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ
ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ

ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ 20 ਵਿਧਾਇਕਾਂ ਖ਼ਿਲਾਫ ਕਰਵਾਈ ਦੀ ਸਿਫਾਰਸ਼ ਮਗਰੋਂ

20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ
20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ

ਨਵੀਂ ਦਿੱਲੀ: ਮੁਨਾਫ਼ੇ ਦੇ ਅਹੁਦੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ
ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ

ਨਵੀਂ ਦਿੱਲੀ: ਭਜਨ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ

ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ
ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ

ਯਮੁਨਾਨਗਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀਆਂ ਮਾਰ

ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ
ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ

ਸ੍ਰੀਨਗਰ: ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ

ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ
ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ

ਜੰਮੂ: ਭਾਰਤ-ਪਾਕਿ ਸਰਹੱਦ ‘ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਪਾਕਿਸਤਾਨ ਲਗਾਤਾਰ

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ