ਇਸਰੋ ਦਾ ਨਵਾਂ ਉਪਗ੍ਰਹਿ ਲਾਂਚ, ਜਾਣੋ ਇਸ ਦੀ ਖ਼ਾਸੀਅਤ

By: ਏਬੀਪੀ ਸਾਂਝਾ | | Last Updated: Friday, 12 January 2018 10:57 AM
ਇਸਰੋ ਦਾ ਨਵਾਂ ਉਪਗ੍ਰਹਿ ਲਾਂਚ, ਜਾਣੋ ਇਸ ਦੀ ਖ਼ਾਸੀਅਤ

ਸ੍ਰੀਹਰਿਕੋਟਾ-ਇਸਰੋ ਨੇ ਅੱਜ ਸਵੇਰੇ ਆਪਣੇ PSLV C-40/ਕਾਰਟੋਸੈੱਟ-2 ਮਿਸ਼ਨ ਦਾ ਪ੍ਰੇਖਣ ਕਰ ਦਿੱਤਾ ਹੈ। ਇਹ ਇਸਰੋ ਦਾ 100ਵਾਂ ਉਪਗ੍ਰਹਿ ਹੈ ਜਿਸ ਨੇ ਆਸਮਾਨ ਉਡਾਰੀ ਮਾਰੀ ਹੈ। PSLV C-40 ਨੇ 31 ਉਪਗ੍ਰਹਿ ਨੂੰ ਲੈ ਕੇ ਉਡਾਣ ਭਰੀ ਹੈ, ਜਿਸ ਵਿੱਚ ਤਿੰਨ ਭਾਰਤ ਦੇ 28 ਉਪਗ੍ਰਹਿ 6 ਅਲੱਗ-ਅਲੱਗ ਦੇਸ਼ਾਂ ਦੇ ਹਨ। ਜਾਣੋ ਕੀ ਹੈ ਇਸ ਦੇ ਅਹਿਮੀਅਤ?

 

 

ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਮਨਸੂਬੇ ਕਰੇਗਾ ਫ਼ੇਲ੍ਹ-
ਇਸਰੋ ਦਾ PSLV C-40 ਵਿੱਚ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਅਤੇ ਬੰਕਰਾਂ ਉੱਤੇ ਨਜ਼ਰ ਰੱਖੇਗੀ ਜਾ ਸਕੇਗੀ। ਕਾਰਟੋਸੈੱਟ 2ਐਫ ਉਪਗ੍ਰਹਿ ਤੋਂ ਹਿੰਦੁਸਤਾਨੀ ਏਜੰਸੀਆਂ, ਪਾਕਿਸਤਾਨ ਵਿੱਚ ਬਣੇ ਅੱਤਵਾਦੀ ਕੈਂਪਸ ਅਤੇ ਬੰਕਰਾਂ ਦੀ ਪਛਾਣ ਕਰ ਸਕਦੀ ਹੈ। ਨਾਲ ਹੀ ਇਹ ਚੀਨ ਦੇ ਹਰ ਸੈਨਿਕ ਹਰਕਤ ਦੀ ਨਿਗਰਾਨੀ ਕਰੇਗਾ। ਚੀਨ ਤੋਂ ਲੱਗੇ ਸੀਮਾ ਵਰਤੀ ਖੇਤਰਾਂ ਵਿੱਚ ਵੀ ਡ੍ਰੈਗਨ ਦੀ ਹਰ ਹਰਕਤ ਉੱਤੇ ਪੈਣੀ ਨਜ਼ਰ ਰੱਖਣ ਵਿੱਚ ਆਸਾਨੀ ਮਿਲੇਗੀ।

 

 

ਦੱਸ ਦੇਈਏ ਕਿ ਪਾਕਿਸਤਾਨ ਉੱਤੇ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ। ਉਸ ਸਮੇਂ ਸੈਨਾ ਨੂੰ ਐਲਉਸੀ ਉੱਤੇ ਅੱਤਵਾਦੀਆਂ ਦੇ ਲਾਂਚ ਪੈਡ ਤਬਾਹ ਕਰਨ ਵਿੱਚ ਸੀਰੀਜ਼ ਦੇ ਸੈਟੇਲਾਈਟ ਤੋਂ ਕਾਫ਼ੀ ਮਦਦ ਮਿਲੀ ਸੀ।

 

ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ

 

PSLV C-40 ਦੀ ਲਾਂਚਿੰਗ ਇਸ ਲਈ ਵੀ ਸਭ ਤੋਂ ਖ਼ਾਸ ਹੈ ਕਿ ਕਿਉਂਕਿ ਭਾਰਤ ਵਿੱਚ ਬਣਿਆ ਕਾਰਟੋਸੇਟ ਸੀਰੀਜ਼ ਦਾ ਇਹ ਆਧੁਨਿਕ ਉਪਗ੍ਰਹਿ ਹੈ ਜਿਸ ਨੂੰ ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ ਕਿਹਾ ਜਾਂਦਾ ਹੈ। ਕਾਰਟੋਸੇਟ ਸੀਰੀਜ਼ ਦਾ ਇਹ ਸੱਤਵਾਂ ਉਪਗ੍ਰਹਿ ਹੈ ਜਿਹੜਾ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਬੇਹੱਦ ਖ਼ਾਸ ਹੈ।

 

 

ਮੌਸਮ ਦੀ ਜਾਣਕਾਰੀ ਤੋਂ ਲੈ ਕੇ ਪਰਿਯੋਜਨਾਵਾਂ ਉੱਤੇ ਰਹੇਗੀ ਨਜ਼ਰ-

 

ਕਾਰਟੋਸੇਟ 2ਐਫ ਉਪਗ੍ਰਹਿ ਵਿੱਚ ਮੌਸਮ ਦੀ ਜਾਣਕਾਰੀ ਵੀ ਆਸਾਨੀ ਨਾਲ ਮੁਹੱਈਆ ਹੋਵੇਗੀ। ਨਾਲ ਹੀ ਵਿਕਾਸ ਪਰਿਯੋਜਨਾਵਾਂ ਦੀ ਨਿਗਰਾਨੀ ਵੀ ਪਹਿਲਾਂ ਤੋਂ ਬਿਹਤਰ ਹੋਵੇਗੀ। ਕਾਰਟੋਸੇਟ-2 ਇੱਕ ਧਰਤੀ ਅਵਲੋਕਨ ਉਪਗ੍ਰਹਿ ਹੈ। ਜਿਹੜਾ ਉੱਚ ਗੁਣਵੱਤਾ ਵਾਲਾ ਚਿੱਤਰ ਪ੍ਰਦਾਨ ਕਰਨ ਵਿੱਚ ਸਮਰੱਥ ਹੈ। ਜਿਸ ਦਾ ਇਸਤੇਮਾਲ ਸ਼ਹਿਰੀ ਤੇ ਗਰਾਮੀਣ ਤੱਟੀਆ ਭੂਮੀ ਉਪਯੋਗ, ਸੜਕ ਨੈੱਟਵਰਕ ਦੀ ਨਿਗਰਾਨੀ ਆਦਿ ਦੇ ਲਈ ਕੀਤਾ ਜਾ ਸਕੇਗਾ।

 

ਯਾਦ ਰਹੇ ਕਿ 15 ਫਰਵਰੀ 2017 ਨੂੰ ਇੱਕੋ ਵੇਲੇ 104 ਉਪਗ੍ਰਹਿ ਪੁਲਾੜ ਵਿੱਚ ਭੇਜ ਕੇ ਇਸ ਰੋ ਨੇ ਅਜਿਹਾ ਇਤਿਹਾਸ ਲਿਖਿਆ ਸੀ ਜਿਸ ਨੂੰ ਹੁਣ ਤੱਕ ਦਾ ਕੋਈ ਦੋਹਰਾ ਨਹੀਂ ਸਕਿਆ ਹੈ।

First Published: Friday, 12 January 2018 10:57 AM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ