ਗਊ ਰਾਖਿਆਂ ਨੇ ਕੀਤਾ ਇੱਕ ਹੋਰ ਕਤਲ

By: ਏਬੀਪੀ ਸਾਂਝਾ | | Last Updated: Monday, 13 November 2017 2:07 PM
ਗਊ ਰਾਖਿਆਂ ਨੇ ਕੀਤਾ ਇੱਕ ਹੋਰ ਕਤਲ

ਅਲਵਰ: ਇੱਕ ਵਾਰ ਫਿਰ ਗਊ ਰੱਖਿਆ ਦੇ ਨਾਮ ‘ਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਰਾਜਸਥਾਨ ਦੇ ਅਲਵਰ ਵਿੱਚ ਗਊ ਤਸਕਰੀ ਦੇ ਇਲਜ਼ਾਮਾਂ ਤਹਿਤ ਉਮਰ ਮੁਹੰਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਮਰ ਮੁਹੰਮਦ ਭਰਤਪੁਰ ਦੇ ਘਟਲਿਕ ਪਿੰਡ ਦਾ ਰਹਿਣ ਵਾਲਾ ਸੀ।

 

ਇਲਜ਼ਾਮ ਹੈ ਕਿ ਤਿੰਨ ਲੋਕ ਗੱਡੀ ਵਿੱਚ ਗਾਵਾਂ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ‘ਤੇ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜੋ ਤਿੰਨ ਲੋਕ ਗਾਵਾਂ ਲੈ ਕੇ ਆ ਰਹੇ ਸਨ, ਉਨ੍ਹਾਂ ਵਿੱਚੋਂ ਇੱਕ ਮ੍ਰਿਤਕ ਦਾ ਰਿਸ਼ਤੇਦਾਰ ਵੀ ਸੀ ਜਿਸ ਨੂੰ ਗੋਲੀ ਲੱਗੀ ਹੈ। ਪੁਲਿਸ ਨੇ ਹੱਤਿਆ ਦੇ ਇਲਜ਼ਾਮ ਵਿੱਚ ਅੱਜ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਨੂੰ ਫੜਿਆ ਗਿਆ ਹੈ, ਉਹ ਇਸ ਘਟਨਾ ਦੀ ਸਾਜਿਸ਼ ਰਚਣ ਵਾਲਾ ਹੈ।

 

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਦੇ ਐਸ.ਪੀ. ਅਨਿਲ ਬੈਣੀਵਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਗਊ ਤਸਕਰੀ ਵਿੱਚ ਸ਼ਾਮਲ ਸੀ। ਮ੍ਰਿਤਕ ਤੇ ਉਸ ਦੇ ਦੋ ਹੋਰ ਸਾਥੀ ਬੀਤੀ 10 ਨਵੰਬਰ ਨੂੰ ਜੀਪ ਵਿੱਚ ਗਾਵਾਂ ਲੈ ਕੇ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਪੁਲਿਸ ਨੇ 10 ਨਵੰਬਰ ਨੂੰ ਇੱਕ ਗੱਡੀ ਬਰਾਮਦ ਕੀਤੀ ਸੀ ਜਿਸ ਵਿੱਚ ਇੱਕ ਮਰੀ ਹੋਈ ਤੇ ਚਾਰ ਜ਼ਿੰਦਾ ਗਾਵਾਂ ਮਿਲੀਆਂ ਸਨ। ਇਸ ਤੋਂ ਇਲਾਵਾ ਮ੍ਰਿਤਕ ਉਮਰ ਦੇ ਦੋ ਸਾਥੀ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਜ਼ਖਮੀ ਹੈ ਤੇ ਹਰਿਆਣਾ ਦੇ ਹਸਪਤਾਲ ਵਿੱਚ ਭਰਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ 5-6 ਲੋਕਾਂ ਵੱਲੋਂ ਗਊਆਂ ਨਾਲ ਭਰੇ ਵਾਹਨ ਨੂੰ ਰੋਕ ਕੇ ਇਨ੍ਹਾਂ ਤਿੰਨਾਂ ਲੋਕਾਂ ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ।

First Published: Monday, 13 November 2017 2:07 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ