ਸਰਹੱਦ 'ਤੇ ਚੀਨੀ ਫੌਜ ਦਾ ਫਿਰ ਕਾਰਾ 

By: abp sanjha | | Last Updated: Monday, 17 July 2017 4:01 PM
ਸਰਹੱਦ 'ਤੇ ਚੀਨੀ ਫੌਜ ਦਾ ਫਿਰ ਕਾਰਾ 

ਨਵੀਂ ਦਿੱਲੀ: ਸਿੱਕਮ ਵਿੱਚ ਸਰਹੱਦ ਵਿਵਾਦ ਨੂੰ ਲੈ ਕੇ ਚੱਲ ਰਹੇ ਟਕਰਾਅ ਦੌਰਾਨ ਚੀਨ ਨੇ ਫਿਰ ਦੂਜੀ ਵਾਰ ਸਖ਼ਤ ਯੁੱਧ ਅਭਿਆਸ ਕੀਤਾ ਹੈ। ਪਿਛਲੀ ਵਾਰ ਡ੍ਰੈਗਨ ਦੀ ਸੈਨਾ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਸਭ ਤੋਂ ਆਧੁਨਿਕ ਟੈਂਕਾਂ ਨਾਲ ਯੁੱਧ ਡਰਿਲ ਕੀਤੀ ਸੀ ਤਾਂ ਇਸ ਵਾਰ 11 ਘੰਟੇ ਦੀ ਲਾਈਵ ਫਾਇਰ ਐਕਸਰਸਾਈਜ਼ ਕੀਤੀ ਹੈ। ਬਾਰਡਰ ਉੱਤੇ ਚੀਨ ਦੇ ਜੰਗ ਅਭਿਆਸ ਬਾਰੇ ਚੀਨ ਦੇ ਸਰਕਾਰੀ ਚੈਨਲ ਚਾਈਨਾ ਸੈਂਟਰਲ ਟੈਲੀਵਿਜ਼ਨ ਨੇ 14 ਜੁਲਾਈ ਨੂੰ ਡ੍ਰੈਗਨ ਦੀ ਸੈਨਾ ਦੀ ਡਰਿਲ ਬਾਰੇ ਜਾਣਕਾਰੀ ਦਿੱਤੀ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਸੋਮਵਾਰ ਨੂੰ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਵਿੱਚ ਕਿਹਾ ਗਿਆ ਕਿ ਪੀਐਲਏ ਦੀ ਤਿੱਬਤ ਮਿਲਟਰੀ ਕਮਾਂਡ ਦੀ ਬ੍ਰਿਗੇਡ ਨੇ ਇਸ ਡਰਿਲ ਵਿੱਚ ਹਿੱਸਾ ਲਿਆ, ਜਿਹੜੀ ਚੀਨ ਦੇ ਦੋ ਅਹਿਮ ਮਾਉਂਟਨ ਬ੍ਰਿਗੇਡ ਵਿੱਚੋਂ ਇੱਕ ਹੈ। ਇਸ ਡਰਿਲ ਦੌਰਾਨ ਚੀਨੀ ਸੈਨਿਕਾਂ ਨੇ ਬੰਕਰਾਂ ਨੂੰ ਨਸ਼ਟ ਕਰਨ ਲਈ ਐਂਟੀ ਟੈਂਕ ਗ੍ਰੇਨਡਜ਼ ਤੇ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ।
ਇਸ ਦੇ ਇਲਾਵਾ ਸੈਨਿਕਾਂ ਐਂਟੀ-ਏਅਰਕ੍ਰਾਫਟ ਆਰਟਿਲਰੀ ਜ਼ਰੀਏ ਟਾਰਗੈਟ ਨੂੰ ਨਿਸ਼ਾਨਾ ਬਣਾਉਣ ਦਾ ਅਭਿਆਸ ਕੀਤਾ ਗਿਆ। ਚੀਨੀ ਸੈਨਿਕਾਂ ਨੇ ਤਿੱਬਤ ਦੇ ਜਿਸ ਸਥਾਨ ਉੱਤੇ ਯੁੱਧ ਅਭਿਆਸ ਕੀਤਾ, ਉਹ ਅਰੁਣਾਚਲ ਪ੍ਰਦੇਸ਼ ਦੇ ਬੇਹੱਦ ਕਰੀਬ ਹੈ। ਦਰਅਸਲ ਜਿਸ ਜਗ੍ਹਾ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ ਉਹ ਭੁਟਾਨ ਦਾ ਇਲਾਕਾ ਹੈ। ਭਾਰਤ-ਭੁਟਾਨ ਦੀ ਸੰਧੀ ਦੇ ਮੁਤਾਬਕ ਭਾਰਤੀ ਸੈਨਾ ਇਸ ਖੇਤਰ ਦੀ ਸੁਰੱਖਿਆ ਕਰਦੀ ਹੈ।
ਚੀਨ ਲਗਾਤਾਰ ਇੱਥੇ ਉਲੰਘਣਾ ਕਰ ਰਿਹਾ ਹੈ ਜਿਸ ਦਾ ਭੁਟਾਨ ਵਿਰੋਧ ਕਰਦਾ ਰਿਹਾ ਹੈ। ਚੀਨ ਦਾ ਇਲਜ਼ਾਮ ਹੈ ਕਿ ਭਾਰਤ ਨੂੰ ਭੁਟਾਨ ਦੇ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਇਹ ਭਾਰਤ ਭੁਟਾਨ ਦੇ ਵਿੱਚ ਦਾ ਮਾਮਲਾ ਹੈ ਜਿਸ ਨਾਲ ਚੀਨ ਦਾ ਕੋਈ ਲੈਣਾ ਦੇਣਾ ਨਹੀਂ।
First Published: Monday, 17 July 2017 4:01 PM

Related Stories

ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ
ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ

ਨਵੀਂ ਦਿੱਲੀ: ਬਿਹਾਰ ਦੇ ਲਾਲੂ ਪਰਿਵਾਰ ‘ਤੇ ਇੱਕ ਹੋਰ ਸੰਕਟ ਆ ਗਿਆ ਹੈ।

ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ
ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ

ਪਟਨਾ: ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ

ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ
ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ

ਨਵੀਂ ਦਿੱਲੀ: ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਇਕ ਸਾਮਾਨ ਵੇਚਣ ਵਾਲੇੇ

ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਬਿਹਾਰ ਦੀ ਸਿਆਸਤ ਵਿੱਚ ਅਚਾਨਕ ਸਿਆਸੀ ਪਾਰਾ ਚੜ ਗਿਆ ਹੈ। ਬਿਹਾਰ ਦੇ

ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ
ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ 10 ਹਜ਼ਾਰ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ
ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ

ਨਵੀਂ ਦਿੱਲੀ: ਚਾਰ ਗ਼ੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਨੇ ਬੁੱਧਵਾਰ ਨੂੰ ਸੁਪਰੀਮ

ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ
ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਮੁਸੀਬਤ

ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ

ਨਵੀਂ ਦਿੱਲੀ: ਇਰਾਕ ਦੇ ਮੌਸੂਲ ਤੋਂ ਲਾਪਤਾ ਹੋਏ 39 ਭਾਰਤੀਆਂ ਨੂੰ ਲੈ ਕੇ ਵਿਦੇਸ਼

ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ
ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ

ਚੰਡੀਗੜ੍ਹ: ਬਿਹਾਰ ਦੇ ਮਹਾਗਠਜੋੜ ‘ਚ ਜਾਰੀ ਤਣਾਅ ਵਿਚਕਾਰ ਆਰ.ਜੇ.ਡੀ. ਪ੍ਰਮੁੱਖ