ਆਰੂਸ਼ੀ ਕਤਲ ਕੇਸ 'ਚੋਂ ਮਾਪੇ ਬਰੀ, ਤਾਂ ਫਿਰ ਹੱਤਿਆਰਾ ਕੌਣ..?

By: ABP Sanjha | | Last Updated: Thursday, 12 October 2017 3:22 PM
ਆਰੂਸ਼ੀ ਕਤਲ ਕੇਸ 'ਚੋਂ ਮਾਪੇ ਬਰੀ, ਤਾਂ ਫਿਰ ਹੱਤਿਆਰਾ ਕੌਣ..?

ਨਵੀਂ ਦਿੱਲੀ: ਨੋਇਡਾ ਦੇ ਚਰਚਿਤ ਆਰੂਸ਼ੀ-ਹੇਮਰਾਜ ਕਤਲ ਕੇਸ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਪਲਟਦਿਆਂ ਮ੍ਰਿਤਕਾ ਦੇ ਮਾਂ-ਬਾਪ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਰਾਜੇਸ਼ ਤੇ ਨੁਪੂਰ ਤਲਵਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਤਾਂ ਕਰ ਦਿੱਤਾ ਹੈ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰੂਸ਼ੀ ਦਾ ਕਤਲ ਕਿਸ ਨੇ ਕੀਤਾ ਸੀ।

 

ਅਦਾਲਤ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਵੀ ਸਵਾਲ ਚੁੱਕੇ ਹਨ। ਸੀ.ਬੀ.ਆਈ. ਦੀ ਜਾਂਚ ਦੇ ਆਧਾਰ ‘ਤੇ ਤਲਵਾਰ ਜੋੜੇ ਨੂੰ ਆਪਣੀ ਧੀ ਤੇ ਨੌਕਰ ਦਾ ਕਤਲ ਦੇ ਇਲਜ਼ਾਮ ਵਿੱਚ ਦੋਸ਼ੀ ਦੱਸਦਿਆਂ ਵਿਸ਼ੇਸ਼ ਅਦਾਲਤ ਨੇ ਰਾਜੇਸ਼ ਤੇ ਨੁਪੂਰ ਤਲਵਾਰ ਨੂੰ 26 ਨਵੰਬਰ 2013 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਤਲਵਾਰ ਜੋੜੇ ਨੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਨੂੰ ਚੁਨੌਤੀ ਦਿੱਤੀ ਸੀ, ਜਿਸ ਦਾ ਅੱਜ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਬੀ.ਕੇ. ਨਾਰਾਇਣ ਤੇ ਜਸਟਿਸ ਏ.ਕੇ. ਮਿਸ਼ਰਾ ਦੇ ਬੈਂਚ ਦਾ ਫੈਸਲਾ ਸੁਣਾਇਆ ਗਿਆ ਹੈ।

 

ਦੱਸ ਦੇਈਏ ਕਿ 14 ਸਾਲਾ ਆਰੂਸ਼ੀ ਤਲਵਾਰ ਦਾ 16 ਮਈ 2008 ਨੂੰ ਕਤਲ ਹੋ ਗਿਆ ਸੀ। ਇਸ ਤੋਂ ਅਗਲੇ ਦਿਨ ਘਰ ਦੇ ਨੌਕਰ ਹੇਮਰਾਜ ਦੀ ਲਾਸ਼ ਵੀ ਉਸੇ ਇਮਾਰਤ ਦੀ ਛੱਤ ਤੋਂ ਮਿਲੀ ਸੀ, ਜਿੱਥੇ ਆਰੂਸ਼ੀ ਤੇ ਉਸ ਦੇ ਪਰਿਵਾਰ ਦਾ ਫਲੈਟ ਸੀ। ਇਨ੍ਹਾਂ ਕਤਲਾਂ ਦਾ ਇਲਜ਼ਾਮ ਡਾਕਟਰ ਜੋੜੇ ਰਾਜੇਸ਼ ਤੇ ਨੁਪੂਰ ਤਲਵਾਰ ਸਿਰ ਆ ਗਿਆ ਸੀ। ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਇਲਾਹਾਬਾਦ ਉੱਚ ਅਦਾਲਤ ਨੇ ਬਦਲਦਿਆਂ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

First Published: Thursday, 12 October 2017 3:22 PM

Related Stories

ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!
ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!

ਨਵੀਂ ਦਿੱਲੀ: ਗੁਜਰਾਤ ‘ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ

ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ
ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ

ਨਵੀਂ ਦਿੱਲੀ: ਗੁਜਰਾਤ ‘ਚ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਕਾਂਗਰਸ ਤੇ

ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ
ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ

ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ
ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ

ਨਵੀਂ ਦਿੱਲੀ: ਗੁਜਰਾਤ ‘ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ

 4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ
4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ

ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ

ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ
ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ

ਨਵੀਂ ਦਿੱਲੀ: ਕੇਰਲ ਸਰਕਾਰ ਨੇ ਸੂਬੇ ਦੇ ਸਟਾਰਟਅੱਪ ਮਿਸ਼ਨ ਤਹਿਤ ਸਾਰੀਆਂ

ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !
ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !

ਲਖਨਊ: ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ‘ਚ ਤਾਜ ਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ

ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ
ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ

'ਅਧਾਰ ਕਾਰਡ' ਦਾ ਨਵਾਂ ਸਿਆਪਾ!
'ਅਧਾਰ ਕਾਰਡ' ਦਾ ਨਵਾਂ ਸਿਆਪਾ!

ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ

ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ
ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ "ਹਾਈ-ਸਪੀਡ"

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500