ਮਾਂ-ਧੀ ਦੀ ਮੌਤ ਮਗਰੋਂ ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ.. ?

By: ਰਵੀ ਇੰਦਰ ਸਿੰਘ | | Last Updated: Thursday, 11 January 2018 1:53 PM
ਮਾਂ-ਧੀ ਦੀ ਮੌਤ ਮਗਰੋਂ ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ.. ?

ਫਰੀਦਾਬਾਦ: ਪ੍ਰਾਈਵੇਟ ਹਸਪਤਾਲ ‘ਤੇ ਤੇਜ਼ ਬੁਖਾਰ ਦੀ ਗਰਭਵਤੀ ਮਰੀਜ਼ ਤੇ ਉਸ ਦੇ ਬੱਚੇ ਦੀ ਮੌਤ ਤੋਂ ਬਾਅਦ 18 ਲੱਖ ਰੁਪਏ ਦਾ ਬਿੱਲ ਬਣਾ ਦੇਣ ਦਾ ਇਲਜ਼ਾਮ ਹੈ। ਏਸ਼ੀਅਨ ਹਸਪਤਾਲ ਨੇ 22 ਦਿਨ ਗਰਭਵਤੀ ਔਰਤ ਦਾ ਇਲਾਜ ਕੀਤਾ, ਪਰ ਨਾ ਹੀ ਉਹ ਮਰੀਜ਼ ਨੂੰ ਬਚਾ ਸਕੇ ਤੇ ਨਾ ਹੀ ਉਸ ਦੇ ਪੇਟ ‘ਚ ਪਲ ਰਹੇ 7 ਮਹੀਨਿਆਂ ਦੇ ਬੱਚੇ ਨੂੰ ਬਚਾ ਸਕੇ। ਮਰੀਜ਼ ਦੇ ਪਿਤਾ ਨੇ ਇਲਜ਼ਾਮ ਲਾਏ ਕਿ ਹਸਪਤਾਲ ਲਗਾਤਾਰ ਪੈਸੇ ਜਮ੍ਹਾਂ ਕਰਵਾਉਂਦਾ ਰਿਹਾ ਪਰ ਜਿਸ ਦਿਨ ਹੋਰ ਪੈਸੇ ਜਮ੍ਹਾਂ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ, ਉਸੇ ਦਿਨ ਹਸਪਤਾਲ ਨੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ।

 

ਫਰੀਦਾਬਾਦ ਦੇ ਪਿੰਡ ਨਚੌਲੀ ਦੇ ਰਹਿਣ ਵਾਲੇ ਸੀਤਾਰਾਮ ਨੇ ਦੱਸਿਆ ਕਿ 13 ਦਸੰਬਰ, 2017 ਨੂੰ ਉਨ੍ਹਾਂ ਦੀ 20 ਸਾਲਾ ਧੀ ਸ਼ਵੇਤਾ ਨੂੰ ਏਸ਼ੀਅਨ ਹਸਪਤਾਲ ਵਿੱਚ ਤੇਜ਼ ਬੁਖਾਰ ਹੋਣ ਕਰਕੇ ਦਾਖਲ ਕਰਵਾਇਆ ਗਿਆ। ਤਿੰਨ-ਚਾਰ ਦਿਨਾਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਸ਼ਵੇਤਾ ਦੇ ਪੇਟ ‘ਚ ਬੱਚੇ ਦੀ ਮੌਤ ਹੋ ਗਈ ਹੈ ਤੇ ਤੁਰੰਤ ਆਪ੍ਰੇਸ਼ਨ ਕਰਨਾ ਹੋਵੇਗਾ। ਡਾਕਟਰਾਂ ਨੇ ਸ਼ੁਰੂ ਵਿੱਚ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ।

Asian_Hospital_18_Lakh_Bill_Pregnant_Woman_foetus_dies

ਸੀਤਾਰਾਮ ਨੇ ਇਲਜ਼ਾਮ ਲਾਇਆ ਕਿ ਡਾਕਟਰਾਂ ਨੇ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਹੋਣ ਪਹਿਲਾਂ ਆਪ੍ਰੇਸ਼ਨ ਸ਼ੁਰੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੈਸਿਆਂ ਦਾ ਇੰਤਜ਼ਾਮ ਹੋਇਆ, ਉਦੋਂ ਤਕ ਸ਼ਵੇਤਾ ਦੇ ਪੇਟ ਵਿੱਚ ਇਨਫੈਕਸ਼ਨ ਫੈਲ ਗਿਆ ਤੇ ਉਸ ਦੇ ਗਰਭ ਵਿੱਚ ਪਲ ਰਹੀ 7 ਮਹੀਨਿਆਂ ਦੀ ਬੱਚੀ ਮ੍ਰਿਤ ਪਾਈ ਗਈ।

 

ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਧੀ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਆਈ.ਸੀ.ਯੂ. ਵਿੱਚ ਭੇਜ ਦਿੱਤਾ ਗਿਆ। ਸੀਤਾਰਾਮ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਆਪਣੀ ਬਿਮਾਰ ਧੀ ਨਾਲ ਮਿਲਣ ਹੀ ਨਹੀਂ ਦਿੱਤਾ ਗਿਆ। 5 ਜਨਵਰੀ ਨੂੰ ਜਦੋਂ ਉਹ ਸ਼ਵੇਤਾ ਨੂੰ ਵੇਖਣ ਗਏ ਤਾਂ ਉਹ ਬੇਹੋਸ਼ ਪਈ ਸੀ। ਹਸਪਤਾਲ ਨੇ ਸੀਤਾਰਾਮ ਨੂੰ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਮਨ੍ਹਾ ਕਰ ਦਿੱਤਾ। ਸੀਤਾਰਾਮ ਮੁਤਾਬਕ ਇਸ ਤੋਂ ਥੋੜ੍ਹੇ ਸਮੇਂ ਬਾਅਦ ਹਸਪਤਾਲ ਨੇ ਸ਼ਵੇਤਾ ਨੂੰ ਮ੍ਰਿਤ ਐਲਾਨ ਦਿੱਤਾ।

 

ਸੀਤਾਰਾਮ ਹਸਪਤਾਲ ਦੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ ਤੇ ਉਨ੍ਹਾਂ ਹਸਪਤਾਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

First Published: Thursday, 11 January 2018 1:52 PM

Related Stories

ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ

ਨਵੀਂ ਦਿੱਲੀ: ਆਫ਼ਿਸ ਆਫ ਪ੍ਰੋਫਿਟ ਮਾਮਲੇ ਵਿੱਚ ਆਪਣੀਆਂ ਸੀਟਾਂ ਤੋਂ ਹੱਥ ਧੋਣ ਵਾਲੇ

ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ
ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

ਨਵੀਂ ਦਿੱਲੀ: ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ

'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'
'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'

ਨਵੀਂ ਦਿੱਲੀ: ਇਸ ਸਾਲ ਹੋਣ ਵਾਲੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਰਨਾਟਕ ਵੀ ਸ਼ਾਮਲ

ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ
ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ

ਨਵੀਂ ਦਿੱਲੀ: ਗਣਤੰਤਰ ਦਿਵਸ ਤੋਂ ਪਹਿਲਾਂ, ਭਾਰਤ ਦੇ ਸਭ ਮੋਸਟ ਵਾਂਟੇਡ ਅੱਤਵਾਦੀ

ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ
ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ

ਨਵੀਂ ਦਿੱਲੀ: ਮੁਲਕ ਵਿੱਚ ਹੁਣ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲ ਰਹੀਆਂ ਹਨ।

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ
ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ

ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ
ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ

ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ

ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ
ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ

ਪਟਨਾ : ਬਿਹਾਰ ਦੇ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਕ ਦੂਸਰੇ ਦਾ ਹੱਥ ਫੜ ਕੇ ਦਾਜ ਅਤੇ