ਸਾਈਕਲ ਨਾਲ ਬੰਨ੍ਹ ਕੇ ਘਰ ਲੈ ਗਿਆ ਭਰਾ ਦੀ ਲਾਸ਼

By: abp sanjha | | Last Updated: Thursday, 20 April 2017 2:15 PM
ਸਾਈਕਲ ਨਾਲ ਬੰਨ੍ਹ ਕੇ ਘਰ ਲੈ ਗਿਆ ਭਰਾ ਦੀ ਲਾਸ਼

credit: thenortheasttoday

ਗੁਹਾਟੀ: ਅਸਮ ਦੇ ਮਾਜੁਲੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਵਿਵਸਥਾ ਉੱਤੇ ਕਈ ਸੁਆਲ ਖੜ੍ਹੇ ਕਰਦਾ ਹੈ। ‘ਦ ਇੰਡਿਅਨ ਐਕਸਪ੍ਰੈਸ’ ਮੁਤਾਬਕ ਮਾਜੁਲੀ ਵਿੱਚ ਇੱਕ ਸ਼ਖਸ ਆਪਣੇ ਭਰਾ ਦੀ ਲਾਸ਼ ਸਾਈਕਲ ਨਾਲ ਬੰਨ੍ਹ ਕੇ ਹਸਪਤਾਲ ਤੋਂ ਘਰ ਲੈ ਗਿਆ।
ਇਸ ਖ਼ਬਰ ਦੇ ਸਾਹਮਣੇ ਆਉਣ ਬਾਅਦ ਇਲਾਕੇ ਵਿੱਚ ਹਲਚਲ ਮੱਚ ਗਈ। ਪ੍ਰਸ਼ਾਸਨ ਇਸ ਦੀ ਜਾਂਚ ਵਿੱਚ ਜੁਟ ਗਿਆ ਪਰ ਜਦੋਂ ਪ੍ਰਸ਼ਾਸਨ ਦੀ ਟੀਮ ਸ਼ਖ਼ਸ ਦੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਇੱਕ ਬਾਂਸ ਦਾ ਬਣਿਆ ਪੁਲ ਡਿੱਗ ਗਿਆ। ਜਾਂਚ ਟੀਮ ਦੇ ਮੈਂਬਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਰਾਜ ਸਿਹਤ ਵਿਭਾਗ ਦੇ ਡਾਇਰੈਕਟਰ ਵਾਲ-ਵਾਲ ਬਚ ਗਏ। ਪੁਲ ਟੁੱਟਣ ਦੀ ਘਟਨਾ ਬੁੱਧਵਾਰ ਦੀ ਹੈ।
ਮਾਜੁਲੀ ਜ਼ਿਲ੍ਹੇ ਦੇ ਡੀਸੀਪੀ ਪੱਲਵ ਗੋਪਾਲ ਝਾਅ ਨੇ ਦੱਸਿਆ ਕਿ ਲੋਕਾਂ ਨੇ ਸਾਈਕਲ ‘ਤੇ ਲਾਸ਼ ਲੈ ਜਾਣ ਵਾਲੇ ਮਾਮਲੇ ਦੀ ਦੋ ਤਰ੍ਹਾਂ ਜਾਂਚ ਸ਼ੁਰੂ ਕੀਤੀ। ਪਹਿਲਾ ਇਹ ਕਿ ਲਾਸ਼ ਨੂੰ ਘਰ ਤੱਕ ਲੈ ਜਾਣ ਲਈ 108 ਨੰਬਰ ਐਂਬੂਲੈਂਸ ਉੱਤੇ ਕਾਲ ਕਰਨ ਦੀ ਗੱਲ ਸੱਚੀ ਹੈ। ਦੂਸਰੀ ਕੀ ਹਸਪਤਾਲ ਦੇ ਕਿਸੇ ਕਰਮਚਾਰੀ ਨੇ ਲਾਸ਼ ਨੂੰ ਸਾਈਕਲ ‘ਤੇ ਬੰਨ੍ਹਿਆ ਦੇਖਿਆ ਸੀ।
ਸਭ ਤੋਂ ਖਾਸ ਗੱਲ ਇਹ ਹੈ ਕਿ ਜਿਸ ਮਾਜੁਲੀ ਜ਼ਿਲ੍ਹੇ ਵਿੱਚ ਇਹ ਪੁੱਲ ਟੁੱਟਣ ਦੀ ਘਟਨਾ ਸਾਹਮਣੇ ਆਈ, ਉਹ ਮਾਜੁਲੀ ਜ਼ਿਲ੍ਹਾ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੀਵਾਲ ਦਾ ਵਿਧਾਨ ਸਭਾ ਖੇਤਰ ਹੈ। ਜਿੱਥੇ ਇੱਕ ਲਾਸ਼ ਨੂੰ ਸਾਈਕਲ ਨਾਲ ਬੰਨ੍ਹ ਕੇ ਘਰ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਉੱਥੇ ਹੀ ਦੂਜੇ ਪਾਸੇ ਪੁਲ ਦੇ ਟੁੱਟ ਜਾਣ ਦੀ ਘਟਨਾ ਸਰਕਾਰ ਉੱਤੇ ਸੁਆਲ ਖੜ੍ਹੇ ਕਰਦੀ ਹੈ।
First Published: Thursday, 20 April 2017 2:15 PM

Related Stories

ਕਸ਼ਮੀਰੀ ਕਮਾਂਡਰ ਸਬਜ਼ਾਰ ਮਾਰੇ ਜਾਣ 'ਤੇ ਤੜਪਿਆ ਪਾਕਿ, UN ਕੋਲ ਪਹੁੰਚ
ਕਸ਼ਮੀਰੀ ਕਮਾਂਡਰ ਸਬਜ਼ਾਰ ਮਾਰੇ ਜਾਣ 'ਤੇ ਤੜਪਿਆ ਪਾਕਿ, UN ਕੋਲ ਪਹੁੰਚ

ਸ੍ਰੀਨਗਰ: ਹਿਜ਼ਬੁਲ ਮੁਜ਼ਾਹਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜ਼ਾਰ ਭੱਟ ਦੇ ਮਾਰੇ ਜਾਣ

ਕਸ਼ਮੀਰ 'ਚ ਫਿਰ ਖੌਲਿਆ ਖੂਨ, ਨਾਜ਼ੁਕ ਇਲਾਕੇ ਸੀਲ
ਕਸ਼ਮੀਰ 'ਚ ਫਿਰ ਖੌਲਿਆ ਖੂਨ, ਨਾਜ਼ੁਕ ਇਲਾਕੇ ਸੀਲ

ਸ਼੍ਰੀਨਗਰ: ਨਾਜ਼ੁਕ ਹਾਲਾਤ ਕਾਰਨ ਲਾਅ ਐਂਡ ਆਰਡਰ ਬਰਕਰਾਰ ਰੱਖਣ ਲਈ ਸ਼੍ਰੀਨਗਰ ਦੇ 7

CBSE 12ਵੀਂ ਦਾ ਨਤੀਜਾ ਦੇਖੋ
CBSE 12ਵੀਂ ਦਾ ਨਤੀਜਾ ਦੇਖੋ

ਨਵੀਂ ਦਿੱਲੀ:- ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਤੁਹਾਡੇ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ !
ਤੁਹਾਡੇ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ !

ਦਿੱਲੀ: ਹੁਣ ਵਪਾਰਕ ਜ਼ਰੂਰਤਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ ਟੈਕਸੀ, ਆਟੋ-ਰਿਕਸ਼ਾ

ਕੇਂਦਰ ਖ਼ਿਲਾਫ ਕੇਰਲ ਦਾ 'ਬੀਫ ਮੇਲਾ'
ਕੇਂਦਰ ਖ਼ਿਲਾਫ ਕੇਰਲ ਦਾ 'ਬੀਫ ਮੇਲਾ'

ਤਿਰਵੰਤਪੁਰਮ: ਕਤਲ ਲਈ ਪਸ਼ੂ ਬਾਜ਼ਾਰ ਤੋਂ ਪਸ਼ੂਆਂ ਦੀ ਖ਼ਰੀਦ-ਵਿਕਰੀ ‘ਤੇ ਪਾਬੰਦੀ

ਸਬਜ਼ਾਰ ਦੇ ਮਾਰੇ ਜਾਣ ਤੋਂ ਬਾਅਦ ਵਾਦੀ 'ਚ ਹਿੰਸਾ,ਮੋਬਾਈਲ ਇੰਟਰਨੈੱਟ ਸੇਵਾ ਬੰਦ
ਸਬਜ਼ਾਰ ਦੇ ਮਾਰੇ ਜਾਣ ਤੋਂ ਬਾਅਦ ਵਾਦੀ 'ਚ ਹਿੰਸਾ,ਮੋਬਾਈਲ ਇੰਟਰਨੈੱਟ ਸੇਵਾ ਬੰਦ

ਸ੍ਰੀਨਗਰ : ਹਿਜ਼ਬੁਲ ਮੁਜ਼ਾਹਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜ਼ਾਰ ਭੱਟ ਦੇ ਮਾਰੇ ਜਾਣ

ਮੋਦੀ ਨਿਤਿਸ਼ ਮੁਲਾਕਾਤ 'ਤੇ ਸਿਆਸੀ ਅਟਕਲਾਂ ਤੇਜ਼
ਮੋਦੀ ਨਿਤਿਸ਼ ਮੁਲਾਕਾਤ 'ਤੇ ਸਿਆਸੀ ਅਟਕਲਾਂ ਤੇਜ਼

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ

ਸਿੱਖਾਂ ਦੀ ਕੁੱਟਮਾਰ ਖਿਲਾਫ ਡਟਿਆ ਪੰਜਾਬ
ਸਿੱਖਾਂ ਦੀ ਕੁੱਟਮਾਰ ਖਿਲਾਫ ਡਟਿਆ ਪੰਜਾਬ

ਅਜਮੇਰ:- ਰਾਜਸਥਾਨ ‘ਚ ਸਿੱਖਾਂ ਨਾਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਦੇ ਮੁੱਖ

CBSE ਤੇ ICSE ਬਾਰਵੀਂ ਦੇ ਨਤੀਜੇ
CBSE ਤੇ ICSE ਬਾਰਵੀਂ ਦੇ ਨਤੀਜੇ

ਦਿੱਲੀ:- ਸੀਬੀਐਸਈ ਦੇ ਬਾਰਵੀਂ ਜਮਾਤ ਦੇ ਨਤੀਜੇ ਕੱਲ ਸਵੇਰੇ ਐਲਾਨ ਦਿੱਤੇ ਜਾਣਗੇ

ਮੋਦੀ ਦੇ ਇਮਤਿਹਾਨ 'ਚ ਹਰਸਿਮਰਤ ਬਾਦਲ ਫ਼ੇਲ੍ਹ
ਮੋਦੀ ਦੇ ਇਮਤਿਹਾਨ 'ਚ ਹਰਸਿਮਰਤ ਬਾਦਲ ਫ਼ੇਲ੍ਹ

ਨਵੀਂ ਦਿੱਲੀ : ਮੋਦੀ ਸਰਕਾਰ ਆਪਣੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਦੇ ਜਸ਼ਨ ਵਿੱਚ