ਕਾਰਡ ਤੇ ਪਿੰਨ ਤੋਂ ਬਗ਼ੈਰ ਚੱਲਣ ਵਾਲਾ ATM ਜਲਦ

By: Rajiv Sharma | | Last Updated: Saturday, 6 January 2018 2:20 PM
ਕਾਰਡ ਤੇ ਪਿੰਨ ਤੋਂ ਬਗ਼ੈਰ ਚੱਲਣ ਵਾਲਾ ATM ਜਲਦ

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ- ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੇ ਗਾਹਕਾਂ ਨੂੰ ਹੁਣ ਅਜਿਹਾ ਏਟੀਐਮ ਦੇਣ ਦੀ ਯੋਜਨਾ ਬਣਾਈ ਹੈ ਜਿਸ ਨੂੰ ਚਲਾਉਣ ਲਈ ਉਨ੍ਹਾਂ ਨੂੰ ਨਾ ਕਾਰਡ ਦੀ ਲੋੜ ਪਵੇਗੀ ਅਤੇ ਨਾ ਹੀ ਪਿੰਨ ਦੀ। ਅਜਿਹਾ ਸੰਭਵ ਹੋ ਸਕੇਗਾ ਉਸ ਨਵੀਂ ਤਕਨੀਕ ਨਾਲ ਜੋ ਯੈੱਸ ਬੈਂਕ ਨੂੰ ਆਪਣੇ ਨਵੇਂ ਕਰਾਰ ਰਾਹੀਂ ਮਿਲੇਗੀ।

ਯੈੱਸ ਬੈਂਕ ਨੇ ਫਿਨਟੈਕ ਖੇਤਰ ਦੀ ਸਮਾਰਟਐਪ ਪੇ-ਨੀਅਰਬਾਏ ਟੈਕਨਲੋਜੀਜ਼ ਦੇ ਨਾਲ ਇਕਰਾਰ ਕੀਤਾ ਹੈ। ਇਸ ਕਰਾਰ ਦੇ ਤਹਿਤ ਨੀਅਰਬਾਏ ਟੈੱਕ ਬੈਂਕ ‘ਤੇ ਅਧਾਰਿਤ ਯੈੱਸ ਬੈਂਕ ਦੇ ਗਾਹਕਾਂ ਨੂੰ ਅਜਿਹਾ ਏ.ਟੀ.ਐੱਮ. ਮੁਹੱਈਆ ਕਰਵਾਏਗੀ ਜਿਸ ਵਿੱਚ ਕਾਰਡ ਜਾਂ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਗਾਹਕ ਰਿਟੇਲਰਾਂ ਦੇ ਕੋਲ ਪੈਸੇ ਜਮ੍ਹਾਂ ਕਰਵਾ ਸਕਣਗੇ ਅਤੇ ਕਢਵਾ ਵੀ ਸਕਣਗੇ। ਯੈੱਸ ਬੈਂਕ ਅਤੇ ਨਿਅਰਬਾਏ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਦੇ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡਿਆ ਦੇ ਨਾਲ ਕਾਫੀ ਚੰਗੀ ਤਰ੍ਹਾਂ ਜੁੜ ਕੇ ਕੰਮ ਕੀਤਾ ਹੈ।

ਯੈੱਸ ਬੈਂਕ ਨੇ ਬਿਆਨ ਵਿੱਚ ਕਿਹਾ ਕਿ ਪੇ-ਨਿਅਰਬਾਏ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਸਮਾਰਟਫੋਨ ‘ਤੇ ਕੀਤੀ ਜਾ ਸਕੇਗੀ। ਇਸ ਵਿੱਚ ਰਿਟੇਲ ਗਾਹਕਾਂ ਲਈ ਅਧਾਰ ਏਟੀਐਮ-ਅਧਾਰ ਬੈਂਕ ਸ਼ਾਖਾਵਾਂ ਦੇ ਰੂਪ ਵਿੱਚ ਕੰਮ ਕਰ ਸਕਣਗੀਆਂ ਅਤੇ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਸੁਵਿਧਾ ਦੇ ਸਕਣਗੀਆਂ।

ਅਧਾਰ ਨੰਬਰ ਅਤੇ ਉਂਗਲੀ ਦੀ ਛਾਪ ਦੀ ਵਰਤੋਂ ਕਰਕੇ ਗਾਹਕ ਉਨ੍ਹਾਂ ਥਾਵਾਂ ਤੋਂ ਨਕਦੀ ਕੱਢ ਸਕੇਗਾ ਜਾਂ ਕਿਸੇ ਵੀ ਤਰ੍ਹਾਂ ਦਾ ਦੂਸਰਾ ਟ੍ਰਾਂਜ਼ੈਕਸ਼ਨ ਕਰ ਸਕੇਗਾ।
ਪੇ-ਨਿਅਰਬਾਏ ਅਧਾਰ ਏ.ਟੀ.ਐੱਮ. ਯੈੱਸ ਬੈਂਕ ਅਤੇ ਬਿਜ਼ਨੈਸ ਕਾਰਸਪੌਂਡੈਂਟ ਦੇ ਜ਼ਰੀਏ ਉਪਲੱਬਧ ਹੋਵੇਗੀ। ਇਸ ਦੇ ਨੈੱਟਵਰਕ ਵਿੱਚ 40,000 ਪੁਆਇੰਟ ਹੋਣਗੇ।

First Published: Saturday, 6 January 2018 1:27 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ