ਅਯੋਧਿਆ ਕੇਸ ਦੀ ਸੁਣਵਾਈ ਸ਼ੁਰੂ, ਅਗਲੀ ਤਾਰੀਖ 8 ਫਰਵਰੀ

By: ABP Sanjha | | Last Updated: Tuesday, 5 December 2017 5:24 PM
ਅਯੋਧਿਆ ਕੇਸ ਦੀ ਸੁਣਵਾਈ ਸ਼ੁਰੂ, ਅਗਲੀ ਤਾਰੀਖ 8 ਫਰਵਰੀ

ਨਵੀ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ ਦੀ ਸੁਣਵਾਈ 8 ਫਰਵਰੀ, 2018 ਤੱਕ ਟਾਲ ਦਿੱਤੀ ਹੈ। ਕੋਰਟ ਨੇ ਕਿਹਾ ਕਿ ਸਾਰੇ ਪੱਖਾਂ ਵੱਲੋਂ ਦਿੱਤੇ ਗਏ 19,950 ਪੇਜ਼ਾਂ ਦੇ ਦਸਤਾਵੇਜ਼ ਨੂੰ ਜਲਦ ਤੋਂ ਜਲਦ ਜਮ੍ਹਾਂ ਕਰਾਇਆ ਜਾਵੇ। ਸੁੰਨੀ ਵਕਫ ਬੋਰਡ ਦੇ ਵਕੀਲ ਕਪਿਲ ਸਿੱਬਲ ਸਣੇ ਤਿੰਨ ਵਕੀਲਾਂ ਨੇ ਕੇਸ ਦੀ ਸੁਣਵਾਈ ਦੀ ਤਰੀਕ ਜੁਲਾਈ 2019 ਤੋਂ ਬਾਅਦ ਪਾਉਣ ਦੀ ਮੰਗ ਕੀਤੀ।

ਇਸ ‘ਤੇ ਅਦਾਲਤ ਨੇ ਸਿੱਬਲ ਨੂੰ ਪੁੱਛਿਆ ਕਿ ਅਦਾਲਤ ਇਸ ਬਿਆਨ ਨੂੰ ਰਿਕਾਰਡ ਕਰ ਸਕਦੀ ਹੈ ਪਰ ਕਪਿਲ ਸਿੱਬਲ ਨੇ ਇਸ ਬਿਆਨ ਨੂੰ ਰਿਕਾਰਡ ‘ਤੇ ਲੈਣ ਤੋਂ ਮਨ੍ਹਾਂ ਕਰ ਦਿੱਤਾ। ਕਪਿਲ ਸਿੱਬਲ ਨੇ ਕਿਹਾ ਕਿ ਆਖਰ ਇਸ ਮਾਮਲੇ ਨੂੰ ਸੁਣਨਾ ਇੰਨਾ ਜਲਦੀ ਕਿਉਂ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ? ਇਸ ‘ਤੇ ਅਦਾਲਤ ਨੇ ਜਵਾਬ ਦਿੱਤਾ ਕਿ ਆਖ਼ਰ ਕਿਤੋਂ ਤਾਂ ਸ਼ੁਰੂਆਤ ਕਰਨੀ ਪਵੇਗੀ।

ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਮੌਜੂਦਾ 3 ਜੱਜਾਂ ਦੀ ਬੈਂਚ ਵਿੱਚ ਸੁਣਵਾਈ ਦੀ ਪੈਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 145 ਤਹਿਤ ਸੁਣਵਾਈ ਦੀ ਪ੍ਰਕਿਰਿਆ ਮੁਤਾਬਕ ਕੋਰਟ ਕੋਲ ਸੁਣਵਾਈ ਦੀ ਤਰੀਕ ਤੈਅ ਕਰਨ ਦਾ ਅਧਿਕਾਰ ਹੈ। ਕਪਿਲ ਸਿੱਬਲ ਨੇ ਕਿਹਾ ਕਿ ਇਹ ਮਾਮਲਾ ਧਰਮ ਨਿਰਪੱਖਤਾ ਨਾਲ ਸਬੰਧਤ ਹੈ, ਜੋ ਸੰਵਿਧਾਨ ਦਾ ਇੱਕ ਬੁਨਿਆਦੀ ਤੱਤ ਹੈ। ਇਸ ਲਈ ਮਾਮਲੇ ਨੂੰ ਸੰਵਿਧਾਨਕ ਬੈਂਚ ਕੋਲ ਜਾਣਾ ਚਾਹੀਦਾ ਹੈ। ਅਦਾਲਤ ਨੇ ਮਾਮਲਾ ਵੱਡਾ ਬੈਂਚ ‘ਤੇ ਭੇਜਣ ਲਈ ਮਾਮਲੇ ‘ਤੇ ਕੁਝ ਨਹੀਂ ਕਿਹਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਅਬਦੁਲ ਨਜ਼ੀਰ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੇ ਹਨ।

First Published: Tuesday, 5 December 2017 5:24 PM

Related Stories

ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ
ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ

ਚੰਡੀਗੜ੍ਹ: ਗੁਜਰਾਤ ਚੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ

80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !
80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !

ਨਵੀਂ ਦਿੱਲੀ: ਗੁਜਰਾਤ ‘ਚ ਭਾਜਪਾ ਪੱਖੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪਾਰਟੀ

ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!
ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!

ਅਹਿਮਦਾਬਾਦ: ਗੁਜਰਾਤ ਵਿੱਚ ਬੀਜੇਪੀ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ‘ਤੇ ਕਾਂਗਰਸ

ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ
ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ

ਨਵੀਂ ਦਿੱਲੀ: ਗੁਜਰਾਤ ਵਿੱਚ ਬੀਜੇਪੀ ਆਪਣੇ ਟੀਚੇ ਦੇ ਕਰੀਬ ਭਾਵੇਂ ਨਾ ਪੁੱਜੀ ਹੋਵੇ

ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ
ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਬੀਅਰ ਪਸੰਦ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ।

ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !
ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !

ਨਵੀਂ ਦਿੱਲੀ: ਆਂਧਰ ਪ੍ਰਦੇਸ਼ ਵਿੱਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ

ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE
ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ

 ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE
ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE

ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ

ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE
ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ