ਸੈਂਸਰ ਬੋਰਡ ਤੋਂ ਪਾਸ ਹੋਣ ਦੇ ਬਾਵਜੂਦ ਕਈ ਸੂਬਿਆਂ 'ਚ 'ਪਦਮਾਵਤ' ਬੈਨ

By: ABP Sanjha | | Last Updated: Saturday, 13 January 2018 4:38 PM
ਸੈਂਸਰ ਬੋਰਡ ਤੋਂ ਪਾਸ ਹੋਣ ਦੇ ਬਾਵਜੂਦ ਕਈ ਸੂਬਿਆਂ 'ਚ 'ਪਦਮਾਵਤ' ਬੈਨ

ਨਵੀਂ ਦਿੱਲੀ: ਪਦਮਾਵਤੀ ਤੋਂ ਪਦਮਾਵਤ ਹੋਈ ਫ਼ਿਲਮ ਆਉਣ ਵਾਲੀ 25 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਬਦਲਾਅ ਦੇ ਬਾਵਜੂਦ ਵਿਵਾਦ ਫ਼ਿਲਮ ਦਾ ਖਹਿੜਾ ਛੱਡਦੇ ਵਿਖਾਈ ਨਹੀਂ ਦੇ ਰਹੇ। ਹੁਣ ਇਹ ਸਾਫ਼ ਨਹੀਂ ਹੋ ਰਿਹਾ ਕਿ ਕਿਹੜਾ ਸੂਬਾ ਇਸ ਫ਼ਿਲਮ ਨੂੰ ਰਿਲੀਜ਼ ਕਰੇਗਾ ਅਤੇ ਕਿਹੜਾ ਨਹੀਂ। ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਵੀ ਬੀਜੇਪੀ ਦੀ ਸਰਕਾਰ ਵਾਲੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਨੂੰ ਬੈਨ ਕਰਨ ਦਾ ਹੁਕਮ ਦੇ ਦਿੱਤਾ ਹੈ।

 

ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਇਹ ਫ਼ਿਲਮ ਨਹੀਂ ਵਿਖਾਈ ਜਾਵੇਗੀ। ਰਾਜਸਥਾਨ ਵਿੱਚ ਬੀਜੇਪੀ ਨੇ ਫ਼ਿਲਮ ‘ਤੇ ਬੈਨ ਲਾਉਣ ਦਾ ਫ਼ੈਸਲਾ ਲਿਆ ਹੈ। ਭਾਵੇਂ ਗੁਜਰਾਤ ਦੇ ਸੀ.ਐੱਮ. ਵਿਜੇ ਰੁਪਾਣੀ ਹੋਣ ਜਾਂ ਫਿਰ ਰਾਜਸਥਾਨ ਦੀ ਵਸੁੰਧਰਾ ਰਾਜੇ, ਇਹ ਪਦਮਾਵਤ ਦਾ ਵਿਰੋਧ ਕਰ ਰਹੇ ਹਨ।

 

ਪਰ ਇਨ੍ਹਾਂ ਦੇ ਉਲਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦਾ ਫ਼ਿਲਮ ਬਾਰੇ ਸਟੈਂਡ ਵੱਖਰਾ ਹੈ। ਯੋਗੀ ਨੇ ਕਿਹਾ ਕਿ ਯੂ.ਪੀ. ਵਿੱਚ ਫ਼ਿਲਮ ਵਿਖਾਈ ਜਾਵੇਗੀ। ਯੂ.ਪੀ. ਬਾਕੀ ਸੂਬਿਆਂ ਤੋਂ ਅਲੱਗ ਚੱਲ ਰਿਹਾ ਹੈ।

 

ਪਹਿਲਾਂ ਵਾਂਗ ਕਰਨੀ ਸੈਨਾ ਬਦਲਾਅ ਤੋਂ ਬਾਅਦ ਵੀ ਫ਼ਿਲਮ ਦਾ ਵਿਰੋਧ ਕਰ ਰਹੀ ਹੈ। ਕਰਨੀ ਸੈਨਾ ਫ਼ਿਲਮ ਰਿਲੀਜ਼ ਹੋਣ ‘ਤੇ ਸਿਨਮਾ ਘਰ ਫੂਕਣ ਦੀ ਧਮਕੀ ਦੇ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਸ ਫ਼ਿਲਮ ਨੂੰ ਕਿਵੇਂ ਦਾ ਹੁੰਗਾਰਾ ਦਿੰਦੇ ਹਨ, ਜੋ ਕਿ 25 ਜਨਵਰੀ ਤੋਂ ਬਾਅਦ ਸਾਫ ਹੋ ਜਾਵੇਗਾ।

First Published: Saturday, 13 January 2018 4:38 PM

Related Stories

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ

ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ
ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।