ਰਾਹੁਲ 'ਤੇ ਇਲਜ਼ਾਮ ਲਾਉਣ ਵਾਲੀ ਬਰਖਾ ਕਾਂਗਰਸ 'ਚੋਂ ਬਾਹਰ

By: abp sanjha | | Last Updated: Friday, 21 April 2017 12:36 PM
ਰਾਹੁਲ 'ਤੇ ਇਲਜ਼ਾਮ ਲਾਉਣ ਵਾਲੀ ਬਰਖਾ ਕਾਂਗਰਸ 'ਚੋਂ ਬਾਹਰ

ਨਵੀਂ ਦਿੱਲੀ: ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਮਾਕਨ ਉੱਤੇ ਕਈ ਗੰਭੀਰ ਇਲਜ਼ਾਮ ਲਾਉਣ ਵਾਲੀ ਬਰਖਾ ਸਿੰਘ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਹੈ। ਦੱਸ ਦੇਈਏ ਵੀਰਵਾਰ ਨੂੰ ਬਰਖਾ ਸਿੰਘ ਨੇ ਦਿੱਲੀ ਮਹਿਲਾ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰਾਹੁਲ ਦੀ ਅਗਵਾਈ ਵਿੱਚ ਕਾਂਗਰਸ ਨੇ ਮਹਿਲਾਵਾਂ ਦਾ ਇਸਤੇਮਾਲ ਸਿਰਫ਼ ਵੋਟ ਬਟੋਰਨ ਲਈ ਕੀਤਾ।
ਵੀਰਵਾਰ ਨੂੰ ਬਰਖਾ ਨੇ ਦਿੱਲੀ ਕਾਂਗਰਸ ਚੇਅਰਮੈਨ ਅਜੇ ਮਾਕਨ ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਮਹਿਲਾ ਚੇਅਰਪਰਸਨ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਤੋਂ ਪਾਰਟੀ ਨਹੀਂ ਸੰਭਲ ਰਹੀ ਤਾਂ ਉਹ ਛੱਡ ਦੇਣ, ਜੇਕਰ ਉਹ ਚੇਅਰਮੈਨ ਬਣ ਗਏ ਤਾਂ ਇਹ ‘ਡਿਜਾਸਟਰ’ (ਆਫ਼ਤ) ਹੋਵੇਗਾ।
ਬਰਖਾ ਨੇ ਅਜੇ ਮਾਕਨ ਤੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਮਹਿਲਾ ਸੁਰੱਖਿਆ ਦਾ ਮੁੱਦਾ ਕਾਫ਼ੀ ਜ਼ੋਰਾਂ ਨਾਲ ਚੁੱਕਦੀ ਹੈ ਪਰ ਉਸ ਦੀ ਕਥਨੀ ਤੇ ਕਰਨੀ ‘ਚ ਕਾਫ਼ੀ ਅੰਤਰ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੇਰੇ ਨਾਲ ਬਦਤਮੀਜ਼ੀ ਹੋਈ ਸੀ, ਜਿਸ ਦੀ ਸ਼ਿਕਾਇਤ ਮੈਂ ਸੋਨੀਆ ਗਾਂਧੀ ਨੂੰ ਵੀ ਕੀਤੀ ਸੀ ਪਰ ਉਸ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਨੂੰ ਟਿਕਟ ਦੇਣ ਦੀ ਵਾਰੀ ਆਈ, ਉਦੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਦਰਕਿਨਾਰ ਕਰ ਦਿੱਤਾ। ਇਸ ਮੁੱਦੇ ‘ਤੇ ਅਸੀਂ ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸਨ ਪਰ ਉਨ੍ਹਾਂ ਦਾ ਚਪੜਾਸੀ ਵੀ ਮਿਲਣ ਤੱਕ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਨੇ ਕਟਿਆਰ ਵਰਗੇ ਲੋਕ ਪ੍ਰਿਅੰਕਾ ਗਾਂਧੀ ‘ਤੇ ਕਮੈਂਟ ਕਰਦੇ ਹਨ ਤਾਂ ਰਾਹੁਲ ਗਾਂਧੀ ਦੇ ਦਫ਼ਤਰ ਵੱਲੋਂ ਸਾਨੂੰ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ ਪਰ ਜਦੋਂ ਅਸੀਂ ਪਾਰਟੀ ਅੰਦਰ ਕਿਸੇ ਦੀ ਸ਼ਿਕਾਇਤ ਕਰਦੇ ਹਾਂ ਤਾਂ ਸਾਡੀ ਸੁਣਾਈ ਨਹੀਂ ਹੁੰਦੀ।
First Published: Friday, 21 April 2017 12:36 PM

Related Stories

ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਬਿਹਾਰ ਦੀ ਸਿਆਸਤ ਵਿੱਚ ਅਚਾਨਕ ਸਿਆਸੀ ਪਾਰਾ ਚੜ ਗਿਆ ਹੈ। ਬਿਹਾਰ ਦੇ

ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ
ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ 10 ਹਜ਼ਾਰ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ
ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ

ਨਵੀਂ ਦਿੱਲੀ: ਚਾਰ ਗ਼ੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਨੇ ਬੁੱਧਵਾਰ ਨੂੰ ਸੁਪਰੀਮ

ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ
ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਮੁਸੀਬਤ

ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ

ਨਵੀਂ ਦਿੱਲੀ: ਇਰਾਕ ਦੇ ਮੌਸੂਲ ਤੋਂ ਲਾਪਤਾ ਹੋਏ 39 ਭਾਰਤੀਆਂ ਨੂੰ ਲੈ ਕੇ ਵਿਦੇਸ਼

ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ
ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ

ਚੰਡੀਗੜ੍ਹ: ਬਿਹਾਰ ਦੇ ਮਹਾਗਠਜੋੜ ‘ਚ ਜਾਰੀ ਤਣਾਅ ਵਿਚਕਾਰ ਆਰ.ਜੇ.ਡੀ. ਪ੍ਰਮੁੱਖ

2000 ਦੇ ਨੋਟਾਂ ਦੀ ਛਪਾਈ ਬੰਦ? ਪਾਰਲੀਮੈਂਟ 'ਚ ਉੱਠੇ ਸਵਾਲ
2000 ਦੇ ਨੋਟਾਂ ਦੀ ਛਪਾਈ ਬੰਦ? ਪਾਰਲੀਮੈਂਟ 'ਚ ਉੱਠੇ ਸਵਾਲ

ਨਵੀਂ ਦਿੱਲੀ: ਦੋ ਹਜ਼ਾਰ ਦੇ ਨੋਟ ਨੂੰ ਲੈ ਕੇ ਰਾਜ ਸਭਾ ਵਿੱਚ ਸਵਾਲ ਖੜ੍ਹੇ ਹੋਏ ਹਨ।

ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'
ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'

ਨਵੀਂ ਦਿੱਲੀ: ਸੰਜੇ ਗਾਂਧੀ ਦੀ ਜੈਵਿਕ ਪੁੱਤਰੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੇ

ਭਾਰਤ ਦੇ ਛੇ ਨੌਜਵਾਨ IS 'ਚ ਸ਼ਾਮਿਲ!
ਭਾਰਤ ਦੇ ਛੇ ਨੌਜਵਾਨ IS 'ਚ ਸ਼ਾਮਿਲ!

ਦਿੱਲੀ: ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਵੱਲੋਂ ਗ੍ਰਿਫਤਾਰ ਕੀਤੇ ਗਏ ਆਈ ਐਸ ਆਈ ਐਸ