ਬੀਜੇਪੀ ਲੀਡਰ ਦਾ ਆਨਲਾਈਨ ਸੈਕਸ ਰੈਕਟ 

By: abp sanjha | | Last Updated: Friday, 19 May 2017 4:27 PM
ਬੀਜੇਪੀ ਲੀਡਰ ਦਾ ਆਨਲਾਈਨ ਸੈਕਸ ਰੈਕਟ 

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੀ ਸਭ ਤੋਂ ਪੌਸ਼ ਅਰੇਰਾ ਕਾਲੋਨੀ ਵਿੱਚ ਚੱਲ ਰਹੇ ਆਨਲਾਈਨ ਸੈਕਸ ਰੈਕਟ ਦਾ ਪਰਦਾਫਾਸ਼ ਹੋਇਆ ਹੈ। ਸਾਈਬਰ ਪੁਲਿਸ ਨੇ ਰੈਕਟ ਨਾਲ ਜੁੜੇ ਬੀਜੇਪੀ ਦੇ ਸੂਬਾ ਮੀਡੀਆ ਇੰਚਾਰਜ ਨੀਰਜ ਸ਼ਾਕਿਆ ਦੇ ਨਾਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਗਰੋਹ ਦੇ ਚੁੰਗਲ ਤੋਂ ਮਹਾਰਾਸ਼ਟਰ ਤੇ ਮੇਘਾਲਿਆ ਦੀਆਂ ਚਾਰ ਲੜਕੀਆਂ ਨੂੰ ਬਚਾਇਆ ਹੈ।
ਰਾਜ ਸਾਈਬਰ ਪੁਲਿਸ ਨੂੰ ਆਨਲਾਈਨ ਵੈੱਬਸਾਈਟ ਜ਼ਰੀਏ ਸੈਕਸ ਰੈਕਟ ਚੱਲਣ ਦੀ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਵੈੱਬਸਾਈਟ ਜ਼ਰੀਏ ਗਾਹਕਾਂ ਨੂੰ ਬੁਕਿੰਗ ਦੀ ਸੁਵਿਧਾ ਦੇ ਨਾਲ ਲੜਕੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਆਨਲਾਈਨ ਸੈਕਸ ਰੈਕਟ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕੇ ਈ-7 ਅਰੇਰਾ ਕਾਲੋਨੀ ਦੇ ਅਸ਼ੋਕਾ ਸੁਸਾਇਟੀ ਦੇ ਇੱਕ ਫਲੈਟ ਵਿੱਚ ਚਲਾਇਆ ਜਾ ਰਿਹਾ ਸੀ।
ਪੁਲਿਸ ਨੇ ਫਲੈਟ ਉੱਤੇ ਛਾਪੇਮਾਰੀ ਦੌਰਾਨ ਨੌਂ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਨਾਲ ਹੀ ਮੁਲਜ਼ਮਾਂ ਦੇ ਚੁੰਗਲ ਤੋਂ ਮਹਾਰਾਸ਼ਟਰ ਤੇ ਮੇਘਾਲਿਆ ਦੀਆਂ ਚਾਰ ਲੜਕੀਆਂ ਨੂੰ ਵੀ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਗਰੋਹ ਦੇ ਮੈਂਬਰ ਏਸੀ ਵੱਖ-ਵੱਖ ਵੈੱਬਸਾਈਡ ਉੱਤੇ ਲੜਕੀਆਂ ਦੀ ਤਲਾਸ਼ ਕਰਦੇ ਸਨ ਜਿੱਥੇ ਬਾਇਓਡਾਟਾ ਮਿਲਦਾ ਸੀ।
ਬਾਇਉਡਾਟਾ ਦੇ ਜ਼ਰੀਏ ਮੁਲਜ਼ਮ ਲੜਕੀਆਂ ਨੂੰ ਹੋਟਲ ਦੇ ਰਿਸੈੱਪਸ਼ਨ, ਕਾਲ ਸੈਂਟਰ ਬਿਊਟੀ ਪਾਰਲਰ ਸਮੇਤ ਦੂਸਰੇ ਪ੍ਰਾਈਵੇਟ ਨੌਕਰੀ ਦੇਣ ਦਾ ਝਾਂਸਾ ਦੇ ਕੇ ਭੋਪਾਲ ਬੁਲਾਉਂਦੇ ਸਨ।
ਮੁਲਜ਼ਮਾਂ ਦੇ ਝਾਂਸੇ ਵਿੱਚ ਆਈਆਂ ਕੁੱਝ ਲੜਕੀਆਂ ਚੰਗੀ ਨੌਕਰੀ ਦੇ ਲਾਲਚ ਵਿੱਚ ਸੈਕਸ ਰੈਕਟ ਦੇ ਗੋਰਖ-ਧੰਦੇ ਵਿੱਚ ਫਸ ਜਾਂਦੀ ਸੀ। ਭੋਪਾਲ ਵਿੱਚ ਬੀਤੇ ਤਿੰਨ ਮਹੀਨਿਆਂ ਤੋਂ ਆਨਲਾਈਨ ਸੈਕਸ ਰੈਕਟ ਦਾ ਗੋਰਖਧੰਦਾ ਚੱਲ ਰਿਹਾ ਸੀ।
ਗ੍ਰਿਫ਼ਤਾਰ ਕੀਤੇ ਗਏ ਨੌਂ ਮੁਲਜ਼ਮਾਂ ਵਿੱਚ ਬੀਜੇਪੀ ਅਨੁਸੂਚਿਤ ਜਾਤੀ ਮੋਰਚਾ ਦਾ ਸੂਬੇ ਦੇ ਮੀਡੀਆ ਇੰਚਾਰਜ ਨੀਰਜ ਸ਼ਕਿਆ ਵੀ ਸ਼ਾਮਲ ਹੈ। ਪੁਲਿਸ ਫ਼ਰਾਰ ਮੁਲਜ਼ਮ ਨੇ ਸੁਭਾਸ਼ ਉਰਫ਼ ਵੀਰ ਦੁਬੇਦੀ ਦੀ ਤਲਾਸ਼ ਕਰ ਰਹੀ ਹੈ। ਸੁਭਾਸ਼ ਦੀ ਗਿਰੋਹ ਦਾ ਸਰਗਨਾ ਹੈ। ਮੁਲਜ਼ਮਾਂ ਦੀ ਵੈੱਬਸਾਈਟ ਦਿੱਲੀ ਵਿੱਚ ਰਜਿਸਟਰਡ ਹੈ ਅਤੇ ਇਸ ਦੇ ਤਾਰ ਭੋਪਾਲ ਦੇ ਨਾਲ ਦੂਜੇ ਸੂਬਿਆਂ ਵਿੱਚ ਵੀ ਜੁੜੇ ਹਨ।
First Published: Friday, 19 May 2017 4:27 PM

Related Stories

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ

GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ
GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ

ਨਵੀਂ ਦਿੱਲੀ: ਅੱਜ GST ਉੱਤੇ ‘ABP News’ ਦੇ ਖ਼ਾਸ ਪ੍ਰੋਗਰਾਮ ‘ਜੀਐਸਟੀ ਸੰਮੇਲਨ’ ਵਿੱਚ

ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ
ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ

ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ
ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ

ਸਰੀ: ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ

ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ
ਅਮਰੀਕਾ 'ਚੋਂ ਮੋਦੀ ਨੂੰ ਨਿਵੇਸ਼ ਦਾ ਭਰੋਸਾ

ਵਸ਼ਿੰਗਟਨ: ਅਮਰੀਕਾ ਦੀ ਦਿੱਗਜ ਆਨਲਾਈਨ ਰਿਟੇਲ ਕੰਪਨੀ ਅਮੈਜ਼ਨ ਦੇ ਮੁਖੀ ਜੈਫ ਬੇਜੋਸ