ਪਾਪ ਸੈਨਸੇਂਸ਼ਨ ਬੀਬਰ ਨੂੰ ਸਮਝਿਆ 'ਯੋ-ਯੋ ਹਨੀ ਸਿੰਘ'

By: ABP SANJHA | | Last Updated: Saturday, 13 May 2017 3:35 PM
ਪਾਪ ਸੈਨਸੇਂਸ਼ਨ ਬੀਬਰ ਨੂੰ ਸਮਝਿਆ 'ਯੋ-ਯੋ ਹਨੀ ਸਿੰਘ'

ਦਿੱਲੀ:- ਵਿਸ਼ਵ ਪ੍ਰਸਿੱਧ ਰੈਪਰ ਹਨੀ ਸਿੰਘ ਦੀ ਮਕਬੂਲੀਅਤ ਦਾ ਚਰਚਾ ਇੱਕ ਵਾਰ ਫਿਰ ਉਦੋਂ ਛਿੜਿਆ ਜਦੋਂ ਭਾਰਤ ਪਹੁੰਚੇ ਕੌਮਾਂਤਰੀ ਪਾਪ ਸੈਨਸੇਸ਼ਨ ਜਸਟਿਨ ਬੀਬਰ ਨੂੰ ਬੱਚਿਆਂ ਨੇ ਯੋ-ਯੋ ਹਨੀ ਸਿੰਘ ਕਹਿ ਕਤੇ ਸੰਬੋਧਨ ਕੀਤਾ। ਭਾਰਤ ਵਿੱਚ ਆਪਣੇ ਦੌਰੇ ਦੋਰਾਨ ਬੀਬਰ ਮੁੰਬਈ ਵਿੱਚ ਕਈ ਥਾਵਾਂ ‘ਤੇ ਘੁੰਮਣ ਵੀ ਗਏ। ਮੁੰਬਈ ਵਿੱਚ ਪੇਸ਼ਕਾਰੀ ਤੋਂ ਪਹਿਲਾਂ ਬੀਬਰ ਮੁੰਬਈ ਵਿੱਚ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਵੀ ਮਿਲੇ। ਬੱਚੇ ਬੀਬਰ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ, ਬੀਬਰ ਦਾ ਬੱਚਿਆਂ ਨੂੰ ਮਿਲਣ ਦਾ ਇੱਕ ਵੀਡੀਉ ਵਾਇਰਲ ਹੋਇਆ ਹੈ ਜਿਸ ਵਿੱਚ ਬੀਬਰ ਬੱਚਿਆਂ ਨਾਲ ਹੱਥ ਮਿਲਾਉਂਦੇ ਦੇਖੇ ਗਏ।

 

ਪਰ ਇਹ ਵੀਡੀਉ ਚਰਚਾ ਦਾ ਵਿਸ਼ਾ ਖਾਸ ਤੌਰ ‘ਤੇ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਬੱਚੇ ਬੀਬਰ ਨੂੰ ਹਨੀ ਸਿੰਘ ਸਮਝ ਰਹੇ ਹਨ। ਬੱਚਿਆਂ ਕਹਿ ਰਹੇ ਹਨ ‘ਯੋ ਯੋ ਹਨੀ ਸਿੰਘ ਆਇਆ ਹੈ’। ਇਹ ਸੱਚਮੁੱਚ ਦਿਲਚਸਪ ਸੀ ਜਦੋਂ ਬੱਚੇ ਜਸਟਿਨ ਦੀ ਲੋਕਪ੍ਰਿਯਤਾ ਨੂੰ ਨਾ ਜਾਣਦੇ ਹੋਏ ਉਸਨੂੰ ਦੇਖਦਿਆਂ ਹਨੀ ਸਿੰਘ ਹਨੀ ਸਿੰਘ ਚਿਲਾਉਣ ਲੱਗੇ। ਪਰ ਸ਼ਾਇਦ ਬੀਬਰ ਤੇ ਸਾਥੀਆਂ ਨੂੰ ਬੱਚਿਆਂ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਉਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੋਵੇਗਾ।

 

 

ਇੱਕ ਦਿਨ ਵਾਕਿਆ ਅਜਿਹਾ ਵੀ ਹੋਇਆ ਸੀ ਜਦੋਂ ਅਕਸ਼ੇ ਕੁਮਾਰ ਨੂੰ ਜਸਟਿਨ ਬੀਬਰ ਸਮਝ ਲਿਆ ਗਿਆ ਸੀ ਪਰ ਹੁਣ ਜਸਟਿਨ ਨੂੰ ਵੀ ਬੱਚਿਆਂ ਨੇ ਹਨੀ ਸਿੰਘ ਸਮਝ ਲਿਆ, ਜ਼ਾਹਿਰ ਤੌਰ ‘ਤੇ ਕਿਸੇ ਵੀ ਲੋਕਪ੍ਰਿਯ ਹਸਤੀ ਲਈ ਇਹ ਬਹੁਤ ਹਾਸੋਹੀਣਾ ਜਾਂ ਬਰਦਾਸ਼ਤ ਯੋਗ ਨਹੀਂ ਹੁੰਦਾ ਜਦੋਂ ਕਿਧਰੇ ਲੋਕ ਉਨਾਂ ਦੀ ਤੁਲਨਾ ਕਿਸੇ ਹੋਰ ਨਾਲ ਕਰ ਦਿੰਦੇ ਹਨ। ਕੌਮਾਂਤਰੀ ਪਾਪ ਸੈਨਸੇਸ਼ਨ ਜਸਟਿਨ ਬੀਬਰ ਆਪਣੀ ਕਲਾ ਦੇ ਦਮ ‘ਤੇ ਦੁਨੀਆ ‘ਚ ਆਪਣਾ ਲੋਹਾ ਮਨਵਾ ਰਿਹਾ ਹੈ।

First Published: Saturday, 13 May 2017 3:28 PM

Related Stories

ਸਨੀ ਲਿਓਨ ਆਖਰਕਾਰ ਬਣੀ ਮਾਂ 
ਸਨੀ ਲਿਓਨ ਆਖਰਕਾਰ ਬਣੀ ਮਾਂ 

ਮੁੰਬਈ: ਬਾਲੀਵੁੱਡ ਦੀ ਹੌਟ ਐਕਟ੍ਰੈੱਸ ਸਨੀ ਲਿਓਨ ਆਖ਼ਰਕਾਰ ਮਾਂ ਬਣ ਹੀ ਗਈ ਹੈ। ਸਨੀ

ਕੰਗਨਾ ਤੋਂ ਡਰ ਗਿਆ ਕਰਨ ਜੌਹਰ
ਕੰਗਨਾ ਤੋਂ ਡਰ ਗਿਆ ਕਰਨ ਜੌਹਰ

ਦਿੱਲੀ: ਕੰਗਨਾ ਰਾਣੌਤ ਤੇ ਨਿਰਦੇਸ਼ਕ ਕਰਨ ਜੌਹਰ ਵਿਚਕਾਰ ਨੈਪੋਟਿਜ਼ਮ

ਖਾਲਿਸਤਾਨੀ ਤੂਫਾਨ ਸਿੰਘ ਦੀ ਲੜਾਈ ਪੁੱਜੀ ਸੁਪਰੀਮ ਕੋਰਟ!
ਖਾਲਿਸਤਾਨੀ ਤੂਫਾਨ ਸਿੰਘ ਦੀ ਲੜਾਈ ਪੁੱਜੀ ਸੁਪਰੀਮ ਕੋਰਟ!

ਚੰਡੀਗੜ੍ਹ: ਖਾੜਕੂ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ ‘ਤੇ ਬਣੀ ਫ਼ਿਲਮ ‘ਤੂਫ਼ਾਨ

ਸੈਲਫੀ ਦੀ ਸ਼ੂਦੈਣ ਨੇ ਟੱਪੀਆਂ ਸਾਰੀਆਂ ਹੱਦਾਂ...
ਸੈਲਫੀ ਦੀ ਸ਼ੂਦੈਣ ਨੇ ਟੱਪੀਆਂ ਸਾਰੀਆਂ ਹੱਦਾਂ...

ਸੈਲਫੀ ਨੇ ਪੂਰੀ ਦੁਨੀਆ ਸ਼ੁਦਾਈ ਕੀਤੀ ਹੋਈ ਹੈ। ਸੈਲਫੀ ਦਾ ਇੰਨਾ ਪਾਗਲਪਣ ਕਿ ਇੱਕ

ਦਿਲਜੀਤ ਦੋਸਾਂਝ ਦਾ ਵੱਡਾ ਮਾਅਰਕਾ
ਦਿਲਜੀਤ ਦੋਸਾਂਝ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੀ ਕਿਊ ਮੈਗਜ਼ੀਨ ਵੱਲੋਂ ਜਾਰੀ 2017 ਦੇ 50 ਸਭ ਤੋਂ ਪ੍ਰਭਾਵਸ਼ਾਲੀ

ਵਿਆਹ ਤੋਂ 5 ਮਹੀਨੇ ਬਾਅਦ ਹੀ ਮੰਦਨਾ ਨੇ ਮੰਗਿਆ ਤਲਾਕ
ਵਿਆਹ ਤੋਂ 5 ਮਹੀਨੇ ਬਾਅਦ ਹੀ ਮੰਦਨਾ ਨੇ ਮੰਗਿਆ ਤਲਾਕ

ਮੁੰਬਈ: ਬਿੱਗ ਬਾਸ ਕਨਟੈਸਟੰਟ ਤੇ ਮਾਡਲ ਮੰਦਨਾ ਕਰੀਮੀ ਨੇ ਵਿਆਹ ਤੋਂ ਪੰਜ ਮਹੀਨੇ

ਅਰਜੁਨ-ਪਰੀਨੀਤੀ ਮੁੜ ਹੋਏ ਇਕੱਠੇ
ਅਰਜੁਨ-ਪਰੀਨੀਤੀ ਮੁੜ ਹੋਏ ਇਕੱਠੇ

ਮੁੰਬਈ: ਆਪਣੀ ਡੈਬਿਊ ਫਿਲਮ ‘ਇਸ਼ਕਜ਼ਾਦੇ’ ਤੋਂ ਬਾਅਦ ਅਦਾਕਾਰ ਅਰਜੁਨ ਕਪੂਰ ਤੇ

'ਦੰਗਲ' ਨੇ ਨਹੀਂ ਕੀਤੀ 2000 ਕਰੋੜ ਦੀ ਕਮਾਈ
'ਦੰਗਲ' ਨੇ ਨਹੀਂ ਕੀਤੀ 2000 ਕਰੋੜ ਦੀ ਕਮਾਈ

ਮੁੰਬਈ: ਆਮਿਰ ਖਾਨ ਦੀ ਫਿਲਮ ‘ਦੰਗਲ’ ਨੇ 2000 ਕਰੋੜ ਦਾ ਅੰਕੜਾ ਛੂਹ ਲਿਆ ਹੈ। ਇਹ

ਅਮਿਤਾਭ ਬਚਨ ਨੂੰ ਕੀਤਾ ਫੇਸਬੁੱਕ ਨੇ ਪ੍ਰੇਸ਼ਾਨ
ਅਮਿਤਾਭ ਬਚਨ ਨੂੰ ਕੀਤਾ ਫੇਸਬੁੱਕ ਨੇ ਪ੍ਰੇਸ਼ਾਨ

ਮੁੰਬਈ: ਬਾਲੀਵੁੱਡ ਦੇ ਨਾਇਕ ਅਮਿਤਾਭ ਬਚਨ ਅੱਜਕੱਲ੍ਹ ਫੇਸਬੁੱਕ ਕਾਰਨ ਕਾਫ਼ੀ