ਔਰਤਾਂ ਖਿਲਾਫ ਅਪਰਾਧ 'ਚ ਬੀਜੇਪੀ ਲੀਡਰ ਨੰਬਰ ਵਨ

By: ਏਬੀਪੀ ਸਾਂਝਾ | | Last Updated: Tuesday, 17 April 2018 2:29 PM
ਔਰਤਾਂ ਖਿਲਾਫ ਅਪਰਾਧ 'ਚ ਬੀਜੇਪੀ ਲੀਡਰ ਨੰਬਰ ਵਨ

ਨਵੀਂ ਦਿੱਲੀ: ਮੁਲਕ ਦੇ 51 ਸੰਸਦ ਮੈਂਬਰਾਂ ਤੇ ਵਿਧਾਇਕਾਂ ਉੱਪਰ ਔਰਤਾਂ ਨਾਲ ਅਪਰਾਧ ਦੇ ਮਾਮਲ ਸਾਹਮਣੇ ਆਏ ਹਨ। ਇਸ ਵਿੱਚ ਰੇਪ ਤੇ ਕਿਡਨੈਪਿੰਗ ਵਰਗੇ ਗੰਭੀਰ ਮਾਮਲੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ 51 ਵਿੱਚੋਂ 48 ਵਿਧਾਇਕ ਤੇ ਤਿੰਨ ਸੰਸਦ ਮੈਂਬਰ ਹਨ। ਇਹ ਜਾਣਕਾਰੀ ਏਡੀਆਰ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਜਥੇਬੰਦੀ ਚੋਣ ਸੁਧਾਰ ਦਾ ਕੰਮ ਕਰਦੀ ਹੈ।

 

ਇਸ ਰਿਪੋਰਟ ਦੇ ਹਵਾਲੇ ਤੋਂ ਇਹ ਕਿਹਾ ਗਿਆ ਹੈ ਕਿ ਔਰਤਾਂ ਖਿਲਾਫ ਕ੍ਰਾਈਮ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਬੀਜੇਪੀ ਦੇ ਲੀਡਰ ਹਨ। ਬੀਜੇਪੀ ਦੇ 14 ਲੀਡਰਾਂ ‘ਤੇ ਔਰਤਾਂ ਖਿਲਾਫ ਕ੍ਰਾਈਮ ਦੇ ਗੰਭੀਰ ਮਾਮਲੇ ਹਨ। ਦੂਜੇ ਨੰਬਰ ‘ਤੇ ਨੰਬਰ ਸ਼ਿਵਸੈਨਾ ਹੈ। ਇਸ ਦੇ 7 ਲੀਡਰਾਂ ‘ਤੇ ਔਰਤਾਂ ਖਿਲਾਫ ਕੇਸ ਦਰਜ ਹਨ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਛੇ ਲੀਡਰਾਂ ਦੇ ਨਾਲ ਤੀਜੇ ਨੰਬਰ ‘ਤੇ ਹੈ।

 

ਇਸ ਰਿਪੋਰਟ ਲਈ ਏਡੀਆਰ ਨੇ 4896 ਵਿੱਚੋਂ 4852 ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਐਫੀਡੇਵਿਟ ਨੂੰ ਪੜ੍ਹਿਆ। ਇਸ ਵਿੱਚ 776 ਸੰਸਦ ਮੈਂਬਰਾਂ ਵਿੱਚੋਂ 774 ਐਮਪੀ ਤੋਂ ਇਲਾਵਾ 4120 ਵਿਧਾਇਕਾਂ ਵਿੱਚੋਂ 4078 ਵਿਧਾਇਕਾਂ ਦੇ ਐਫੀਡੇਵਿਟ ਵੀ ਸ਼ਾਮਲ ਹਨ। ਇਸ ਵਿੱਚ ਮੁਲਕ ਦੇ ਸਾਰੇ ਸੂਬਿਆਂ ਦੇ ਲੀਡਰ ਸ਼ਾਮਲ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ 1581 ਐਮਪੀ ਤੇ ਵਿਧਾਇਕਾਂ ਖਿਲਾਫ ਔਰਤਾਂ ਪ੍ਰਤੀ ਕ੍ਰਾਈਮ ਦੇ ਕੇਸ ਦਰਜ ਹਨ।

First Published: Tuesday, 17 April 2018 2:29 PM

Related Stories

ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ
ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਿੱਚ ਖੱਬੇ ਪੱਖੀ ਪਾਰਟੀਆਂ ਸ਼ੁੱਕਰਕਵਾਰ ਨੂੰ ਉਪ

IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ
IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ

ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ
ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ: ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ ‘ਕਰਾਈ’

ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ

ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ

ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM
ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM

ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ

20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ
20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ

ਕਰਨਾਲ: ਹਰਿਆਣਾ ਵਿੱਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ

ਪਠਾਨਕੋਟ ’ਚ ਫਿਰ ਹਾਈ ਅਲਰਟ !
ਪਠਾਨਕੋਟ ’ਚ ਫਿਰ ਹਾਈ ਅਲਰਟ !

ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ

ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !

ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ