ਬੱਚੀ ਦੀ ਡੇਂਗੂ ਨਾਲ ਮੌਤ ਹੋਣ ਮਗਰੋਂ 16 ਲੱਖ ਦਾ ਬਿੱਲ ਦੇਣ ਵਾਲੇ ਹਸਪਤਾਲ ਨੂੰ ਨਿਗੂਣੀ ਸਜ਼ਾ..?

By: ਰਵੀ ਇੰਦਰ ਸਿੰਘ | | Last Updated: Wednesday, 6 December 2017 7:37 PM
ਬੱਚੀ ਦੀ ਡੇਂਗੂ ਨਾਲ ਮੌਤ ਹੋਣ ਮਗਰੋਂ 16 ਲੱਖ ਦਾ ਬਿੱਲ ਦੇਣ ਵਾਲੇ ਹਸਪਤਾਲ ਨੂੰ ਨਿਗੂਣੀ ਸਜ਼ਾ..?

ਪੁਰਾਣੀ ਤਸਵੀਰ

ਗੁਰੂਗ੍ਰਾਮ: ਬੀਤੇ ਦਿਨੀਂ ਡੇਂਗੂ ਦਾ ਇਲਾਜ ਕਰਵਾ ਰਹੀ ਬੱਚੀ ਦੀ ਮੌਤ ਹੋ ਜਾਣ ਤੋਂ ਬਾਅਦ 16 ਲੱਖ ਦਾ ਬਿੱਲ ਵਸੂਲਣ ਵਾਲੇ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੰਸ ਰੱਦ ਕਰਨ ਦੇ ਹੁਕਮ ਜਾਰੀ ਹੋ ਗਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਹਸਪਤਾਲ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਜਾਵੇਗਾ।

 

ਹਾਲਾਂਕਿ, ਮੰਤਰੀ ਨੇ ਸੰਭਾਵੀ ਐਕਸ਼ਨ ਦੇ ਤੌਰ ‘ਤੇ ਹਸਪਤਾਲ ਲਈ ਕਾਫੀ ਸਖ਼ਤ ਰੁਖ਼ ਅਪਣਾਇਆ। ਜਿਵੇਂ ਕਿ ਮੰਤਰੀ ਨੇ ਕਿਹਾ ਕਿ ਹਸਪਤਾਲ ਵੱਲੋਂ ਪਟੇ ‘ਤੇ ਲਈ ਜ਼ਮੀਨ ਯਾਨੀ ਲੀਜ਼ ਰੱਦ ਕਰਵਾਉਣ ਲਈ ਸਬੰਧਤ ਅਥਾਰਟੀ ਨੂੰ ਸਿਫਾਰਸ਼ ਕੀਤੇ ਜਾਣ ਦੀ ਵੀ ਗੱਲ ਕਹੀ ਪਰ ਫਿਲਹਾਲ ਉਨ੍ਹਾਂ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੰਸ ਰੱਦ ਕਰਨ ਦੇ ਹੀ ਹੁਕਮ ਜਾਰੀ ਕੀਤੇ ਹਨ।

 

ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਦੇ ਵਧੀਕ ਨਿਰਦੇਸ਼ਕ ਡਾ. ਰਾਜੀਵ ਵਡੇਰਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਹਸਪਤਾਲ ਪ੍ਰਬੰਧਨ ਵਿੱਚ ਤਰੁੱਟੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

ਵਿੱਜ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੀ ਦੇ ਇਲਾਜ ਲਈ ਹਸਪਤਾਲ ਨੇ ਜਾਣਬੁੱਝ ਕੇ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਗਈ ਤੇ ਛੋਟੀ ਬੱਚੀ ਨੂੰ ਇਲਾਜ ਦੌਰਾਨ 25 ਵਾਰ ਪਲੇਟਲੈੱਟਸ (ਖ਼ੂਨ ਕਣ) ਚੜ੍ਹਾਏ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਅਜਿਹੇ ਇਲਾਜ ਰਾਹੀਂ ਜ਼ਿਆਦਾ ਪੈਸੇ ਬਟੋਰਨ ਦੀ ਮਨਸ਼ਾ ਹੋਣ ਕਾਰਨ ਹਸਪਤਾਲ ਦੇ ਬਲੱਡ ਬੈਂਕ ਨੂੰ ਭੰਗ ਕਰ ਦਿੱਤਾ ਗਿਆ ਹੈ।

 

ਜ਼ਿਕਰਯੋਗ ਹੈ ਕਿ ਫੋਰਟਿਸ ਹਸਪਤਾਲ ਨੇ ਨਾ ਸਿਰਫ ਇਲਾਜ ਦੇ ਪ੍ਰੋਟੋਕਾਲ ਦੀ ਅਣਦੇਖੀ ਕੀਤੀ ਗਈ ਬਲਕਿ ਡਾਕਟਰੀ ਸਲਾਹ ਨਾਲ ਛੇੜਖਾਨੀ (ਲਾਮਾ ਪਾਲਿਸੀ) ਕੀਤੀ ਗਈ। ਬੱਚੀ ਦੇ ਮਾਪਿਆਂ ਜਾਂਚ ਕਮੇਟੀ ਨੂੰ ਦੱਸਿਆ ਕਿ ਹਸਪਤਾਲ ਨੇ ਸਹਿਮਤੀ ਪੱਤਰ ‘ਤੇ ਵੀ ਫਰਜ਼ੀ ਦਸਤਖ਼ਤ ਕੀਤੇ ਸਨ।

First Published: Wednesday, 6 December 2017 7:36 PM

Related Stories

ਵਿਗਿਆਨੀਆਂ ਨੇ ਲੱਭੀ ਲਸਣ ਦੀ ਇੱਕ ਹੋਰ ਖੂਬੀ
ਵਿਗਿਆਨੀਆਂ ਨੇ ਲੱਭੀ ਲਸਣ ਦੀ ਇੱਕ ਹੋਰ ਖੂਬੀ

ਚੰਡੀਗੜ੍ਹ: ਹੁਣ ਨਵੀਂ ਖੋਜ ‘ਚ ਲਸਣ ਦੀ ਇੱਕ ਹੋਰ ਖ਼ੂਬੀ ਸਾਹਮਣੇ ਆਈ ਹੈ। ਲਸਣ ਤੋਂ

ਇਸ ਤਰ੍ਹਾਂ ਕਰੋ ਮੋਟਾਪਾ ਘੱਟ...!
ਇਸ ਤਰ੍ਹਾਂ ਕਰੋ ਮੋਟਾਪਾ ਘੱਟ...!

ਮੋਟਾਪਾ ਹਰ ਬਿਮਾਰੀ ਦਾ ਕਾਰਨ ਮੰਨਿਆ ਜਾਂਦਾ ਹੈ ਤੇ ਇਸ ਤੋਂ ਬਚਣ ਲਈ ਲੋਕ ਡਾਈਟਿੰਗ

ਕੇਜਰੀਵਾਲ ਦਾ ਇੱਕ ਹੋਰ ਵੱਡਾ ਐਲਾਨ
ਕੇਜਰੀਵਾਲ ਦਾ ਇੱਕ ਹੋਰ ਵੱਡਾ ਐਲਾਨ

ਨਵੀ ਦਿੱਲੀ: ਸੜਕ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ ਨੂੰ ਦਿੱਲੀ ਦੇ ਪ੍ਰਾਈਵੇਟ

ਵਿਗਿਆਨ ਮੁਤਾਬਕ ਲੰਬੇ ਸਮੇਂ ਤੱਕ ਯਾਦ ਰੱਖਣ ਲਈ ਇਹ ਤਰੀਕਾ ਬੇਸਟ ਹੈ...
ਵਿਗਿਆਨ ਮੁਤਾਬਕ ਲੰਬੇ ਸਮੇਂ ਤੱਕ ਯਾਦ ਰੱਖਣ ਲਈ ਇਹ ਤਰੀਕਾ ਬੇਸਟ ਹੈ...

ਚੰਡੀਗੜ੍ਹ: ਅਕਸਰ ਵਿਦਿਆਰਥੀਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਹ ਯਾਦ ਹੋਈਆਂ ਚੀਜ਼ਾਂ

ਪੋਸ਼ਟਿਕ ਭੋਜਨ ਬਾਰੇ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ
ਪੋਸ਼ਟਿਕ ਭੋਜਨ ਬਾਰੇ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ

ਚੰਡੀਗੜ੍ਹ : ਇਹ ਸਾਰੇ ਜਾਣਦੇ ਹਨ ਕਿ ਪੌਸ਼ਟਿਕ ਭੋਜਨ ਨਾਲ ਤਨ ਤੇ ਮਨ ਦੋਵੇਂ ਸਿਹਤਮੰਦ

ਮਰਦਾਂ ਦੀ ਕਮਜ਼ੋਰੀ ਦੂਰ ਕਰਦੀ ਪਾਲਕ, ਜਾਣੋ ਫਾਇਦੇ
ਮਰਦਾਂ ਦੀ ਕਮਜ਼ੋਰੀ ਦੂਰ ਕਰਦੀ ਪਾਲਕ, ਜਾਣੋ ਫਾਇਦੇ

ਨਵੀਂ ਦਿੱਲੀ: ਪਾਲਕ ਹੀ ਨਹੀਂ ਸਗੋਂ ਹਰ ਹਰੀਆਂ ਸਬਜ਼ੀ ਵਿਟਾਮਿਨ ਦਾ ਭਰਪੂਰ ਸਰੋਤ ਹੈ

ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣ ਦੇ ਖ਼ਤਰਨਾਕ ਨਤੀਜੇ!
ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣ ਦੇ ਖ਼ਤਰਨਾਕ ਨਤੀਜੇ!

ਚੰਡੀਗੜ੍ਹ: ਸਰਦੀਆਂ ਵਿੱਚ ਜ਼ਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ ਪਰ

ਲਓ ਜੀ! ਲਗਾਤਾਰ ਸਫਰ ਕਰਨ ਨਾਲ ਵੀ ਹੋ ਸਕਦਾ ਕੈਂਸਰ
ਲਓ ਜੀ! ਲਗਾਤਾਰ ਸਫਰ ਕਰਨ ਨਾਲ ਵੀ ਹੋ ਸਕਦਾ ਕੈਂਸਰ

ਲੰਦਨ: ਜੇਕਰ ਤੁਸੀਂ ਲਗਾਤਾਰ ਸਫਰ ਕਰਦੇ ਰਹਿਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੇ ਲਈ

ਸਦਾ ਲਈ ਪਾਓ ਸਫੇਦ ਵਾਲਾਂ ਤੋਂ ਛੁਟਕਾਰਾ…
ਸਦਾ ਲਈ ਪਾਓ ਸਫੇਦ ਵਾਲਾਂ ਤੋਂ ਛੁਟਕਾਰਾ…

ਚੰਡੀਗੜ੍ਹ: ਵਧਦੀ ਉਮਰ ਕਾਰਨ ਵਾਲਾ ਦਾ ਸਫੇਦ ਹੋਣਾ ਆਮ ਗੱਲ ਹੈ ਪਰ ਕਈ ਲੋਕਾਂ ਦੇ

ਇਹ ਚਾਰ ਬੁਰੀਆਂ ਆਦਤਾਂ ਖਤਰੇ ਦੀ ਘੰਟੀ…
ਇਹ ਚਾਰ ਬੁਰੀਆਂ ਆਦਤਾਂ ਖਤਰੇ ਦੀ ਘੰਟੀ…

ਚੰਡੀਗੜ੍ਹ: ਨੌਜਵਾਨਾਂ ‘ਚ ਖਾਣ-ਪੀਣ ਸਬੰਧੀ ਬੁਰੀਆਂ ਆਦਤਾਂ ਸਿਹਤ ਲਈ ਖਤਰੇ ਦੀ