ਬਈ ਵਿਆਹ ਕਰਾਉਣਾ ਤਾਂ ਹਿੰਦੀ ਸਿੱਖ ਲਓ..ਨਹੀਂ ਇਹਦੀ ਆਲੀ ਹੀ ਹੋਊ...

By: ABP SANJHA | | Last Updated: Monday, 15 May 2017 4:39 PM
ਬਈ ਵਿਆਹ ਕਰਾਉਣਾ ਤਾਂ ਹਿੰਦੀ ਸਿੱਖ ਲਓ..ਨਹੀਂ ਇਹਦੀ ਆਲੀ ਹੀ ਹੋਊ...

ਲਖਨਊ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਲਾੜੇ ਨੂੰ ਹਿੰਦੀ ਭਾਸ਼ਾ ਨਾ ਆਉਂਦੀ ਹੋਣ ਕਾਰਨ ਬੇਰੰਗ ਪਰਤਣਾ ਪਿਆ। ਆਪਣੀ ਮੰਗੇਤਰ ਨੂੰ ਵਿਆਹੁਣ ਆਏ ਲਾੜੇ ਨੂੰ ਲਾੜੀ ਨੇ ਬਾਕਾਇਦਾ ਹਿੰਦੀ ਭਾਸ਼ਾ ਵਿੱਚ ਸਵਾਲ ਪੁੱਛੇ। ਕੁਝ ਸ਼ਬਦ ਹਿੰਦੀ ਵਿੱਚ ਲਿਖਣ ਨੂੰ ਵੀ ਕਿਹਾ ਪਰ ਹਿੰਦੀ ਨਾ ਆਉਂਦੀ ਹੋਣ ਕਾਰਨ ਲਾੜਾ ਵਿਆਹ ਵਾਲੇ ਟੈਸਟ ਵਿੱਚੋਂ ਫੇਲ੍ਹ ਹੋ ਗਿਆ ਤੇ ਬਿਨਾਂ ਵਿਆਹੇ ਬਰਾਤ ਸਮੇਤ ਪਰਤ ਗਿਆ।

 

ਲਾੜਾ ਪੂਰੇ ਬੈਂਡ ਬਾਜਿਆਂ ਸਮੇਤ ਫਾਰੁਖਾਬਾਦ ਤੋਂ ਮੈਨਪੁਰੀ ਦੇ ਕੁਰਾਵਲੀ ਵਿੱਚ ਬਰਾਤ ਲੈ ਕੇ ਗਿਆ ਸੀ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਪਰ ਜਿਵੇਂ ਹੀ ਕੁੜੀ ਨੇ ਮੁੰਡੇ ਤੋਂ ਹਿੰਦੀ ਦੇ ਦੋ ਸ਼ਬਦ ਪੁੱਛੇ ਤੇ ਮੁੰਡੇ ਵਾਲਿਆਂ ਦੀਆਂ ਸੱਧਰਾਂ ਪਾਣੀ-ਪਾਣੀ ਹੋ ਗਈਆਂ। ਦਰਅਸਲ ਦੁਲਹਨ ਨੇ ਆਪਣੇ ਹੋਣ ਵਾਲੇ ਪਤੀ ਨੂੰ ਤਿੰਨ ਸ਼ਬਦ ਪਰਿਕਸ਼ਮ, ਦ੍ਰਿਸ਼ਟੀਕੋਣ ਤੇ ਸਾਂਪਰਦਾਇਕ ਲਿਖਣ ਲਈ ਕਿਹਾ ਸੀ, ਪਰ ਲਾੜਾ ਤਿੰਨਾਂ ‘ਚੋਂ ਇੱਕ ਵੀ ਸ਼ਬਦ ਨਾ ਲਿਖ ਸਕਿਆ।

 

ਇਸ ਤੋਂ ਬਾਅਦ ਪਿਤਾ ਦੀ ਸਹਿਮਤੀ ਲੈ ਕੇ ਦੁਲਹਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਦੁਲਹਨ ਪੰਜਵੀਂ ਪਾਸ ਹੈ ਜਦਕਿ ਮੁੰਡਾ ਅੱਠਵੀਂ ਪਾਸ ਹੈ। ਇਸ ਤੋਂ ਵੀ ਰੌਚਕ ਗੱਲ ਇਹ ਰਹੀ ਕਿ ਹਿੰਦੀ ਟੈਸਟ ਦੀ ਸ਼ੁਰੂਆਤ ਲਾੜੇ ਵੱਲੋਂ ਹੀ ਕੀਤੀ ਗਈ ਸੀ। ਜਦੋਂ ਲਾੜੇ ਨੇ ਲਾੜੀ ਦੀ ਹਿੰਦੀ ਜਾਚਣ ਲਈ ਇੱਕ ਡਾਇਰੀ ਵਿੱਚ ਆਪਣਾ ਨਾਮ ਤੇ ਪਤਾ ਲਿਖਣ ਨੂੰ ਕਿਹਾ।

 

ਦੁਲਹਨ ਨੇ ਸਾਰਾ ਬਿਲਕੁਲ ਠੀਕ ਲਿਖਿਆ। ਬੱਸ ਇਸ ਤੋਂ ਬਾਅਦ ਫਿਰ ਦੁਲਹਨ ਨੇ ਲਾੜੇ ਨੂੰ ਉਹੀ ਡਾਇਰੀ ਫੜਾ ਦਿੱਤੀ ਤੇ ਨਾਲ ਹੀ ਕੁਝ ਸ਼ਬਦ ਵੀ ਲਿਖਣ ਨੂੰ ਕਹੇ, ਪਰ ਲਾੜੀ ਤੋਂ ਵੱਧ ਪੜ੍ਹਿਆ ਲਾੜਾ ਟੈਸਟ ਪਾਸ ਨਾ ਕਰ ਸਕਿਆ ਤੇ ਵਿਆਹ ਤੋਂ ਹੱਥ ਧੋ ਬੈਠਾ। ਹਾਲਾਂਕਿ ਇਸ ਦੌਰਾਨ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੁੜੀ ਆਪਣੇ ਫੈਸਲੇ ‘ਤੇ ਅਟੱਲ ਰਹੀ।

First Published: Monday, 15 May 2017 4:39 PM

Related Stories

ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ

ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...
ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...

ਸਾਹਿਬਗੰਜ:  ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ

ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....
ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ

ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ
ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ

ਉਦੈਪੁਰ: ਆਸਟ੍ਰੇਲੀਆ ਦੇ ਨਾਗਰਿਕ ਦੀ ਭੇਤਭਰੇ ਹਲਾਤਾਂ ਵਿਚ ਉਦੈਪੁਰ ਵਿਖੇ ਮੌਤ ਹੋ

ਉਤਕਲ ਐਕਸਪ੍ਰੈੱਸ ਹਾਦਸਾ: ਮੁਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, 7 ਅਧਿਕਾਰੀਆਂ 'ਤੇ ਡਿੱਗੀ ਗਾਜ
ਉਤਕਲ ਐਕਸਪ੍ਰੈੱਸ ਹਾਦਸਾ: ਮੁਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ, 7...

ਮੁਜ਼ੱਫ਼ਰਨਗਰ: ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਲੀਹੋਂ ਲੱਥਣ ਦੇ ਮਾਮਲੇ

ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ
ਉਤਰ ਪ੍ਰਦੇਸ਼ 'ਚ ਭਿਆਨਕ ਰੇਲ ਹਾਦਸਾ

ਨਵੀਂ ਦਿੱਲੀ: ਉਤਰ ਪ੍ਰਦੇਸ਼ ਦੇ ਮੁਜਫਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ।

ਦੁਸਰੀ ਪਤਨੀ ਦੇ ਕਤਲ ਦੇ ਮਾਮਲੇ 'ਚ ਔਰਤ ਗ੍ਰਿਫਰਤਾਰ
ਦੁਸਰੀ ਪਤਨੀ ਦੇ ਕਤਲ ਦੇ ਮਾਮਲੇ 'ਚ ਔਰਤ ਗ੍ਰਿਫਰਤਾਰ

ਨਵੀਂ ਦਿੱਲੀ: ਪੁਲਿਸ ਨੇ ਇੱਕ ਔਰਤ ਨੂੰ ਆਪਣੀ ਸੌਕਣ ਦੇ ਕਤਲ ਦੇ ਦੋਸ਼ ਵਿੱਚ

ਹੜ੍ਹਾਂ ਨੇ ਰੇਲਵੇ ਦੇ 150 ਕਰੋੜ ਪਾਣੀ 'ਚ ਡੋਬੇ
ਹੜ੍ਹਾਂ ਨੇ ਰੇਲਵੇ ਦੇ 150 ਕਰੋੜ ਪਾਣੀ 'ਚ ਡੋਬੇ

ਨਵੀਂ ਦਿੱਲੀ: ਅਸਮ, ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਆਏ ਹੜ੍ਹਾਂ

ਭਾਜਪਾ ਆਗੂ ਦੀ ਗਊਸ਼ਾਲਾ 'ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ
ਭਾਜਪਾ ਆਗੂ ਦੀ ਗਊਸ਼ਾਲਾ 'ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ

ਰਾਏਪੁਰ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਗਊਸ਼ਾਲਾ ਵਿਚ 200 ਤੋਂ ਵੱਧ ਗਊਆਂ ਦੀ ਮੌਤ